ਮੋਹਾਲੀ, 27 ਜੂਨ 2023 – ਮੱਕੀ ਤੇ ਮੂੰਗੀ ਦੀ MSP ਨੂੰ ਲੈ ਮੋਹਾਲੀ ‘ਚ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਜਿਸ ਕਾਰਨ ਉਨ੍ਹਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦਾ ਲੀਡਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਇੱਕ ਚਿੱਠੀ ਵੀ ਲਿਖੀ ਗਈ ਹੈ, ਜਿਸ ‘ਚ ਕਿਸਾਨਾਂ ਵੱਲੋਂ ਮੱਕੀ ਤੇ ਮੂੰਗੀ ਦੀ ਫਸਲ ਪੂਰੀ MSP ‘ਤੇ ਖਰੀਦਣ ਦੀ ਮੰਗ ਕੀਤੀ ਗਈ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਮੱਕੀ ਦਾ ਭਾਅ 2090 ਰੁਪਏ ਹੈ, ਪਰ ਕਿਸਾਨਾਂ ਕੋਲੋਂ ਇਹ ਸਿਰਫ 1000 ਰੁਪਏ ਕੁਇੰਟਲ ਦੇ ਗੇੜ ਖਰੀਦੀ ਜਾ ਰਹੀ ਹੈ। ਇਸ ਤੋਂ ਬਿਨਾਂ ਮੂੰਗੀ ਦਾ ਭਾਅ 8558 ਰੁਪਏ ਹੈ ਜਦੋਂ ਕਿ ਇਹ ਸਿਰਫ 6700-6800 ਰੁਪਏ ਕੁਇੰਟਲ ਦੇ ਗੇੜ ਹੀ ਖਰੀਦੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਦੋਹਾਂ ਫਸਲਾਂ ਤੋਂ ਨੁਕਸਾਨ ਹੋ ਰਿਹਾ ਹੈ।