ਅੰਮ੍ਰਿਤਸਰ, 14 ਅਕਤੂਬਰ 2023 – 500 ਕਰੋੜ ਰੁਪਏ ਦੀ ਲਾਗਤ ਤੇ ਨਾਲ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਰੈਨੋਵੇਸ਼ਨ ਕੀਤੀ ਗਈ ਸੀ, ਜਿਸ ਵਿੱਚ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਵੇਟਿੰਗ ਹਾਲ ਅਤੇ ਪਲੇਟਫਾਰਮ ਅਤੇ ਰੇਲਵੇ ਸਟੇਸ਼ਨ ਦੇ ਬਾਹਰੀ ਦਿੱਖ ਨੂੰ ਹੋਰ ਸੁੰਦਰ ਬਣਾਇਆ ਗਿਆ ਸੀ ਅਤੇ ਯਾਤਰੂਆਂ ਦੀ ਸਹੂਲਤ ਲਈ ਕਰੋੜਾਂ ਦੀ ਲਾਗਤ ਨਾਲ ਵੇਟਿੰਗ ਹਾਲ ਵੀ ਬਣਾਇਆ ਗਿਆ ਸੀ ਅਤੇ ਕੇਂਦਰ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਬੇਹਦ ਮਜਬੂਤ ਰੇਲਵੇ ਸਟੇਸ਼ਨ ਹੈ।
ਲੇਕਿਨ ਕੇਂਦਰ ਸਰਕਾਰ ਦੇ ਦਾਅਵਿਆਂ ਦੀ ਉਸ ਵੇਲੇ ਪੋਲ ਖੁੱਲ੍ਹ ਗਈ ਜਦੋਂ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਵੇਟਿੰਗ ਹਾਲ ਦੀ ਛੱਤ ਦੀ ਸੀਲਿੰਗ ਥੱਲੇ ਡਿੱਗ ਗਈ। ਗਨੀਮਤ ਇਹ ਰਹੀ ਕਿ ਜਦੋਂ ਛੱਤ ਹੇਠਾਂ ਡਿੱਗੀ ਤਾਂ ਥੱਲੇ ਕੋਈ ਵੀ ਮੁਸਾਫਰ ਨਹੀਂ ਬੈਠਾ ਸੀ, ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਵੱਡਾ ਬਚਾਅ ਹੋ ਗਿਆ। ਲੇਕਿਨ ਜਿਸ ਹਿਸਾਬ ਨਾਲ ਛੱਤ ਦੀ ਸੀਲਿੰਗ ਡਿੱਗੀ ਹੈ ਉਸ ਤੋਂ ਸਰਕਾਰ ਦੇ ਵੱਲੋਂ ਕੀਤੀ ਰੇਲਵੇ ਸਟੇਸ਼ਨ ਦੀ ਰੈਨੋਵੇਸ਼ਨ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਇਸ ਸੰਬੰਧ ਵਿੱਚ ਜਦੋਂ ਰੇਲਵੇ ਸਟੇਸ਼ਨ ਤੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ 2021 ਦੇ ਨਵੰਬਰ ਮਹੀਨੇ ਵਿੱਚ ਇਸ ਰੇਲਵੇ ਸਟੇਸ਼ਨ ਨੂੰ ਰੈਨੋਵੇਸ਼ਨ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਜੋ ਕਿ 2022 ਦੇ ਵਿੱਚ ਪੂਰਾ ਹੋ ਗਿਆ ਸੀ ਅਤੇ ਉਸ ਸਮੇਂ 500 ਕਰੋੜ ਰੁਪਏ ਦਾ ਬਜਟ ਇਸ ਰੇਲਵੇ ਸਟੇਸ਼ਨ ਨੂੰ ਰੈਨੋਵੇਸ਼ਨ ਕਰਨ ਲਈ ਪਾਸ ਕੀਤਾ ਗਿਆ ਸੀ ਅਤੇ ਇੱਕ ਸਾਲ ਬਾਅਦ ਹੀ ਰੇਲਵੇ ਸਟੇਸ਼ਨ ਦੀ ਛੱਤ ਦੀਆਂ ਦੀ ਸੀਲਿੰਗਾਂ ਡਿੱਗਣੀਆਂ ਸ਼ੁਰੂ ਵੀ ਹੋ ਗਈਆਂ ਹਨ ਜੋ ਕਿ ਪ੍ਰਸ਼ਾਸਨ ਤੇ ਅਤੇ ਇਸ ਰੇਲਵੇ ਸਟੇਸ਼ਨ ਦੀ ਰੈਨੋਵੇਸ਼ਨ ਕਰਨ ਵਾਲੀ ਕੰਪਨੀ ਦੇ ਉੱਪਰ ਕਈ ਤਰਹਾਂ ਦੇ ਸਵਾਲ ਖੜੇ ਹੁੰਦੇ ਹਨ।