ਪੰਜਾਬ ਪੁਲਿਸ ਵੱਲੋਂ ਫ਼ਰਜ਼ੀ ਇੰਮੀਗ੍ਰੇਸ਼ਨ ਧੰਦੇ ਦਾ ਪਰਦਾਫਾਸ਼, 19 ਫਰਜੀ ਇੰਮੀਗ੍ਰੇਸ਼ਨ ਏਜੰਟਾਂ ਦੇ ਖਿਲਾਫ ਕਾਰਵਾਈ

  • ਮੋਹਾਲੀ ਪੁਲਿਸ ਵੱਲੋ ਜਾਅਲੀ ਹੋਮ ਸੈਕਟਰੀ ਆਫ ਹਰਿਆਣਾ, ਵਿਧਾਇਕ ਅਤੇ ਇੰਸਪੈਕਟਰ ਬਣ ਕੇ ਅਤੇ ਰਾਜੀਨੀਤਿਕ ਪਾਰਟੀ ਦਾ ਜਨਰਲ ਸੈਕਟਰੀ ਬਣ ਕੇ ਮੋਹਾਲੀ ਸੈਕਟਰ-82 ਵਿੱਚ ਚਲਾ ਰਹੇ ਜਾਅਲੀ ਇੰਮੀਗ੍ਰੇਸ਼ਨ ਦੇ ਧੰਦੇ ਦਾ ਪਰਦਾਫਾਸ਼ ਅਤੇ 19 ਫਰਜੀ ਇੰਮੀਗ੍ਰੇਸ਼ਨ ਏਜੰਸੀਆਫ਼ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ

ਮੋਹਾਲੀ, 30 ਸਤੰਬਰ 2023 – ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਅਤੇ ਮਾਣਯੋਗ ਡੀ.ਜੀ.ਪੀ ਸਾਹਿਬ ਦੀਆ ਹਦਾਇਤਾ ਮੁਤਾਬਿਕ ਬਿਨ੍ਹਾ ਲਾਈਸੰਸ ਚੱਲ ਰਹੀਆ ਫਰਜੀ ਇੰਮੀਗ੍ਰੇਸ਼ਨ ਏਜੰਸੀਆਫ਼ਟਰੈਵਲ ਏਜੰਟਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋ ਮਿਤੀ 22-09-2023 ਨੂੰ ਇੱਕ ਦੋਸ਼ੀ ਸਰਬਜੀਤ ਸਿੰਘ ਸੰਧੂ ਜੋ ਕਿ ਰੋਹਬਦਾਰ ਅਹੁਦੇ ਤੇ ਲਗਜਰੀ ਗੱਡੀਆਂ ਅਤੇ ਗੰਨਮੈਂਨਾ (ਸਕਿਓਰਿਟੀ) ਦੇ ਪ੍ਰਭਾਵ ਰਾਹੀਂ ਆਪਣੇ ਸਾਥੀਆ ਨਾਲ ਮਿਲ ਕੇ ਜਾਅਲ਼ੀ ਇੰਮੀਗ੍ਰੇਸ਼ਨ ਕਰਦਾ ਹੈ ਅਤੇ ਇਸ ਨੇ ਵਿਦੇਸ਼ ਭੇਜਣ ਦੇ ਝਾਸੇ ਹੇਠ ਭੋਲੇ ਭਾਲੇ ਲੋਕਾ ਨਾਲ ਕਰੀਬ 35 ਕਰੋੜ ਦੀ ਠੱਗੀ ਮਾਰੀ ਹੈ, ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।

ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀ ਸਰਬਜੀਤ ਸਿੰਘ ਸੰਧੂ ਜੋ ਕਿ ਆਪਣੇ ਸਾਥੀਆ ਨਾਲ ਮਿਲ ਕੇ ਜਾਅਲ਼ੀ ਇੰਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਅਤੇ ਕਦੇ ਇਹ ਜਾਅਲ਼ੀ ਹੋਮ ਸੈਕਟਰੀ ਆਫ ਹਰਿਆਣਾ ਬਣ ਜਾਂਦਾ ਹੈ, ਕਦੇ ਇਹ ਪੰਜਾਬ ਪੁਲਿਸ ਦਾ ਇੰਸਪੈਕਟਰ ਅਤੇ ਕਦੇ ਇਹ ਵਿਧਾਨ ਸਭਾ ਦਾ ਵਿਧਾਇਕ ਬਣ ਕੇ ਭੋਲੇ ਭਾਲੇ ਲੋਕਾ ਨੁੰ ਆਪਣੇ ਝਾਂਸੇ ਵਿੱਚ ਲੈ ਕੇ ਉਹਨਾ ਪਾਸੋ ਪਾਸਪੋਰਟ ਹਾਸਿਲ ਕਰਕੇ ਭਾਰੀ ਰਕਮ ਦੀ ਡੀਲ ਕਰਦਾ ਸੀ ਕਿ ਉਹ ਉਹਨਾ ਨੂੰ ਫ੍ਰਛ ਅਤੇ ਵੀਜਾ ਲਗਵਾ ਕੇ ਦੇਵੇਗਾ, ਫਿਰ ਇਹ ਆਪਣੇ ਸਾਥੀ ਦੋਸ਼ੀ ਰਾਹੁਲ ਪਾਸੋ ਉਹਨਾ ਦੇ ਪਾਸਪੋਰਟਾ ਤੇ ਜਾਅਲ਼ੀ ਵੀਜਾ ਸਟੀਕਰ, ਜਾਅਲੀ ੍ਰਫਛ ਬਾਹਰਲੇ ਦੇਸ਼ਾਂ ਅਤੇ ਹੋਰ ਜਾਅਲੀ ਦਸਤਾਵੇਜ ਤਿਆਰ ਕਰਕੇ ਦੇ ਦਿੰਦਾ ਸੀ। ਦੋਸ਼ੀ ਸਰਬਜੀਤ ਸਿੰਘ ਸੰਧੂ ਆਪਣੇ ਸਾਥੀ ਰਾਹੁਲ ਨੂੰ ਇੱਕ ਵਿਅਕਤੀ ਦੇ ਜਾਅਲੀ ਦਸਤਾਵੇਜ ਤਿਆਰ ਕਰਨ ਲਈ 1 ਤੋ 2 ਲੱਖ ਰੁਪਏ ਦਿੰਦਾ ਸੀ।

ਦੋਸ਼ੀ ਸਰਬਜੀਤ ਸਿੰਘ ਸੰਧੂ ਦੇ ਬੈਂਕ ਅਕਾਊਟਾ ਦੀ ਦੇਖ ਰੇਖ ਰਾਹੁਲ ਹੀ ਕਰਦਾ ਸੀ। ਇਹ ਸਾਰੀ ਠੱਗੀ ਦੀ ਰਕਮ ਕਰੀਬ 61 ਬੈਂਕ ਅਕਾਊਟਾ ਵਿੱਚ ਟ੍ਰਾਸਫਰ ਕੀਤੀ ਜਾਂਦੀ ਸੀ, ਉਸ ਤੋ ਬਾਅਦ ਜੇਕਰ ਕੋਈ ਆਪਣੇ ਪੈਸੇ ਵਾਪਸ ਮੰਗ ਕਰਦਾ ਸੀ ਤਾਂ ਸਰਬਜੀਤ ਸਿੰਘ ਸੰਧੂ ਉਕਤ ਆਪਣੇ ਰੋਹਬਦਾਰ ਅਹੁਦੇ ਅਤੇ ਸਕਿਓਰਿਟੀ ਦਾ ਡਰਾਵਾ ਦੇ ਕੇ ਉਹਨਾ ਨੂੰ ਭਜਾ ਦਿੰਦਾ ਸੀ। ਤਫਤੀਸ਼ ਦੋਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਰਬਜੀਤ ਸਿੰਘ ਸੰਧੂ ਵੱਲੋ ਸੈਕਟਰ 82, ਮੋਹਾਲੀ ਵਿਖੇ ਆਪਣਾ ਲਗਜਰੀ ਦਫਤਰ ਅਤੇ ਡੇਰਾਬਸੀ ਵਿਖੇ ਡੋਲਰ ਕਲੱਬ, ਜਿਸ ਉੱਪਰ ਸੰਧੂ ਟਰਾਸਪੋਰਟ ਨਾਮ ਦੀ ਦਫਤਰ ਬਣਾਇਆ ਹੋਇਆ ਹੈ। ਜਿਨ੍ਹਾ ਵਿੱਚ ਕਰੀਬ 70 ਲੱਖ ਦਾ ਫਰਨੀਚਰ ਹੀ ਲੱਗਾ ਹੋਇਆ ਹੈ। ਉਕਤ ਦੋਸ਼ੀ ਦੇ ਖਿਲਾਫ ਹੇਠ ਲਿਖੇ ਅਨੁਸਾਰ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ। ਦੋਸ਼ੀਆ ਦਾ ਵੇਰਵਾ ਅਤੇ ਬ੍ਰਾਮਦਗੀ ਹੇਠ ਲਿਖੇ ਅਨੁਸਾਰ ਹੈ :

ਬ੍ਰਾਮਦਗੀ:-

ਇਸ ਤੋ ਇਲਾਵਾ ਜਿਲ੍ਹਾ ਐਸ.ਏ.ਐਸ ਨਗਰ ਵਿੱਚ ਚੱਲ ਰਹੀਆ ਵੱਖ ਵੱਖ ਫਰਜੀ ਇੰਮੀਗ੍ਰੇਸ਼ਨ ਏਜੰਸੀਆਫ਼ਟਰੈਵਲ ਏਜਟਾ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਜਿਸ ਤਹਿਤ ਹੁਣ ਤੱਕ ਕਰੀਬ 55 ਮੁਕੱਦਮੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ। ਜਿਨ੍ਹਾ ਵਿੱਚੋ ਕਰੀਬ 04 ਮੁੱਖ ਫਰਜੀ ਇੰਮੀਗ੍ਰੇਸ਼ਨ ਏਜੰਸੀਆ ਜਿਨਾਨ ਲਾਅ ਆਫਿਸ, ਸੈਕਟਰ 106, ਮੋਹਾਲੀ, ਇੰਗਲਿਸ਼ ਗੁਰੂ ਇੰਮੀਗ੍ਰੇਸ਼ਨ, ਫੇਸ 10, ਮੋਹਾਲੀ, ਸਟਾਰ ਫਿਊਚਰ ਐਜੂਕੇਸ਼ਨ ਐਂਡ ਇੰਮੀਗ੍ਰੇਸ਼ਨ, ਸੈਕਟਰ 70, ਮੋਹਾਲੀ, ਫਰੰਟੀਅਰ ਰੂਟਸ ਅਕੈਡਮੀ ਅਤੇ ਕਮਸਲਟੈਂਟ, ਫੇਸ 02, ਮੋਹਾਲੀ ਦੇ ਖਿਲਾਫ ਕਾਰਵਾਈ ਕਰਦੇ ਹੋਏ 24 ਕੇਸ ਦਰਜ ਕਰਕੇ ਭੋਲੇ ਭਾਲੇ ਲੋਕਾ ਨਾਲ ਕਰੀਬ 10 ਕਰੋੜ ਦੀ ਠੱਗੀ ਦੇ ਸਬੰਧ ਵਿੱਚ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ਅਤੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋ ਇਲਾਵਾ ਕਰੀਬ 03 ਕਰੋੜ ਦੀ ਠੱਗੀ ਸਬੰਧੀ ਵੱਖ ਵੱਖ 15 ਹੋਰ ਫਰਜੀ ਇੰਮੀਗ੍ਰੇਸ਼ਨ ਏਜੰਸੀਆਫ਼ਟ੍ਰੈਵਲ ਏਜੰਟਾਂ ਦੇ ਖਿਲਾਫ 31 ਮੁਕੱਦਮੇ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਹੁਣ ਤੱਕ ਗ੍ਰਿਫਤਾਰ ਕੀਤੇ ਗਏ ਏਜੰਟਾ ਦੀਆ ਜਾਇਦਾਦਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬੈਂਕ ਖਾਤੇ ਟਰੇਸ ਕਰਕੇ ਸੀਲ ਕਰਵਾਏ ਜਾ ਰਹੇ ਹਨ।

ਉਕਤ ਦੇ ਸਬੰਧ ਵਿੱਚ ਪਬਲਿਕ ਨੂੰ ਇਹ ਅਪੀਲ ਕੀਤੀ ਜਾਦੀ ਹੈ ਕਿ ਸ਼ੋਸ਼ਲ ਮੀਡੀਆ ਜਾਂ ਹੋਰ ਤਰੀਕਿਆ ਰਾਹੀ ਆਪਣੀ ਮਸ਼ਹੂਰੀ ਦਾ ਦਿਖਾਵਾ ਕਰਕੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਫਰਜੀ ਟਰੈਵਲ ਏਜੰਟਾ ਦੇ ਝਾਸੇ ਵਿੱਚ ਨਾ ਆਉ। ਬਾਹਰਲੇ ਦੇਸ਼ ਨੂੰ ਜਾਣ ਦੇ ਚਾਹਵਾਣ ਵਿਅਕਤੀ ਲੀਗਲ ਤਰੀਕੇ ਰਾਹੀ ਹੀ ਬਾਹਰ ਜਾਣ ਬਾਰੇ ਸੋਚਣ। ਜਦੋ ਵੀ ਕਿਸੇ ਟਰੈਵਲ ਏਜੰਟ ਨੂੰ ਵਿਦੇਸ਼ ਜਾਣ ਲਈ ਹਾਇਰ ਕਰਦੇ ਹੋ ਤਾ ਸਭ ਤੋ ਪਹਿਲਾ ਉਸਦਾ ਲਾਇਸੰਸ ਚੈਕ ਕਰੋ ਕਿ ਜਿਸ ਕੰਮ ਲਈ ਉਹ ਏਜੰਟ ਹਾਇਰ ਕਰ ਰਹੇ ਹਨ, ਉਸ ਲਈ ਉਹ ਅੋਥਰਾਈਜ ਵੀ ਹੈ, ਉਸਦਾ ਮਾਰਕਿਟ ਵਿੱਚ ਸਟੇਟਸ ਕਿਵੇ ਦਾ ਹੈ। ਫਰਜੀ ਏਜੰਟਾ ਦੇ ਬਹਿਕਾਵੇ ਵਿੱਚ ਆ ਕਰ ਕਿਸੇ ਵੀ ਤਰੀਕੇ ਨਾਲ ਗਲਤ ਫੰਡ ਦਿਖਾ ਕਰ ਜਾ ਕੋਈ ਗਲਤ ਦਸਤਾਵੇਜ ਦੇ ਆਧਾਰ ਪਰ ਬਾਹਰਲੇ ਦੇਸ਼ ਜਾਣ ਸਬੰਧੀ ਗੈਰਕਾਨੂੰਨੀ ਤਰੀਕਾ ਨਾ ਅਪਣਾਇਆ ਜਾਵੇ। ਜੋ ਵੀ ਫੀਸ ਆਦਿ ਸਬੰਧਤ ਇਮੀਗ੍ਰੇਸ਼ਨ ਏਜੰਟ ਨੂੰ ਦਿੱਤੀ ਜਾਦੀ ਹੈ, ਉਸਦੀ ਰਸੀਦ ਆਦਿ ਲਈ ਜਾਵੇ। ਪੂਰਨ ਤੋਰ ਤੇ ਸੂਚੇਤ ਰਹਿ ਕਰ ਹੀ ਟ੍ਰੈਵਲ ਏਜੰਟਾ ਨੂੰ ਹਰ ਪੱਖੋ ਤਸਦੀਕ ਕਰਕੇ ਹੀ ਵਿਦੇਸ਼ ਜਾਣ ਲਈ ਉਸ ਦੀ ਸਹਾਇਤਾ ਹਾਸਲ ਕੀਤੀ ਜਾਵੇ।

ਉਕਤ ਤੋ ਇਲਾਵਾ ਫਰਜੀ ਟਰੈਵਲ ਏਜੰਟਾਂ ਨੂੰ ਵੀ ਇਹੀ ਤਾੜਨਾ ਕੀਤੀ ਜਾਦੀ ਹੈ ਕਿ ਆਪਣਾ ਮੁਕੰਮਲ ਲਾਇਸੰਸ ਲੈ ਕਰ ਸਹੀ ਲੀਗਲ ਤਰੀਕੇ ਨਾਲ ਹੀ ਪਬਲਿਕ ਡੀਲਿੰਗ ਕਰਨ। ਜੇਕਰ ਕੋਈ ਗੈਰ ਕਾਨੂੰਨੀਫ਼ਫਰਜੀ ਦਫਤਰ ਖੂੱਲਣ ਸਬੰਧੀ ਕੋਈ ਗੱਲ ਨੋਟਿਸ ਵਿੱਚ ਆਉਦੀ ਹੈ ਤਾ ਉਸ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਹਿਲਾ ਰਾਖਵਾਂਕਰਨ ਬਿੱਲ ਬਣਿਆ ਕਾਨੂੰਨ: ਰਾਸ਼ਟਰਪਤੀ ਨੇ ਦਿੱਤੀ ਬਿੱਲ ਨੂੰ ਮਨਜ਼ੂਰੀ

ਲੁਧਿਆਣਾ ਦਾ ਭਾਰਤ ਨਗਰ ਚੌਕ 3 ਦਿਨਾਂ ਲਈ ਬੰਦ: ਬਣ ਰਿਹਾ ਹੈ ਐਲੀਵੇਟਿਡ ਬ੍ਰਿਜ