ਸਰਹਿੰਦ, 3 ਨਵੰਬਰ 2024 – ਸਰਹਿੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਸ਼ਨੀਵਾਰ ਰਾਤ ਕਰੀਬ 10:30 ਵਜੇ ਅੰਮ੍ਰਿਤਸਰ ਤੋਂ ਹਾਵੜਾ ਜਾਂਦੀ ਟਰੇਨ ਵਿੱਚ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਲਾਸਟ ਨਾਲ ਤਿੰਨ ਵਿਅਕਤੀ ਤੇ ਇੱਕ ਔਰਤ ਤੇ ਜਖਮੀ ਹੋ ਗਏ ਹਨ। ਜਖਮੀਆਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਜੀਆਰਪੀ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਜਖਮੀਆਂ ਵਿੱਚ ਅਜੇ ਕੁਮਾਰ, ਉਸਦੀ ਪਤਨੀ ਸੰਗੀਤਾ ਕੁਮਾਰੀ,ਆਸ਼ੂਤੋਸ਼ ਪਾਲ, ਸੋਨੂ ਕੁਮਾਰ ਹਨ। ਉਹਨਾਂ ਦੱਸਿਆ ਕੀ ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਟਰੇਨ ਵਿੱਚ ਇੱਕ ਬਾਲਟੀ ਪਈ ਸੀ ਜਿਸ ਵਿੱਚ ਪਟਾਖੇ ਸਨ ਤੇ ਇਕਦਮ ਉਸ ਦੇ ਵਿੱਚ ਧਮਾਕਾ ਹੋ ਗਿਆ ਤੇ ਉਕਤ ਵਿਅਕਤੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਕੰਨਵਲਦੀਪ ਸਿੰਘ ਨੇ ਦੱਸਿਆ ਕਿ ਜਖਮੀਆਂ ਦੀ ਹਾਲਾਤ ਠੀਕ ਹਨ ਤੇ ਜੇਰੇ ਇਲਾਜ ਹਨ । ਟਰੇਨ ਵਿੱਚ ਬੈਠੇ ਯਾਤਰੀ ਰਕੇਸ਼ ਪਾਲ ਨੇ ਦੱਸਿਆ ਕਿ ਟਰੇਨ ਵਿੱਚ ਇਕਦਮ ਬਲਾਸਟ ਹੋ ਗਿਆ ਜਿਸ ਕਾਰਨ ਟਰੇਨ ਵਿੱਚ ਹਫੜਾ ਦਫੜੀ ਮੱਚ ਗਈ।