BJP ਲੀਡਰ ਹਰਜੀਤ ਗਰੇਵਾਲ ‘ਤੇ ਹੋਈ FIR, ਪੜ੍ਹੋ ਕਿਉਂ ?

ਚੰਡੀਗੜ੍ਹ, 22 ਫਰਵਰੀ 2023 – ਬੀ ਜੇ ਪੀ ਲੀਡਰ ਹਰਜੀਤ ਗਰੇਵਾਲ ਵਿਰੁੱਧ ਰਾਜਪੁਰਾ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ। ਹਰਜੀਤ ਗਰੇਵਾਲ ‘ਤੇ ਇੱਕ ਪੱਤਰਕਾਰ ਨੂੰ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ ਜਿਸ ਦੇ ਸੰਬੰਧ ‘ਚ ਪੁਲਿਸ ਵੱਲੋਂ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ।

ਇਸ ਸੰਬੰਧੀ ਪੱਤਰਕਾਰ ਸੰਦੀਪ ਚੌਧਰੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਕਿ ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਉਸਨੂੰ ਫੋਨ ਤੇ ਧਮਕੀਆਂ ਦਿੱਤੀਆਂ ਅਤੇ ਨੀਨਾ ਮਿਤਲ ਵਿਧਾਇਕਾ ਦੇ ਖਿਲਾਫ ਭੱਦੇ ਸ਼ਬਦ ਬੋਲੇ ਅਤੇ ਉਸਨੂੰ ਗੰਦੀਆਂ ਗਾਲਾਂ ਕੱਢੀਆਂ। ਅੱਗੇ ਪੱਤਰਕਾਰ ਨੇ ਇਹ ਵੀ ਦੋਸ਼ ਲਾਇਆ ਕਿ, ਉਸ ਨੂੰ ਹਰਜੀਤ ਗਰੇਵਾਲ ਤੋਂ ਖ਼ਤਰਾ ਹੈ।

ਇਸ ਮਾਮਲੇ ਬਾਰੇ ਹਰਜੀਤ ਗਰੇਵਾਲ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਸ ਵੱਲੋਂ ਕਿਸੇ ਨੂੰ ਵੀ ਧਮਕੀਆਂ ਨਹੀਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਨਾਂਅ ਜਾਣਬੁੱਝ ਕੇ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

5 ਲੱਖ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰ ਗ੍ਰਿਫਤਾਰ, ਫਿਰੌਤੀ ਲੈਣ ਪਹੁੰਚੇ ਤਾਂ ਪੁਲਿਸ ਨੇ ਕੀਤੇ ਕਾਬੂ

ਹਾਈਵੇ ‘ਤੇ ਖੜ੍ਹੇ ਟਰਾਲੇ ਨਾਲ ਟਕਰਾਈ ਤੇਜ਼ ਰਫਤਾਰ ਕਾਰ, ਹਾਦਸੇ ‘ਚ ਪਤੀ-ਪਤਨੀ ਦੀ ਮੌ+ਤ