- ਪਾਰਟੀ ਦਫ਼ਤਰ ਵਿਖੇ ਐਸ ਓ ਆਈ ਦੀ ਹੋਈ ਵਿਸ਼ੇਸ਼ ਮੀਟਿੰਗ
- ਜ਼ੋਨਲ ਪ੍ਰਧਾਨ, ਯੂਨੀਵਰਸਿਟੀ ਕੈਂਪਸ ਕਾਲਜਾਂ ਦੇ ਵਿਦਿਆਰਥੀ ਤੇ ਸੂਬੇ ਵਿੱਚੋਂ ਸੀਨੀਅਰ ਲੀਡਰਸ਼ਿਪ ਰਹੀਂ ਮੀਟਿੰਗ ਵਿੱਚ ਮੌਜੂਦ
ਚੰਡੀਗੜ੍ਹ,23 ਜੁਲਾਈ 2024 – ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ ਓ ਆਈ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਐਸ ਓ ਆਈ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਕੌਮੀਂ ਪ੍ਰਧਾਨ ਰਣਬੀਰ ਸਿੰਘ ਰਾਣਾ ਢਿੱਲੋਂ ਵੱਲੋਂ ਕੀਤੀ ਗਈ।
ਜਿਸ ਵਿੱਚ ਸੂਬੇ ਦੇ ਜ਼ੋਨਲ ਪ੍ਰਧਾਨ, ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਦੇ ਵਿਦਿਆਰਥੀ, ਚੰਡੀਗੜ੍ਹ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਭਰ ਤੋਂ ਐਸ ਓ ਆਈ ਜੱਥੇਬੰਦੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਮੀਟਿੰਗ ਵਿੱਚ ਮੌਜੂਦ ਰਹੀ। ਮੀਟਿੰਗ ਵਿੱਚ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਕੌਮੀ ਪ੍ਰਧਾਨ ਰਣਬੀਰ ਸਿੰਘ ਰਾਣਾ ਢਿੱਲੋਂ ਨੇ ਜਿਥੇ ਆਉਣ ਵਾਲੇ ਦਿਨਾਂ ਵਿੱਚ ਜੱਥੇਬੰਦੀ ਦੇ ਕੀਤੇ ਜਾ ਰਹੇ ਵਿਸਥਾਰ ਬਾਰੇ ਸਮੁੱਚੀ ਲੀਡਰਸ਼ਿਪ ਨਾਲ ਵਿਚਾਰ ਚਰਚਾ ਕੀਤੀ। ਉਥੇ ਐਸ ਓ ਆਈ ਨੂੰ ਪੰਜਾਬ ਅੰਦਰ ਮਜ਼ਬੂਤ ਕਰਨ ਲਈ ਜ਼ੋਨਲ ਪ੍ਰਧਾਨਾ ਨੂੰ ਹਰ ਜ਼ਿਲ੍ਹੇ ਵਿੱਚ ਜਾ ਕਿ ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਵਿੱਚ ਮੀਟਿੰਗਾਂ ਕਰਕੇ ਤਾਲਮੇਲ ਕਰਨ ਲਈ ਵੀ ਕਿਹਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਐਸ ਓ ਆਈ ਨਾਲ ਜੋੜ ਕੇ ਸੋਸ਼ਲ ਪ੍ਰੋਗਰਾਮ ਕਰਨ ਲਈ ਵੀ ਆਖਿਆ।
ਰਾਜੂ ਖੰਨਾ ਤੇ ਢਿੱਲੋਂ ਨੇ ਅੱਗੇ ਕਿਹਾ ਕਿ ਐਸ ਓ ਆਈ ਜੱਥੇਬੰਦੀ ਇੱਕ ਅਜਿਹੀ ਪਲੇਟਫਾਰਮ ਹੈ। ਜਿਸ ਵਿੱਚ ਚੰਗੀ ਮਿਹਨਤ ਕਰਕੇ ਹਰ ਵਿਦਿਆਰਥੀ ਸੀਨੀਅਰ ਲੀਡਰਸ਼ਿਪ ਵਿੱਚ ਥਾਂ ਬਣਾ ਸਕਦਾ ਹੈ। ਉਹਨਾਂ ਕਿਹਾ ਕਿ ਐਸ ਓ ਆਈ ਨਾਲ ਸਬੰਧਿਤ ਹਰ ਵਿਦਿਆਰਥੀ ਜੱਥੇਬੰਦੀ ਦੀ ਮਜ਼ਬੂਤੀ ਲਈ ਯੂਨੀਵਰਸਿਟੀਆ, ਕਾਲਜਾਂ ਤੇ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਰਾਬਤਾ ਕਰਕੇ ਜੱਥੇਬੰਦੀ ਨਾਲ ਜੋੜੇ ਤਾ ਜੋ ਆਉਣ ਵਾਲੇ ਸਮੇਂ ਵਿੱਚ ਐਸ ਓ ਆਈ ਪਿਛਲੇ ਸਮਿਆਂ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਸ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰ ਸਕੇ। ਰਾਜੂ ਖੰਨਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਐਸ ਓ ਆਈ ਦਾ ਵਿਸਥਾਰ ਕੀਤਾ ਜਾਵੇਗਾ।
ਜੱਥੇਬੰਦੀ ਵਿੱਚ ਉਹਨਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਥਾਂ ਦਿੱਤੀ ਜਾਵੇਗੀ ਜਿਹਨਾਂ ਵੱਲੋਂ ਐਸ ਓ ਆਈ ਦੀ ਮਜ਼ਬੂਤੀ ਲਈ ਪਿਛਲੇ ਲੰਮੇ ਸਮੇਂ ਤੋਂ ਕਾਰਜ਼ ਕੀਤੇ ਜਾ ਰਹੇ ਹਨ।ਇਸ ਮੀਟਿੰਗ ਵਿੱਚ ਹਰਕੰਵਲ ਸਿੰਘ ਭੂਰੇ ਗਿੱਲ ਕੌਮੀ ਮੀਤ ਪ੍ਰਧਾਨ, ਤਰਨਦੀਪ ਚੀਮਾ ਕੌਮੀ ਜਨਰਲ ਸਕੱਤਰ, ਗੁਰਸ਼ਾਨ ਧਾਲੀਵਾਲ ਕੌਮੀ ਜਰਨਲ ਸਕੱਤਰ, ਸ੍ਰਿਸ਼ਟੀ ਜ਼ੈਨ ਕੌਮੀ ਬੁਲਾਰਾ,ਜਸਨ ਔਲਖ ਜ਼ੋਨਲ ਪ੍ਰਧਾਨ, ਸੁਖਜਿੰਦਰ ਔਜਲਾ ਜੋਨਲ ਪ੍ਰਧਾਨ, ਗੁਰਕੀਰਤ ਪਨਾਗ ਜ਼ੋਨਲ ਪ੍ਰਧਾਨ, ਹਰਮਨਦੀਪ ਸਿੰਘ ਜ਼ੋਨਲ ਪ੍ਰਧਾਨ, ਮਨਪ੍ਰੀਤ ਮੰਨੂੰ ਜ਼ੋਨਲ ਪ੍ਰਧਾਨ, ਜਸ਼ਨ ਜਵੰਦਾ, ਗੁਰਨੂਰ ਗਾਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਐਸ ਓ ਆਈ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ।