ਸਾਬਕਾ ਵਿਧਾਇਕ ਨੂੰ ਬਦਮਾਸ਼ਾਂ ਨੇ ਬਣਾਇਆ ਬੰਧਕ, ਫੇਰ ਕੀਤੀ ਕੁੱਟਮਾਰ ਨਾਲੇ ਮੰਗੀ 50 ਲੱਖ ਦੀ ਫਿਰੌਤੀ

ਮਾਨਸਾ, 25 ਫਰਵਰੀ 2023 :ਜਿਲ੍ਹਾ ਮਾਨਸਾ ਦੇ ਬੁਢਲਾਡਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਚਾਰ ਇਨੋਵਾ ਕਾਰ ਬਦਮਾਸ਼ਾਂ ਨੇ ਕੁੱਟ ਕੇ ਜ਼ਖਮੀ ਕਰ ਦਿੱਤਾ ਤੇ ਨਾਲ ਹੀ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਚ ਦਾਖਲ ਕਰਾਇਆ ਗਿਆ। ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਪਰ ਪੁਲਿਸ ਮਾਮਲੇ ਦੀ ਪੁਸ਼ਟੀ ਨਹੀਂ ਕਰ ਰਹੀ ਹੈ।

ਸਿਵਲ ਹਸਪਤਾਲ ਵਿਚ ਇਲਾਜ ਅਧੀਨ ਸਾਬਕਾ ਵਿਧਾਇਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਦਫਤਰ ਵਿਚ ਬੈਠੇ ਸਨ। ਇਸੇ ਦੌਰਾਨ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਕੋਲ ਆਏ ਤੇ ਅੰਦਰ ਤੋਂ ਕੁੰਡੀ ਲਗਾ ਕੇ ਉੁਨ੍ਹਾਂ ਨੂੰ ਕੁੱਟਣ ਲੱਗੇ। ਇਹੀ ਨਹੀਂ ਉਨ੍ਹਾਂ ਦਾ ਮੋਬਾਈਲ ਤੋੜ ਦਿੱਤਾ ਤੇ 50 ਲੱਖ ਦੀ ਫਿਰੌਤੀ ਮੰਗਣ ਲੱਗੇ। ਮੁਲਜ਼ਮਾਂ ਨੇ ਧਮਕਾਇਆ ਕਿ ਜੇਕਰ ਪੁਲਿਸ ਨੂੰ ਦੱਸਿਆ ਤਾਂ ਜਾਨ ਤੋਂ ਮਾਰ ਦਿੱਤਾ ਜਾਵੇਗਾ ਤੇ ਦੋ ਦਿਨ ਵਿਚ ਉਨ੍ਹਾਂ ਦਾ ਆਦਮੀ 50 ਲੱਖ ਰੁਪਏ ਲੈ ਜਾਵੇਗਾ।

ਇਸ ਦੇ ਬਾਅਦ ਮੁਲਜ਼ਮ ਫਰਾਰ ਹੋ ਗਏ। ਪੁਲਿਸ ਨੇ ਇਸ ਵਾਰਦਾਤ ਦੇ ਬਾਅਦ ਇਨੋਵਾ ਸਵਾਰ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਘਟਨਾ ਦੇ ਬਾਅਦ ਡੀਐੱਸਪੀ ਬੁਢਲਾਡਾ ਨਵਨੀਤ ਕੌਰ ਗਿੱਲ, ਥਾਣਾ ਬਰੇਟਾ ਇੰਚਾਰਜ ਗੁਰਦਰਸ਼ਨ ਸਿੰਘ ਮਾਨ ਮੌਕੇ ‘ਤੇ ਪਹੁੰਚੇ।

ਜਾਣਕਾਰੀ ਮਿਲਣ ਦੇ ਬਾਅਦ ਲੋਕ ਸਾਬਕਾ ਵਿਧਾਇਕ ਦਾ ਹਾਲ-ਚਾਲ ਜਾਨਣ ਪਹੁੰਚੇ। ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰੇਮ ਸਿੰਘ ਦੌਦੜਾ, ਸ਼ੈਲਰ ਐਸੋਸੀਏਸ਼ਨ ਦੇ ਰਮੇਸ਼ ਕੁਮਾਰ ਟੈਨੀ ਤੋਂ ਇਲਾਵਾ ਹੋਰ ਸਮਰਥਕਾਂ ਨੇ ਘਟਨਾ ਦੇ ਬਾਅਦ ਰੋਸ ਪ੍ਰਗਟਾਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਜਨਾਲਾ ਘਟਨਾ ਤੋਂ ਬਾਅਦ ਕੰਗਣਾ ਰਣੌਤ ਨੇ ਕਿਹਾ, ‘ਮੈਂ ਜੋ ਭਵਿੱਖਬਾਣੀ ਕੀਤੀ ਸੀ, ਉਹੀ ਹੀ ਹੋਇਆ’