ਮੋਹਾਲੀ, 4 ਮਾਰਚ 2025: ਅੱਜ ਮੋਹਾਲੀ ਪ੍ਰੈੱਸ ਕਲੱਬ ਵਿੱਚ ਐਕਟਿਵ ਜਰਨਲਿਸਟ ਯੂਨੀਅਨ ਪੰਜਾਬ (AJUP) ਦੀ ਪਠੇਲੀ ਬੈਠਕ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਅਹੁਦੇਦਾਰ ਚੁਣੇ ਗਏ। ਇਸ ਜਥੇਬੰਦੀ ਦੇ ਸਰਪ੍ਰਸਤ ਰਿਤੇਸ਼ ਲੱਖੀ, ਪ੍ਰਧਾਨ ਰਜਿੰਦਰ ਸਿੰਘ ਤੱਗੜ, ਉਪ ਪ੍ਰਧਾਨ ਬਲਜੀਤ ਸਿੰਘ ਮਰਵਾਹਾ, ਜਨਰਲ ਸਕੱਤਰ ਕਿਰਨਦੀਪ ਕੌਰ ਔਲਖ ਅਤੇ ਖਜ਼ਾਨਚੀ ਰਜੀਵ ਸਚਦੇਵਾ ਚੁਣੇ ਗਏ।
ਸਾਂਝੇ ਤੌਰ ਤੇ ਪਾਸ ਕੀਤੇ ਗਏ ਮਤੇ ਵਿੱਚ ਫੈਸਲਾ ਕੀਤਾ ਗਿਆ ਕਿ ਰੋਪੜ, ਅੰਮ੍ਰਿਤਸਰ, ਪਟਿਆਲਾ, ਸੰਗਰੂਰ ਅਤੇ ਬਠਿੰਡਾ ਵਿੱਚ ਬਹੁਤ ਜਲਦ ਜਥੇਬੰਦੀ ਦੇ ਯੂਨਿਟ ਕਾਇਮ ਕੀਤੇ ਜਾਣਗੇ। ਇਹਨਾਂ ਸ਼ਹਿਰਾਂ ਵਿੱਚੋਂ ਕੁਝ ਪੱਤਰਕਾਰ ਇਸ ਜਥੇਬੰਦੀ ਦੇ ਮੈਂਬਰ ਪਹਿਲਾਂ ਹੀ ਬਣ ਚੁੱਕੇ ਹਨ।
ਐਕਟਿਵ ਜਨਰਲਿਸਟ ਯੂਨੀਅਨ ਪੰਜਾਬ ਨੂੰ ਰਜਿਸਟਰਡ ਕਰਵਾਉਣ ਦੀ ਜਿੰਮੇਵਾਰੀ ਪ੍ਰਧਾਨ ਰਜਿੰਦਰ ਸਿੰਘ ਤੱਗੜ ਅਤੇ ਉਪ ਪ੍ਰਧਾਨ ਬਲਜੀਤ ਸਿੰਘ ਮਰਵਾਹਾ ਨੂੰ ਦਿੱਤੀ ਗਈ। ਇਹ ਵੀ ਫੈਸਲਾ ਕੀਤਾ ਗਿਆ ਕਿ ਇਹ ਜਥੇਬੰਦੀ ਵੱਖਰੀਆਂ ਗੈਰ ਸਿਆਸੀ ਜਥੇਬੰਦੀਆਂ ਜਿਵੇਂ ਕਿ ਐਸ.ਕੇ.ਐਮ., ਖੇਤ ਮਜ਼ਦੂਰ ਸੰਗਠਨ, ਮੁਲਾਜ਼ਮ ਸੰਘਰਸ਼ ਮੋਰਚਾ ਆਦਿ ਨੂੰ ਆਪਣੀਆਂ (Affiliate) ਸਹਿਯੋਗੀ ਬਣਾਇਆ ਜਾਵੇਗਾ। ਹਰ ਤਿੰਨ ਮਹੀਨੇ ਵਿੱਚ ਕਾਰਜਕਾਰਨੀ ਕਮੇਟੀ ਦੀ ਬੈਠਕ ਮੋਹਾਲੀ ਜਾਂ ਚੰਡੀਗੜ੍ਹ ਦੀ ਪ੍ਰੈਸ ਕਲੱਬ ਵਿੱਚ ਕੀਤੀ ਜਾਵੇਗੀ।

