ਪੰਜਾਬ ਦੇ ਕਿਸਾਨ 3 ਅਕਤੂਬਰ ਨੂੰ ਰੋਕਣਗੇ ਰੇਲਾਂ: ਪੜ੍ਹੋ ਇਸ ਵਾਰ ਕੀ ਹੈ ਮਾਮਲਾ

ਚੰਡੀਗੜ੍ਹ, 25 ਸਤੰਬਰ 2022 – ਪੰਜਾਬ ਦੇ ਕਿਸਾਨ 3 ਅਕਤੂਬਰ ਨੂੰ ਇੱਕ ਵਾਰ ਫਿਰ ਰੇਲਾਂ ਰੋਕਣਗੇ। ਰੇਲ ਸੇਵਾਵਾਂ 3 ਘੰਟੇ ਲਈ ਬੰਦ ਰਹਿਣਗੀਆਂ। ਕਿਸਾਨਾਂ ਦਾ ਇਹ ਰੋਸ ਕੇਂਦਰ ਸਰਕਾਰ ਵੱਲੋਂ ਬਿਜਲੀ ਵੰਡ 2022 ਦੇ ਜਾਰੀ ਕੀਤੇ ਨੋਟੀਫਿਕੇਸ਼ਨ ਵਿਰੁੱਧ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਹੁਣ ਪ੍ਰਾਈਵੇਟ ਵੱਡੇ ਘਰਾਣਿਆਂ ਨੂੰ ਬਿਜਲੀ ਵੰਡਣ ਜਾ ਰਹੀ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਨੋਟੀਫਿਕੇਸ਼ਨ ਅਨੁਸਾਰ ਪ੍ਰਾਈਵੇਟ ਕੰਪਨੀਆਂ ਬਿਜਲੀ ਵੰਡਣਗੀਆਂ। ਬਿਜਲੀ ਦੀ ਵੰਡ ਦਾ ਅਧਿਕਾਰ ਸੂਬਾ ਸਰਕਾਰਾਂ ਦਾ ਹੈ ਪਰ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਕੇਂਦਰ ਸਰਕਾਰ ਵੀ ਇਸ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਨਿੱਜੀ ਘਰਾਣਿਆਂ ਨੂੰ ਦੇ ਰਹੀ ਹੈ।

ਕਿਸਾਨ ਇਸ ਗੱਲੋਂ ਹੈਰਾਨ ਹਨ ਕਿ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ ਤੇ ਸਰਕਾਰ ਕੁਝ ਨਹੀਂ ਕਹਿ ਰਹੀ। ਇਹੀ ਕਾਰਨ ਹੈ ਕਿ ਕਿਸਾਨਾਂ ਨੇ ਇਸ ਨੋਟੀਫਿਕੇਸ਼ਨ ਵਿਰੁੱਧ 3 ਅਕਤੂਬਰ ਨੂੰ 3 ਘੰਟੇ ਲਈ ਰੇਲ ਗੱਡੀਆਂ ਰੋਕਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕਰਦਿਆਂ ਸਖ਼ਤ ਚਿਤਾਵਨੀ ਦਿੱਤੀ ਹੈ।

ਕਿਸਾਨਾਂ ਨੇ ਇਸ ਦੌਰਾਨ ਰੁਪਏ ਦੇ ਕਮਜ਼ੋਰ ਹੋਣ ‘ਤੇ ਵੀ ਚਿੰਤਾ ਪ੍ਰਗਟਾਈ ਹੈ। ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਰੁਪਿਆ 81 ਰੁਪਏ ਪ੍ਰਤੀ ਡਾਲਰ ਦੇ ਕਰੀਬ ਆਪਣੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਫਰਵਰੀ 2022 ਤੋਂ ਹੁਣ ਤੱਕ ਦਾ ਫਰਕ ਕਰੀਬ 6 ਰੁਪਏ ਹੈ ਪਰ ਆਉਣ ਵਾਲੇ ਦਿਨਾਂ ‘ਚ ਇਸ ਦਾ ਨੁਕਸਾਨ ਦੇਖਣ ਨੂੰ ਮਿਲੇਗਾ।

ਪੰਧੇਰ ਨੇ ਕਿਹਾ ਕਿ ਰੁਪਏ ਦੇ ਡਿੱਗਣ ਨਾਲ ਖੇਤੀ ਉਤਪਾਦਨ ਮਹਿੰਗਾ ਹੋ ਜਾਵੇਗਾ। ਬੀਜ ਤੋਂ ਲੈ ਕੇ ਦਵਾਈਆਂ ਮਹਿੰਗੀਆਂ ਹੋ ਜਾਣਗੀਆਂ। ਤੇਲ ਦੀਆਂ ਕੀਮਤਾਂ ਵਧਣਗੀਆਂ, ਜਿਸ ਕਾਰਨ ਮਹਿੰਗਾਈ ਵਧੇਗੀ ਅਤੇ ਆਮ ਆਦਮੀ ਇਸ ਦੀ ਲਪੇਟ ਵਿਚ ਆ ਜਾਵੇਗਾ। 3 ਅਕਤੂਬਰ ਨੂੰ ਹੋਣ ਵਾਲੇ ਪ੍ਰਦਰਸ਼ਨ ਵਿੱਚ ਕਿਸਾਨ ਇਸ ਨੂੰ ਇੱਕ ਹੋਰ ਵੱਡੇ ਮੁੱਦੇ ਵਜੋਂ ਉਠਾਉਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਦਾ ਭਗੌੜਾ ਇੰਸਪੈਕਟਰ ਰਾਜਸਥਾਨ ਤੋਂ ਗ੍ਰਿਫ਼ਤਾਰ, ਕੇਸ ਦਰਜ ਹੋਣ ਤੋਂ ਬਾਅਦ ਬਦਲ ਲਿਆ ਸੀ ਭੇਸ

SC ਦੀ ਮਾਨਤਾ ਤੋਂ ਬਾਅਦ HSGPC ‘ਚ ਤਖਤਾਪਲਟ: ਜਗਦੀਸ਼ ਸਿੰਘ ਝੀਂਡਾ ਬਣੇ ਨਵੇਂ ਮੁਖੀ, ਕਿਹਾ – ਦਾਦੂਵਾਲ ਹੁਣ ਪ੍ਰਧਾਨ ਨਹੀਂ ਰਹੇ