- ਸਕੂਲ ਅਧਿਆਪਕ ਨੇ ਫੋਨ ‘ਤੇ ਪਿਓ ਨੂੰ ਬੱਚੇ ਦੀ ਕੀਤੀ ਸੀ ਸ਼ਿਕਾਇਤ
ਹੁਸ਼ਿਆਰਪੁਰ, 7 ਮਾਰਚ 2023 – ਹੁਸ਼ਿਆਰਪੁਰ ‘ਚ ਸਕੂਲ ਤੋਂ ਸ਼ਿਕਾਇਤ ਮਿਲਣ ‘ਤੇ ਪਿਤਾ ਨੇ ਆਪਣੇ ਬਚੇ ਨੂੰ ਬੱਚੇ ਨੂੰ ਝਿੜਕ ਦਿੱਤਾ, ਜਿਸ ਬਾਅਦ ਬੱਚਾ ਨਾਰਾਜ਼ ਹੋ ਕੇ ਘਰੋਂ ਚਲਾ ਗਿਆ ਅਤੇ ਉਹ ਘਰ ਵਾਪਸ ਨਹੀਂ ਆਇਆ।
ਹੁਸ਼ਿਆਰਪੁਰ ਦੇ ਵਾਰਡ ਨੰਬਰ 27 ਨਿਊ ਦੀਪ ਨਗਰ ਦਾ ਰਹਿਣ ਵਾਲਾ 8 ਸਾਲਾ ਅਮਨ ਗੋਕੁਲ ਨਗਰ ਦੇ ਇੱਕ ਸਰਕਾਰੀ ਸਕੂਲ ਵਿੱਚ ਤੀਜੀ ਜਮਾਤ ਦਾ ਵਿਦਿਆਰਥੀ ਹੈ। ਬੱਚਾ ਪਿਛਲੇ 3 ਦਿਨਾਂ ਤੋਂ ਲਾਪਤਾ ਹੈ ਅਤੇ ਮਾਂ ਦਾ ਘਰ ਵਿੱਚ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪਿਤਾ ਉਸ ਦੀ ਭਾਲ ਕਰ ਕੇ ਪ੍ਰੇਸ਼ਾਨ ਹੈ। ਉਹ ਉਸ ਸਮੇਂ ਨੂੰ ਕੋਸ ਰਿਹਾ ਹੈ ਜਦੋਂ ਉਸ ਨੇ ਅਧਿਆਪਕ ਦੀ ਸ਼ਿਕਾਇਤ ਮਿਲਣ ‘ਤੇ ਆਪਣੇ ਬੱਚੇ ਨੂੰ ਫੋਨ ‘ਤੇ ਹੀ ਝਿੜਕਿਆ ਸੀ।
ਪਰਿਵਾਰਕ ਮੈਂਬਰ ਲਗਾਤਾਰ ਬੱਚੇ ਦੀ ਭਾਲ ਕਰ ਰਹੇ ਹਨ। ਉਸ ਨੇ ਥਾਣਾ ਮਾਡਲ ਟਾਊਨ ਵਿੱਚ ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਕੀਤੀ ਹੈ। ਬੱਚੇ ਦੀ ਲੋਕੇਸ਼ਨ ਟਰੇਸ ਕਰਨ ਲਈ ਸੀਸੀਟੀਵੀ ਫੁਟੇਜ ਦੀ ਵਰਤੋਂ ਕੀਤੀ ਜਾ ਰਹੀ ਹੈ। ਥਾਣਾ ਮਾਡਲ ਟਾਊਨ ਦੇ ਇੰਚਾਰਜ ਹਰਪ੍ਰੇਮ ਸਿੰਘ ਅਤੇ ਚੌਕੀ ਇੰਚਾਰਜ ਰਜਿੰਦਰ ਸਿੰਘ ਖੁਦ ਬੱਚੇ ਦੇ ਘਰ ਪੁੱਜੇ। ਉਨ੍ਹਾਂ ਕਿਹਾ ਕਿ ਬੱਚੇ ਦੀ ਹੁਲੀਆ ਫੋਟੋ ਹਰ ਥਾਂ ਭੇਜ ਦਿੱਤੀ ਗਈ ਹੈ।
ਪਰਿਵਾਰ ਨੇ ਪੁਲਿਸ ਨੂੰ ਸੀਸੀਟੀਵੀ ਵੀਡੀਓ ਵੀ ਦਿੱਤੀ ਹੈ। ਇਹ ਸੀ.ਸੀ.ਟੀ.ਵੀ ਨਿਊ ਦੀਪ ਨਗਰ ਨੇੜੇ ਲੱਗੇ ਸੀ.ਸੀ.ਟੀ.ਵੀ. ਵਿੱਚ ਅਮਨ ਪਿੱਠੂ ਬੈਗ ਲੈ ਕੇ ਜਾ ਰਿਹਾ ਹੈ। ਉਹ ਗਲੀ ਦੇ ਮੋੜ ਤੱਕ ਜਾਂਦਾ ਦਿਖਾਈ ਦਿੰਦਾ ਹੈ। ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀਐਸ ਮਾਨ ਵੀ ਪੀੜਤ ਪਰਿਵਾਰ ਦੇ ਘਰ ਪੁੱਜੇ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ ਹੈ।