ਵਰ੍ਹਦੇ ਮੀਂਹ ਅਤੇ ਕੜਾਕੇ ਦੀ ਠੰਢ ਵਿੱਚ ਵੀ ਕਿਸਾਨਾਂ-ਮਜ਼ਦੂਰਾਂ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਮਾਰਚ ਦੀਆਂ ਤਿਆਰੀਆਂ ਲਈ ਮੁਹਿੰਮ ਜ਼ੋਰਾਂ ‘ਤੇ

ਨਵੀਂ ਦਿੱਲੀ, 3 ਜਨਵਰੀ 2021 – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸਵਿੰਦਰ ਸਿੰਘ ਚਤਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 4 ਜਨਵਰੀ ਦੀ ਕੇਂਦਰ ਦੀ ਮੀਟਿੰਗ ਵਿੱਚ 3 ਖੇਤੀ ਕਾਨੂੰਨ ਰੱਦ ਨਾ ਕੀਤੇ ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾਂ ਕਾਨੂੰਨ ਲਿਆਉਂਣ ਬਾਰੇ ਕਾਨੂੰਨੀ ਪ੍ਰਕਿਰਿਆ ਅਪਨਾਈ ਜਾਣੀ ਚਾਹੀਦੀ ਹੈ ਪਰ ਕੇਂਦਰ ਸਰਕਾਰ ਗੱਲ ਲਮਕਾਉਣ ਲਈ ਕਮੇਟੀ ਦਾ ਗਠਨ ਜਾਂ ਜ਼ਰੂਰੀ ਵਸਤਾਂ ਸੋਧ ਕਾਨੂੰਨ 2020 ਵਿੱਚ ਕੋਈ ਸੋਧ ਲਿਆ ਕਿ ਜਾਂ ਸੂਬਿਆਂ ਨੂੰ ਇਹ ਅਧਿਕਾਰ ਦੇਣ ਕਿ ਉਹ ਕਾਨੂੰਨ ਨੂੰ ਆਪਣੀ ਮਰਜ਼ੀ ਅਨੁਸਾਰ ਲਾਗੂ ਕਰਨ ਜਾਂ ਨਾ ਕਰਨ ਦਾ ਫੈਸਲਾ ਖੁਦ ਆਪ ਕਰਨ ਜਾਂ ਪੰਜਾਬ ਅਤੇ ਹਰਿਆਣੇ ਨੂੰ ਖੇਤੀ ਕਾਨੂੰਨਾਂ ਤੋਂ ਬਾਹਰ ਕਰਨ ਬਾਰੇ ਵੀ ਪੇਸ਼ਕਸ਼ ਲਿਆ ਸਕਦੀ ਹੈ। ਜਾਂ ਫਿਰ ਛੱਲ ਦੀ ਹੋਰ ਨੀਤੀ ਵੀ ਅਪਨਾ ਸਕਦੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਮੁਕੰਮਲ ਮੰਗਾਂ ਮੰਨੇ ਜਾਣ ਤੋਂ ਬਗੈਰ ਮਸਲਾ ਹੱਲ ਨਹੀਂ ਹੋਵੇਗਾ 26 ਜਨਵਰੀ ਦੀ ਟਰੈਕਟਰ ਪਰੇਟ ਮਾਰਚ ਦੀ ਤਿਆਰੀ ਸਬੰਧੀ ਪਿੰਡਾ ਅੰਦਰ ਪ੍ਰਚਾਰ ਮੁਹਿੰਮ ਦੀ ਤਿਆਰੀ ਜੰਗੀ ਪੱਧਰ ਤੇ ਵਿੱਢ ਦਿੱਤੀ ਗਈ ਹੈ। ਇਸ ਸਬੰਧੀ ਪਿੰਡ ਪਿੰਡ ਹੋਕਾ ਦਿੱਤਾ ਜਾ ਰਿਹਾ ਹੈ ਕਿ ਦਿੱਲੀ ਟਰੈਕਟਰ ਮਾਰਚ ਵਿੱਚ ਲੋਕਾਂ ਦੀ ਵੱਡੀ ਪੱਧਰ ਤੇ ਸ਼ਮੂਲੀਅਤ ਕਰਵਾਈ ਜਾਵੇ ਅਤੇ ਲੱਖਾਂ ਰੁਪਏ ਦਾ ਫੰਡ ਇਕੱਠਾ ਕੀਤਾ ਜਾਵੇ ਤਾਂ ਕਿ ਟਰੈਕਟਰਾਂ ਵਿੱਚ ਡੀਜ਼ਲ ਪਾਉਣ ਦੀ ਕਮੀਂ ਨਾਂ ਆਵੇ ਇਸਦੇ ਨਾਲ ਹੀ ਹੋਰ ਲੋੜੀਂਦੇ ਖਰਚੇ ਪੂਰੇ ਕੀਤੇ ਜਾ ਸਕਣ। ਦਿੱਲੀ ਬਾਡਰਾ ਤੇ ਲੱਗਾ ਮੋਰਚਾ ਵਰਦੇ ਮੀਂਹ ਵਿੱਚ ਵੀ ਪੂਰੇ ਜੋਸ਼ ਨਾਲ ਜਾਰੀ ਹੈ।

ਇਹ ਵੀਡੀਓ ਵੀ ਦੇਖੋ…

ਵਿਆਹ ਕਿਸੇ ਹੋਰ ਨਾਲ ਤੇ ਸੁਹਾਗ ਰਾਤ ਮੂੰਹ ਬੋਲੇ ਮਾਮੇ ਨਾਲ ਮਨਾਉਂਦੀ ਰਹੀ ਚੂੜੇ ਵਾਲੀ

ਲੋਕ ਆਪਣੇ ਆਗੂਆਂ ਦੇ ਵਿਚਾਰਾ ਨੂੰ ਪੂਰੀ ਉੱਤਸੁਕਤਾ ਨਾਲ ਸੁਣਦੇ ਹਨ। ਇਸਦੇ ਨਾਲ ਹੀ ਸੂਬਾਈ ਆਗੂ ਜਸਵੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ ਨੇ ਆਖਿਆ ਕਿ ਹੁਸ਼ਿਆਰਪੁਰ ਵਿਖੇ ਤੀਕਸ਼ਣ ਸੂਦ ਦੇ ਘਰ ਮੋਹਰੇ ਗੋਹਾ ਸਿੱਟਣ ਵਾਲੇ ਕਿਸਾਨਾਂ ਉੱਤੇ ਗੰਭੀਰ ਧਾਰਾਵਾਂ ਤਹਿਤ 307,452 ਦੇ ਪਾਏ ਪਰਚਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਇਸਦੇ ਨਾਲ ਹੀ ਆਗੂਆਂ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਨਜਾਇਜ਼ ਪਰਚੇ ਜਲਦ ਤੋਂ ਜਲਦ ਰੱਦ ਕੀਤੇ ਜਾਣ।ਇਸ ਸਮੇਂ ਧੀਆਂ ਦੇ ਕਬੱਡੀ ਦੇ ਮੈਚ ਵੀ ਕਰਵਾਏ ਗਏ।

ਹਰਿਆਣਾ, ਰਾਜਸਥਾਨ,ਯੂਪੀ, ਪੰਜਾਬ, ਦਿੱਲੀ ਦੀਆਂ 12 ਟੀਮਾਂ ਧੀਆਂ ਨੇ ਆਪਣੀ ਖੇਡ ਦੇ ਜੋਹਰ ਵਿਖਾਏ। ਇਸ ਸਮੇਂ ਕਬੱਡੀ ਟੀਮਾਂ ਦੇ ਕੋਚਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਧਰਨੇ ਵਿੱਚ ਬੈਠੇ ਕਿਸਾਨਾ ਮਜ਼ਦੂਰਾਂ ਦਾ ਹੋਸਲਾ ਅਫ਼ਜ਼ਾਈ ਅਤੇ ਸਾਥ ਦੇਣ ਆਈਆਂ ਹਨ। ਉਹ ਅਗਾਂਹ ਤੋਂ ਵੀ ਧਰਨੇ ਵਿੱਚ ਟੀਮਾਂ ਸਮੇਤ ਸਿ਼ਰਕਤ ਕਰਦੇ ਰਹਿਣਗੇ। ਜਥੇਬੰਦੀ ਵੱਲੋਂ ਇਸ ਸਮੇਂ ਹਰ ਇਕ ਟੀਮ ਨੂੰ 2100 ਰੁਪਏ ਨਗਦ ਰਾਸ਼ੀ, ਸਮੁੱਚੀ ਟੀਮਾਂ ਦੇ ਖਿਡਾਰੀਆਂ ਨੂੰ ਇੱਕ ਇੱਕ ਜਥੇਬੰਦੀ ਦੇ ਲੋਗੋਂ ਵਾਲੇ ਬੈਚ ਦਿੱਤੇ ਗਏ ਇਸਦੇ ਨਾਲ ਹੀ ਕਬੱਡੀ ਕੋਚਾਂ ਨੂੰ ਲੋਈਆ ਦੇਕੇ ਸਨਮਾਨਿਤ ਕੀਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਮੋਰਚੇ ‘ਚ ਮਾਪਿਆਂ ਦਾ ਇਕਲੌਤਾ ਪੁੱਤ ਹੋਇਆ ਸ਼ਹੀਦ

ਪਿਛਲੇ 24 ਘੰਟ‌ਿਆਂ ਦੌਰਾਨ ਕਿਸਾਨ ਮੋਰਚੇ ‘ਚ ਸ਼ਾਮਿਲ 4 ਕਿਸਾਨਾਂ ਦੀ ਮੌਤ