ਸਿੰਘੂ ਬਾਰਡਰ, 26 ਦਸੰਬਰ 2020 – ਦਿੱਲੀ ਦੇ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਅੰਦੋਲਨ ਨੂੰ ਇੱਕ ਮਹੀਨੇ ਇੱਕ ਦਿਨ ਉੱਪਰ ਹੋ ਗਿਆ ਹੈ। ਹੁਣ ਤੱਕ ਨਾ ਹੀ ਕੇਂਦਰ ਸਰਕਾਰ ਅਤੇ ਨਾ ਹੀ ਕਿਸਾਨ ਆਪਣੇ ਬੋਲਾਂ ਤੋਂ ਪਿੱਛੇ ਹਟਣ ਨੂੰ ਤਿਆਰ ਹਨ। ਕਿਸਾਨਾਂ ਅਤੇ ਕੇਂਦਰ ਵਿਚਾਲੇ ਹੋਈ ਮੀਟਿੰਗ ਨੂੰ ਵੀ 20 ਦਿਨਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਹਲਾਂਕਿ ਕੇਂਦਰ ਸਰਕਾਰ ਵੱਲੋਂ ਹੁਣ ਕੁੱਝ ਹੀ ਦਿਨਾਂ ‘ਚ ਬਿਨਾਂ ਤਾਰੀਕ ਵਾਲੀ ਚਿੱਠੀ ਲਿਖ ਕੇ ਦੋ ਵਾਰ ਮੀਟਿੰਗ ਕਰਨ ਲਈ ਕਿਹਾ ਗਿਆ ਹੈ ਜਦੋਂ ਇੱਕ ਵਾਰ ਤਾਂ ਕਿਸਾਨ ਇਸ ਨੂੰ ਠੁਕਰਾ ਚੁੱਕੇ ਹਨ ਜਦੋਂ ਕਿ ਦੂਜੇ ਸੱਦੇ ‘ਤੇ ਅੱਜ ਇਸ ‘ਤੇ ਵਿਚਾਰ ਕੀਤੀ ਜਾਵੇਗੀ। ਜਥੇਬੰਦੀਆਂ ‘ਚੋਂ ਕਈਆਂ ਨੇ ਸੰਕੇਤ ਦਿੱਤਾ ਕਿ ਉਹ ਮੌਜੂਦਾ ਖਿੱਚੋਤਾਣ ਦਾ ਹੱਲ ਲੱਭਣ ਲਈ ਕੇਂਦਰ ਨਾਲ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਦਾ ਫੈਸਲਾ ਕਰ ਸਕਦੇ ਹਨ।