ਸੜਕ ਹਾਦਸੇ ‘ਚ ਪਿਓ ਦੀ ਮੌ+ਤ: ਪੁੱਤ ਦੀ ਹਾਲਤ ਨਾਜ਼ੁਕ, ਧੀ ਨੂੰ ਮਿਲਣ ਜਾਂਦੇ ਸਮੇਂ ਵਾਪਰਿਆ ਹਾਦਸਾ

ਬਠਿੰਡਾ, 10 ਮਾਰਚ 2023 – ਅਬੋਹਰ ਤੋਂ ਬਠਿੰਡਾ ਬਾਈਕ ‘ਤੇ ਜਾ ਰਹੇ ਪਿਓ-ਪੁੱਤ ਨਾਲ ਰਸਤੇ ‘ਚ ਹਾਦਸਾ ਵਪਾਰ ਗਿਆ। ਇਸ ਹਾਦਸੇ ‘ਚ ਪਿਓ ਦੀ ਮੌਤ ਹੋ ਗਈ ਜਦੋਂ ਕੇ ਪੁੱਟ ਦੀ ਹਾਲਤ ਗਹਿਰ ਬਾਣੀ ਹੋਈ ਹੈ। ਪਿਓ ਆਪਣੇ ਪੁੱਤ ਨਾਲ ਬਾਈਕ ‘ਤੇ ਆਪਣੀ ਧੀ ਨੀ ਮਿਲਣ ਜਾ ਰਿਹਾ ਸੀ। ਪਰ ਰਸਤੇ ‘ਚ ਹੀ ਉਹਨਾਂ ਦੀ ਬਾਈਕ ਟਰਾਲੀ ਨਾਲ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਵਿਅਕਤੀ ਦੀ ਮੌਤ ਹੋ ਗਈ। ਬੇਟੇ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ।

ਦੱਸਿਆ ਗਿਆ ਹੈ ਕਿ ਕੱਚਾ ਸੀਡ ਫਾਰਮ ਦਾ ਰਹਿਣ ਵਾਲਾ ਗੁਰਦੇਵ ਸਿੰਘ (55) ਵੀਰਵਾਰ ਨੂੰ ਆਪਣੇ ਲੜਕੇ ਬਲਜਿੰਦਰ ਨਾਲ ਬਾਈਕ ‘ਤੇ ਬਠਿੰਡਾ ‘ਚ ਰਹਿੰਦੀ ਆਪਣੀ ਬੇਟੀ ਦਾ ਪਤਾ ਲੈਣ ਲਈ ਜਾ ਰਿਹਾ ਸੀ। ਜਦੋਂ ਉਹ ਪਿੰਡ ਨੇੜੇ ਪੁੱਜਾ ਤਾਂ ਰਸਤੇ ਵਿੱਚ ਇੱਕ ਈ-ਰਿਕਸ਼ਾ ਨੂੰ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਇੱਕ ਟਰੈਕਟਰ ਟਰਾਲੀ ਨਾਲ ਉਸ ਦੀ ਟੱਕਰ ਹੋ ਗਈ। ਇਸ ਵਿਚ ਦੋਵੇਂ ਪਿਓ-ਪੁੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਗੁਰਦੇਵ ਸਿੰਘ ਅਤੇ ਬਲਜਿੰਦਰ ਦੀ ਹਾਲਤ ਗੰਭੀਰ ਦੇਖਦਿਆਂ ਮੁੱਢਲੀ ਸਹਾਇਤਾ ਦੇ ਬਾਅਦ ਰੈਫਰ ਕਰ ਦਿੱਤਾ। ਬਾਅਦ ਦੁਪਹਿਰ ਬਠਿੰਡਾ ਲਿਜਾਂਦੇ ਸਮੇਂ ਗੁਰਦੇਵ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਅੱਜ ਥਾਣਾ ਸਿਟੀ ਇਕ ਦੀ ਪੁਲਸ ਨੇ ਮੁਰਦਾਘਰ ਵਿਚ ਰਖਵਾਇਆ ਹੈ।

ਪੁਲੀਸ ਵੱਲੋਂ ਮ੍ਰਿਤਕ ਦੇ ਭਤੀਜੇ ਜਸਵੰਤ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਮ੍ਰਿਤਕ ਤਿੰਨ ਧੀਆਂ ਦਾ ਪਿਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਥ੍ਰੀਵੀਲਰ, ਵਾਟਰ ਕੂਲਰ ਤੇ ਵੀਲ੍ਹ ਚੇਅਰ ਭੇਟ

ਬਜਟ ਖੇਤੀ ਸਹਾਇਕ ਕਿੱਤਿਆਂ ‘ਚ ਨਵੀਂ ਰੂਹ ਭਰਨ ਵਾਲਾ – ਲਾਲਜੀਤ ਭੁੱਲਰ