ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਕਬਜ਼ਾ ਕਰਨ ਆਏ ਹਰਪਾਲ ਸਿੰਘ ਯੂ.ਕੇ. ਸਮੇਤ 20 ਲੋਕਾਂ ਖ਼ਿਲਾਫ਼ ਪਰਚਾ ਦਰਜ

ਅੰਮ੍ਰਿਤਸਰ, 3 ਅਕਤੂਬਰ 2022 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਇਤਿਹਾਸਕ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ (ਅੰਮ੍ਰਿਤਸਰ) ਦੀ ਮਾਲਕੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੀ ਨੀਅਤ ਨਾਲ ਆਏ ਹਰਪਾਲ ਸਿੰਘ ਯੂ.ਕੇ. ਤੇ ਉਨ੍ਹਾਂ ਦੇ ਵੀਹ ਸਾਥੀਆਂ ਖ਼ਿਲਾਫ਼ ਅੰਮ੍ਰਿਤਸਰ ਸ਼ਹਿਰੀ ਪੁਲੀਸ ਦੇ ਥਾਣਾ ਬੀ ਡਿਵੀਜ਼ਨ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਇਹ ਪਰਚਾ ਗੁਰਦੁਆਰਾ ਸਤਲਾਣੀ ਸਾਹਿਬ ਦੇ ਮੈਨੇਜਰ ਦੀ ਸ਼ਿਕਾਇਤ ’ਤੇ ਕੀਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ 2 ਅਕਤੂਬਰ ਨੂੰ ਤੜਕੇ ਸਵੇਰੇ ਹਰਪਾਲ ਸਿੰਘ ਯੂ.ਕੇ. ਆਪਣੇ 20-25 ਸਾਥੀਆਂ ਨਾਲ ਗੁਰਦੁਆਰਾ ਸਤਲਾਣੀ ਸਾਹਿਬ ਦੀ ਮਾਲਕੀ ਜ਼ਮੀਨ ਸ਼ੈਲਰ ਰਕਬਾ ਸੁਲਤਾਨਵਿੰਡ ਅਰਬਨ ਅੰਤਰਯਾਮੀ ਕਾਲੋਨੀ ਅੰਮ੍ਰਿਤਸਰ ਦੀ ਕੰਧ ਤੋੜ ਕੇ ਅੰਦਰ ਗਿਆ ਤੇ ਹਨ੍ਹੇਰੇ ਦਾ ਫਾਇਦਾ ਉਠਾਉਂਦਿਆਂ ਉਹ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪਤਾ ਲਗਣ ’ਤੇ ਗੁਰਦੁਆਰਾ ਸਤਲਾਣੀ ਸਾਹਿਬ ਦੇ ਮੈਨੇਜਰ ਵੱਲੋਂ ਪੁਲਸ ਥਾਣਾ ਬੀ ਡਵੀਜ਼ਨ ਦੇ ਐੱਸ.ਐੱਚ.ਓ. ਨੂੰ ਫੋਨ ਤੇ ਜਾਣਕਾਰੀ ਦਿੱਤੀ ਤੇ ਉਪਰੰਤ ਲਿਖਤੀ ਸ਼ਿਕਾਇਤ ਵੀ ਕੀਤੀ ਗਈ।

ਪੁਲਸ ਥਾਣਾ ਬੀ ਡਵੀਜ਼ਨ ਦੇ ਥਾਣਾ ਮੁਖੀ ਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਪੁਜੀ ਤਾਂ ਦੋਸ਼ੀ ਹਰਪਾਲ ਸਿੰਘ ਯੂ.ਕੇ. ਤੇ ਉਸ ਦੇ ਸਾਥੀ ਹਨੇਰੇ ਦਾ ਫ਼ਾਇਦਾ ਲੈਂਦੇ „ਭੱਜਣ ਵਿੱਚ ਸਫਲ ਹੋ ਗਏ। ਪੁਲੀਸ ਥਾਣਾ ਬੀ ਡਿਵੀਜ਼ਨ ਵਿਖੇ ਦੋਸ਼ੀ ਹਰਪਾਲ ਸਿੰਘ ਯੂ.ਕੇ. ਅਤੇ ਉਨ੍ਹਾਂ ਦੇ ਸਾਥੀਆਂ ’ਤੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਰਪਾਲ ਸਿੰਘ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਬਾਰੇ 9 ਜੁਲਾਈ 2022 ਨੂੰ ਥਾਣਾ ਬੀ. ਡਵੀਜ਼ਨ ਵਿਖੇ ਦਰਖਾਸਤ ਦਿੱਤੀ ਗਈ ਸੀ।

ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੋਸ਼ੀ ਹਰਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੰਧ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੀ ਮਾਲਕੀ ਜ਼ਮੀਨ ਅੰਦਰ ਪਏ ਲੋਹੇ ਦੇ ਗਾਡਰ, ਸਰੀਆ, ਬਾਲੇ, ਲੋਹੇ ਦੇ ਐਂਗਲ ਅਤੇ ਸੀਮਿੰਟ ਦੀਆਂ ਟੀਨਾ ਚੋਰੀ ਕਰਕੇ ਲੈ ਜਾਣ ਸੰਬੰਧੀ ਵੀ ਇਕ ਹੋਰ ਦਰਖਾਸਤ ਪੁਲੀਸ ਥਾਣਾ ਬੀ ਡਵੀਜ਼ਨ ਵਿਖੇ ਦਿੰਦਿਆਂ ਦੋਸ਼ੀ ਹਰਪਾਲ ਸਿੰਘ ਖ਼ਿਲਾਫ਼ ਚੋਰੀ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਬਹੁਪੱਖੀ ਸੰਕਟ ਦੀ ਨਿਸ਼ਾਨਦੇਹੀ ਕਰਨ ਲਈ ਹੋਵੇਗਾ ਖੁੱਲ੍ਹਾ ਸੰਵਾਦ – ਕੇਂਦਰੀ ਸਿੰਘ ਸਭਾ

ਪੀ.ਐੱਫ.ਆਈ ਉੱਪਰ ਪਾਬੰਦੀ ਵਰਦਾਨ ਜਾਂ ਸਰਾਪ – Gurpreet Singh Sandhu