ਫਾਜ਼ਿਲਕਾ ਦਾ ਇਹ ਵਿਅਕਤੀ ਬਣਿਆ ਕਰੋੜਪਤੀ: ਨਿੱਕਲੀ ਢਾਈ ਕਰੋੜ ਦੀ ਲਾਟਰੀ

ਫਾਜ਼ਿਲਕਾ, 3 ਮਈ 2023 – ਫਾਜ਼ਿਲਕਾ ਦੇ ਇੱਕ ਵਿਅਕਤੀ ਨੂੰ 2.5 ਕਰੋੜ ਦੀ ਲਾਟਰੀ ਨਿੱਕਲੀ ਹੈ। ਇਹ ਲਾਟਰੀ ਪਿੰਡ ਰਾਮਕੋਟ ਦੇ ਵਾਸੀ ਭਲਾ ਰਾਮ ਨੂੰ ਨਿੱਕਲੀ ਹੈ। ਭਲਾ ਰਾਮ ਇਨਾਮੀ ਰਾਸ਼ੀ ਹਾਸਲ ਕਰਕੇ ਇੱਕ ਹੀ ਦਿਨ ਵਿੱਚ ਕਰੋੜਪਤੀ ਬਣ ਗਿਆ ਹੈ। ਹਾਲਾਂਕਿ ਹੁਣ ਉਸ ਤੋਂ ਲਾਟਰੀ ਟਿਕਟ ਲੈ ਕੇ ਭੇਜੀ ਜਾਵੇਗੀ। ਜਿਸ ਤੋਂ ਬਾਅਦ ਇਨਾਮੀ ਰਾਸ਼ੀ ਉਸ ਨੂੰ ਸੌਂਪ ਦਿੱਤੀ ਜਾਵੇਗੀ।

ਜਾਣਕਾਰੀ ਦਿੰਦਿਆਂ ਲਾਟਰੀ ਏਜੰਟ ਰੂਪ ਚੰਦ ਲਾਟਰੀ ਵਾਲੇ ਦੇ ਡਾਇਰੈਕਟਰ ਰੂਪ ਚੰਦ ਅਤੇ ਬੌਬੀ ਬਵੇਜਾ ਨੇ ਦੱਸਿਆ ਕਿ 5 ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ ਤੋਂ ਨਾਗਾਲੈਂਡ ਡੀਅਰ 500 ਮਾਸਿਕ ਲਾਟਰੀ ਟਿਕਟ ਨੰਬਰ 249092 ਖਰੀਦੀ ਗਈ ਸੀ। ਜਿਸ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ। ਅੱਜ 4 ਦਿਨਾਂ ਬਾਅਦ ਭਲਾ ਰਾਮ ਵਾਸੀ ਰਾਮਕੋਟ ਦਾ ਫੋਨ ਆਇਆ ਕਿ ਉਸ ਕੋਲ ਇਨਾਮੀ ਰਾਸ਼ੀ ਵਾਲੀ ਟਿਕਟ ਹੈ।

ਜਿਸ ਤੋਂ ਬਾਅਦ ਫਾਜ਼ਿਲਕਾ ਵਿਖੇ ਉਨ੍ਹਾਂ ਦੀ ਦੁਕਾਨ ‘ਤੇ ਪਹੁੰਚ ਕੇ ਲਾਟਰੀ ਆਪ੍ਰੇਟਰ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਉਨ੍ਹਾਂ ਨੂੰ ਟਿਕਟ ਦੇ ਕੇ ਉੱਪਰ ਭੇਜ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ | ਭਲਾ ਰਾਮ ਨੇ ਦੱਸਿਆ ਕਿ ਉਹ 1990 ਤੋਂ ਲਾਟਰੀ ਵਿੱਚ ਕਿਸਮਤ ਅਜ਼ਮਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਪਿਛਲੇ ਹਫ਼ਤੇ 9 ਹਜ਼ਾਰ ਦਾ ਇਨਾਮ ਮਿਲਿਆ ਸੀ।

ਇਸ ਤੋਂ ਪਹਿਲਾਂ ਉਸ ਨੂੰ ਕ੍ਰਮਵਾਰ 2,000 ਅਤੇ 50,000 ਰੁਪਏ ਦੇ ਇਨਾਮ ਵੀ ਮਿਲ ਚੁੱਕੇ ਹਨ। ਇਸੇ ਲਈ ਉਸ ਨੇ ਲਾਟਰੀਆਂ ਖਰੀਦਣੀਆਂ ਬੰਦ ਨਹੀਂ ਕੀਤੀਆਂ। ਅੱਜ ਉਸ ਨੂੰ ਪਤਾ ਲੱਗਾ ਹੈ ਕਿ ਉਸ ਨੂੰ ਨਾਗਾਲੈਂਡ ਡੀਅਰ 500 ਮਾਸਿਕ ਲਾਟਰੀ ਦਾ 2.50 ਕਰੋੜ ਦਾ ਪਹਿਲਾ ਇਨਾਮ ਮਿਲਿਆ ਹੈ। ਭਲਾ ਰਾਮ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ। ਜਿਸ ਕਾਰਨ ਉਹ ਲਾਟਰੀ ਦੀ ਜਾਂਚ ਨਹੀਂ ਕਰ ਸਕਿਆ ਸੀ।

ਇਸ ਦੌਰਾਨ ਚਰਚਾ ਸੀ ਕਿ ਫਾਜ਼ਿਲਕਾ ਵਿੱਚ ਰੂਪ ਚੰਦ ਦੀ ਲਾਟਰੀ ਦੀ ਦੁਕਾਨ ਤੋਂ 2.50 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਉਸ ਕੋਲ ਇੱਕ ਬਟਨ ਵਾਲਾ ਫ਼ੋਨ ਸੀ ਜਿੱਥੋਂ ਉਹ ਚੈੱਕ ਨਹੀਂ ਕਰ ਸਕਦਾ ਸੀ। ਜਿਸ ਤੋਂ ਬਾਅਦ ਉਸ ਨੇ ਆਪਣੇ ਰਿਸ਼ਤੇਦਾਰ ਦੇ ਸਮਾਰਟ ਫੋਨ ਤੋਂ ਟਿਕਟ ਚੈੱਕ ਕੀਤੀ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।

ਭਲਾ ਰਾਮ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਉਹ 9 ਏਕੜ ਜ਼ਮੀਨ ਦਾ ਮਾਲਕ ਹੈ। ਭਲਾ ਰਾਮ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ ਅਤੇ ਉਹ ਇਸ ਪੈਸੇ ਦੀ ਵਰਤੋਂ ਆਪਣੇ ਪੁੱਤਰ ਅਤੇ ਧੀ ਦੀ ਪੜ੍ਹਾਈ ਲਈ ਕਰੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੀਆਂ ਦੋ ਇੰਮੀਗ੍ਰੇਸ਼ਨ ਅਤੇ ਕੰਸਲਟੈਂਟ ਫਰਮਾਂ ਦੇ ਲਾਇਸੈਂਸ ਰੱਦ

ਯੂਨੀਵਰਸਲ ਗਰੁੱਪ, ਲਾਲੜੂ ਵਿਖੇ ਪੌਦੇ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ