ਗੁਰਦਾਸਪੁਰ 7 ਮਾਰਚ 2023 – ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਭੈਣੀ ਮੀਆਂ ਖਾ ਅਧੀਨ ਪੈਂਦੇ ਇਕ ਪਿੰਡ ਦੀ ਵਸਨੀਕ ਇਕ ਨਾਬਾਲਗ ਲੜਕੀ ਨਾਲ ਜਬਰ ਜਿਨਾਹ ਕਰਨ ਦੇ ਮਾਮਲੇ ਵਿਚ ਪੁਲਿਸ ਵਲੋ ਲੜਕੀ ਦੇ ਮਤਰਏ ਪਿਤਾ ਨੂੰ ਨਾਮਜ਼ਦ ਕੀਤਾ ਗਿਆ ਹੈ ।
ਪੀੜਤ ਲੜਕੀ ਦੀ ਮਾਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦਾ ਵਿਆਹ ਪਹਿਲਾਂ ਜਿਸ ਵਿਅਕਤੀ ਦੇ ਨਾਲ ਹੋਇਆ ਸੀ ਜਿਸ ਵਿਚੋਂ ਉਸ ਦੇ ਦੋ ਬੱਚੇ ਇਕ ਲੜਕੀ ਤੇ ਇਕ ਲੜਕਾ ਪੈਦਾ ਹੋਏ ਸਨ । ਪਹਿਲੇ ਪਤੀ ਦੇ ਨਾਲ ਕਰੀਬ 14 ਸਾਲ ਪਹਿਲਾ ਤਲਾਕ ਹੋ ਗਿਆ ਸੀ । ਸਾਲ 2015 ਵਿੱਚ ਉਸਦਾ ਦੋਬਾਰਾ ਵਿਆਹ ਹੋਇਆ ਸੀ ।
ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਹੋਰ ਦੱਸਿਆ ਕਿ ਉਸ ਦੀ 15 ਸਾਲ ਦੀ ਨਾਬਾਲਗ ਬੇਟੀ ਨੇ ਉਸ ਨੂੰ ਦੱਸਿਆ ਕਿ ਉਸ ਦਾ ਮਤਰੇਆ ਪਿਤਾ ਕਰੀਬ 4 ਸਾਲ ਤੋਂ ਉਸ ਨਾਲ ਜ਼ਬਰਦਸਤੀ ਕਰਦਾ ਆ ਰਿਹਾ ਹੈ ਅਤੇ ਧਮਕੀ ਦਿੰਦਾ ਹੈ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਸ਼ਿਕਾਇਤ ਕਰਤਾ , ਉਸ ਦੀ ਬੇਟੀ ਤੇ ਬੇਟੇ ਦਾ ਕੱਤਲ਼ ਕਰ ਦੇਵੇਗਾ । ਤਫਤੀਸ਼ੀ ਅਫਸਰ ਇੰਸਪੈਕਟਰ ਅੰਜੂ ਬਾਲਾ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਤਾ ਦੇ ਬਿਆਨ ਤੇ ਪੁਲਿਸ ਵੱਲੋ ਪੀੜਤ ਲੜਕੀ ਦੇ ਮਤਰਏ ਪਿਤਾ ਵਿਰੁੱਧ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।