ਚੰਡੀਗੜ੍ਹ, 26 ਦਸੰਬਰ 2023 – ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਦਾ ਮਾਮਲਾ ਫੇਰ ਸੁਰਖੀਆਂ ‘ਚ ਹੈ। ਇਸ ਮਾਮਲੇ ‘ਚ ਹੁਣ ਕਾਂਗਰਸ ਦੇ ਸਾਬਕਾ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਨੇ ਆਕਲੈ ਦਲ ‘ਤੇ ਨਿਸ਼ਾਨਾਂ ਲਾਇਆ ਹੈ।
ਬਰਿੰਦਰ ਢਿੱਲੋਂ ਨੇ ਐਕਸ ‘ਤੇ ਟਵੀਟ ਕਰਦਿਆਂ ਕਿਹਾ ਕਿ, “ਬਾਦਲ ਦੀ ਅਗਵਾਈ ਵਿੱਚ ਤਿੰਨ ਅਕਾਲੀ ਦਲ ਸਰਕਾਰਾਂ ਨੇ 1993 ਵਿੱਚ ਅਕਾਲ ਤਖ਼ਤ ਦੇ ਜਥੇਦਾਰ ਕਾਉਂਕੇ ਦੇ ਨਕਲੀ ਮੁਕਾਬਲੇ ਨੂੰ ਦਬਾਇਆ, ਕਿ ਹੁਣ ਅਕਾਲੀ ਦਲ ਇਸ ਲਈ ਵੀ “ਜਾਣੈ ਅੰਜਾਨੇ” ‘ਚ ਕਹਿ ਕੇ ਮੁਆਫੀ ਮੰਗੇਗਾ। ਪੰਥਕ ਏਜੰਡੇ ਦੇ ਇਕਲੌਤੇ ਨੁਮਾਇੰਦੇ ਹੋਣ ਦੇ ਅਕਾਲੀ ਦਲ ਦੇ ਦਾਅਵੇ ਵੀ ਓਨੇ ਹੀ ਫਰਜ਼ੀ ਹਨ ਜਿੰਨੇ ਇਹ ਮੁਕਾਬਲੇ ਸਨ!”
ਜ਼ਿਕਰਯੋਗ ਹੈ ਕਿ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਵਲੋਂ ਘਰੋਂ ਚੁੱਕ ਕੇ ਅਣਮਨੁੱਖੀ ਤਸ਼ੱਦਦ ਕਰਕੇ ਭੇਦਭਰੇ ਤਰੀਕੇ ਨਾਲ ਸ਼ਹੀਦ ਕਰਨ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦੇ ਦਿੱਤਾ ਸੀ ਕਿ ਆਈ.ਪੀ.ਐੱਸ, ਬੀ.ਪੀ. ਤਿਵਾੜੀ ਦੀ ਰਿਪੋਰਟ ’ਤੇ ਕਾਨੂੰਨੀ ਪੱਖਾਂ ਤੋਂ ਘੋਖ ਕਰਕੇ ਢੁੱਕਵੀਂ ਕਾਰਵਾਈ ਅਤੇ ਭਾਈ ਕਾਉਂਕੇ ਦੇ ਕਾਤਲਾਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਜਾਵੇ।