ਖੇਡਦੇ ਸਮੇਂ ਦੋ ਨੌਜਵਾਨਾਂ ਵਿਚਾਲੇ ਹੋਈ ਤਕਰਾਰ, ਚੱਲੀਆਂ ਗੋਲੀਆਂ, 6 ਹਮਲਾਵਰ ਕਾਬੂ

  • ਬਿਜਲੀ ਬੋਰਡ ਦਾ ਮੁਲਾਜ਼ਮ ਜ਼ਖਮੀ
  • 2 ਕਾਰਾਂ ਛੱਡ ਕੇ ਫਰਾਰ

ਗੁਰਦਸਪੁਰ, 8 ਜੁਲਾਈ 2022 – ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨਰਪੁਰ ‘ਚ ਵੀਰਵਾਰ ਦੇਰ ਸ਼ਾਮ ਖੇਡਦੇ ਹੋਏ ਦੋ ਨੌਜਵਾਨਾਂ ਵਿਚਾਲੇ ਹੋਈ ਤਕਰਾਰ ਨੇ ਝੜਪ ਦਾ ਰੂਪ ਲੈ ਲਿਆ। ਇਸ ਦੌਰਾਨ ਇੱਕ ਪਾਸਿਓਂ ਗੋਲੀਬਾਰੀ ਵੀ ਕੀਤੀ ਗਈ, ਜਿਸ ਵਿੱਚ ਗੋਲੀਆਂ ਲੱਗਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੀ ਪਛਾਣ ਸਤਨਾਮ ਸਿੰਘ ਵਾਸੀ ਪਿੰਡ ਨਰਪੁਰ ਵਜੋਂ ਹੋਈ ਹੈ।

ਸਤਨਾਮ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਉਸ ਨੂੰ ਦੋ ਗੋਲੀਆਂ ਲੱਗੀਆਂ ਹਨ। ਗੋਲੀਆਂ ਚਲਾਉਣ ਵਾਲੇ ਹਮਲਾਵਰ ਵਰਸੋਲਾ ਪਿੰਡ ਦੇ ਦੱਸੇ ਜਾਂਦੇ ਹਨ। ਪਿੰਡ ਵਾਸੀਆਂ ਨੇ ਗੋਲੀਆਂ ਚਲਾਉਣ ਵਾਲੇ 6 ਵਿਅਕਤੀਆਂ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਬਾਕੀ ਦੋ ਕਾਰਾਂ ਨੂੰ ਝੋਨੇ ਦੇ ਖੇਤਾਂ ਵਿੱਚ ਛੱਡ ਕੇ ਫਰਾਰ ਹੋ ਗਏ।

ਗੋਲੀਆਂ ਲੱਗਣ ਨਾਲ ਜ਼ਖਮੀ ਸਤਨਾਮ ਸਿੰਘ ਦੀ ਪਤਨੀ ਰਣਜੀਤ ਕੌਰ ਨੇ ਦੱਸਿਆ ਕਿ ਖੇਡ ਦੌਰਾਨ ਪਿੰਡ ਬਰਸੋਲਾ ਦੇ ਇਕ ਨੌਜਵਾਨ ਦੀ ਉਸ ਦੇ ਲੜਕੇ ਨਾਲ ਲੜਾਈ ਹੋ ਗਈ। ਉਸਦਾ ਲੜਕਾ ਕਬੱਡੀ ਖੇਡਦਾ ਹੈ ਜਦਕਿ ਬਾਕੀ ਫੁੱਟਬਾਲ ਖੇਡ ਰਹੇ ਸਨ। ਇਸ ਦੌਰਾਨ ਜਦੋਂ ਉਸ ਦੇ ਲੜਕੇ ਨੇ ਫੁੱਟਬਾਲ ਨੂੰ ਫੜ ਲਿਆ ਤਾਂ ਵਰਸੋਲਾ ਦੇ ਨੌਜਵਾਨਾਂ ਨੇ ਉਸ ਨੂੰ ਥੱਪੜ ਮਾਰ ਦਿੱਤਾ।

ਉਸ ਦੇ ਲੜਕੇ ਨੇ ਵੀ ਉਲਟਾ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਪਿੰਡ ਵਰਸੋਲਾ ਦੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ। ਮਾਮਲਾ ਪੁਲਿਸ ਕੋਲ ਪੁੱਜਾ ਤਾਂ ਰਾਜੀਨਾਮਾ ਹੋ ਰਿਹਾ ਸੀ। ਪਰ ਪੁਲਸ ਸ਼ੁੱਕਰਵਾਰ ਸਵੇਰੇ 11 ਵਜੇ ਦਾ ਸਮਾਂ ਦੇਣ ਤੋਂ ਬਾਅਦ ਰਵਾਨਾ ਹੋ ਗਈ ਪਰ ਕੁਝ ਹੀ ਸਮੇਂ ‘ਚ ਕਾਰਾਂ ਅਤੇ ਬਾਈਕ ‘ਤੇ ਸਵਾਰ ਦੋ ਦਰਜਨ ਦੇ ਕਰੀਬ ਹਮਲਾਵਰ ਆ ਗਏ।

ਉਸ ਨੇ ਆਉਂਦਿਆਂ ਹੀ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਜਦੋਂ ਬਿਜਲੀ ਬੋਰਡ ‘ਚ ਕੰਮ ਕਰਨ ਵਾਲਾ ਪਤੀ ਸਤਨਾਮ ਸਿੰਘ ਉਥੇ ਪਹੁੰਚਿਆ ਤਾਂ ਉਸ ‘ਤੇ ਵੀ ਫਾਇਰਿੰਗ ਕਰ ਦਿੱਤੀ ਗਈ ਅਤੇ ਉਸ ਨੂੰ ਦੋ ਗੋਲੀਆਂ ਲੱਗੀਆਂ ਹਨ, ਇੱਕ ਪੇਟ ਵਿੱਚ ਅਤੇ ਦੂਜੀ ਬਾਂਹ ਵਿੱਚ। ਗੋਲੀਆਂ ਚਲਾਉਂਦੇ ਹੋਏ ਹਮਲਾਵਰ ਖੇਤਾਂ ‘ਚ ਜਿਸ ਰਸਤੇ ਭੱਜੇ ਸੀ ਉਹ ਖੇਤ ‘ਚ ਹੀ ਖਤਮ ਹੋ ਜਾਂਦਾ ਸੀ ਅਤੇ ਖੇਤਾਂ ਵਿੱਚ ਝੋਨਾ ਲਾਇਆ ਹੋਣ ਕਾਰਨ ਹਮਲਾਵਰ ਭੱਜ ਨਹੀਂ ਸਕੇ।

ਜਦੋਂ ਉਹ ਵਾਪਸ ਪਰਤੇ ਤਾਂ ਪਿੰਡ ਵਾਸੀ ਇਕੱਠੇ ਹੋ ਚੁੱਕੇ ਸਨ। ਉਨ੍ਹਾਂ ਭੱਜਣ ਵਾਲੇ ਛੇ ਹਮਲਾਵਰਾਂ ਨੂੰ ਕਾਬੂ ਕਰ ਲਿਆ, ਬਾਕੀ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ। ਜਦੋਂਕਿ ਦੋ ਕਾਰਾਂ ਵੀ ਖੇਤਾਂ ਵਿੱਚ ਝੋਨੇ ਦੇ ਵਿਚਕਾਰ ਫਸ ਗਈਆਂ। ਕਾਬੂ ਕੀਤੇ ਹਮਲਾਵਰਾਂ ਨੂੰ ਪਿੰਡ ਵਾਸੀਆਂ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਅਰਸ਼ਦੀਪ ਸਿੰਘ ਨੇ ਆਪਣੇ ਪਹਿਲੇ ਟੀ-20 ਡੈਬਿਊ ਮੈਚ ‘ਚ ਕੀਤਾ Maiden ਓਵਰ, ਕਾਇਮ ਕੀਤਾ ਨਵਾਂ ਰਿਕਾਰਡ

ਸਾਬਕਾ ਆਪ ਮੰਤਰੀ ਵਿਜੇ ਸਿੰਗਲਾ ਨੂੰ ਮਿਲੀ ਜ਼ਮਾਨਤ