ਜਲੰਧਰ, 19 ਮਾਰਚ 2023 – ਪੰਜਾਬ ਦੇ ਰਾਜ ਸਭਾ ਮੈਂਬਰ ਅਤੇ ਟਰਬਨੇਟਰ ਵਜੋਂ ਜਾਣੇ ਜਾਂਦੇ ਅੰਤਰਰਾਸ਼ਟਰੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਦੇ ਨਾਂ ‘ਤੇ ਠੱਗਾਂ ਨੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਹਰਭਜਨ ਸਿੰਘ ਭੱਜੀ ਦੇ ਨਾਂ ‘ਤੇ ਫਰਜ਼ੀ ਅਕਾਊਂਟ ਬਣਾ ਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ। ਇੰਸਟਾਗ੍ਰਾਮ ‘ਤੇ ਭੱਜੀ ਦੇ ਨਾਂ ‘ਤੇ ਅਕਾਊਂਟ ਬਣਾ ਕੇ ਆਡੀਓ ਸੰਦੇਸ਼ ਛੱਡੇ ਜਾ ਰਹੇ ਹਨ।
ਅੰਤਰਰਾਸ਼ਟਰੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਫਰਜ਼ੀ ਅਕਾਊਂਟ ਦਾ ਪਤਾ ਲੱਗਦੇ ਹੀ ਸਖਤ ਨੋਟਿਸ ਲਿਆ ਹੈ। ਹਰਭਜਨ ਸਿੰਘ ਨੇ ਤੁਰੰਤ ਆਪਣੇ ਟਵਿੱਟਰ ਹੈਂਡਲ ‘ਤੇ ਸੰਦੇਸ਼ ਛੱਡਿਆ, ‘ਫਰਜ਼ੀ ਖਾਤਿਆਂ ਤੋਂ ਸਾਵਧਾਨ ਰਹੋ, ਜੇਕਰ ਕੋਈ ਤੁਹਾਨੂੰ ਹਰਭਜਨ 3 ਅਕਾਊਂਟ ਤੋਂ ਮੈਸੇਜ ਕਰਦਾ ਹੈ ਅਤੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਜਵਾਬ ਨਾ ਦਿਓ। ਉਹ ਤੁਹਾਡੇ ਤੋਂ ਪੈਸੇ ਮੰਗੇਗਾ ਅਤੇ ਇਹ ਫਰਜ਼ੀ ਖਾਤਾ ਹੈ।
ਹਰਭਜਨ ਨੇ ਆਪਣੇ ਟਵੀਟ ਦੇ ਅੰਤ ‘ਚ ਲਿਖਿਆ ਹੈ ਕਿ ਇਹ ਇੰਸਟਾਗ੍ਰਾਮ ‘ਤੇ ਉਨ੍ਹਾਂ ਦਾ ਅਕਾਊਂਟ ਨਹੀਂ ਹੈ। ਭੱਜੀ ਨੇ ਇਸ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਕੀਤੀ ਹੈ।