ਹੁਸ਼ਿਆਰਪੁਰ, 29 ਫਰਵਰੀ 2024 – ਹੁਸ਼ਿਆਰਪੁਰ ਦੇ ਟਾਂਡਾ ‘ਚ ਰੇਲਵੇ ਫਾਟਕ ‘ਤੇ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਧਮਾਕਾ ਪੋਟਾਸ਼ ਦਾ ਹੋਇਆ। ਇਸ ਵਿੱਚ ਗੇਟਮੈਨ ਜ਼ਖ਼ਮੀ ਹੋ ਗਿਆ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਫੋਰੈਂਸਿਕ ਟੀਮਾਂ ਪਹੁੰਚ ਗਈਆਂ। ਇਸ ਤੋਂ ਇਲਾਵਾ ਪੁਲਿਸ ਅਤੇ ਰੇਲਵੇ ਦੇ ਅਧਿਕਾਰੀ ਵੀ ਆਏ ਹੋਏ ਹਨ। ਇਸ ਤੋਂ ਬਾਅਦ ਟ੍ਰੈਕ ‘ਤੇ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।
ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਨੇ ਉੱਥੇ ਖੇਤ ਵਿੱਚ ਪੋਟਾਸ਼ ਰੱਖਿਆ ਹੋਇਆ ਸੀ। ਉਸਨੇ ਇਹ ਪੋਟਾਸ਼ ਜੰਗਲੀ ਜਾਨਵਰਾਂ ਲਈ ਰੱਖਿਆ ਸੀ। ਜਿਸ ‘ਤੇ ਗੇਟਮੈਨ ਦਾ ਪੈਰ ਪੈ ਗਿਆ। ਜਿਸ ਕਾਰਨ ਧਮਾਕਾ ਹੋਇਆ।