ਲੁਧਿਆਣਾ ‘ਚ ਭਾਨਾ ਸਿੱਧੂ ਖਿਲਾਫ ਪਰਚਾ ਦਰਜ, ਧਮਕੀ ਦੇਣ ਦੇ ਲੱਗੇ ਦੋਸ਼

  • ਧਰਨਾ ਚੁੱਕਣ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ
  • ਸਿੱਧੂ ਨੇ ਧਰਨਾ ਚੁੱਕਣ ਲਈ 10 ਹਜ਼ਾਰ ਦੀ ਕੀਤੀ ਸੀ ਮੰਗ
  • ਪੀੜਤ ਮਹਿਲਾ ਨੇ ਪੁਲਿਸ ਨੂੰ ਦਿੱਤੀ ਕਾਲ ਰਿਕਾਰਡਿੰਗ

ਲੁਧਿਆਣਾ, 21 ਜਨਵਰੀ 2024 – ਲੁਧਿਆਣਾ ‘ਚ ਬਲਾਗਰ ਕਾਕਾ ਸਿੱਧੂ ਉਰਫ ਭਾਨਾ ਸਿੱਧੂ ‘ਤੇ ਇਕ ਮਹਿਲਾ ਟਰੈਵਲ ਏਜੰਟ ਨੇ ਧਰਨਾ ਦੇਣ ਦੇ ਬਦਲੇ 10,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ। ਕਰੀਬ 5 ਮਹੀਨੇ ਪੁਰਾਣੇ ਇਸ ਮਾਮਲੇ ‘ਚ ਔਰਤ ਨੇ ਪੁਲਿਸ ਨੂੰ ਫ਼ੋਨ ਦੀ ਰਿਕਾਰਡਿੰਗ ਪੇਸ਼ ਕੀਤੀ ਹੈ। ਇਸ ਮਗਰੋਂ ਪੁਲੀਸ ਨੇ ਭਾਨਾ ਸਿੱਧੂ ਖ਼ਿਲਾਫ਼ ਧਾਰਾ 384 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਹਿਲਾ ਟਰੈਵਲ ਏਜੰਟ ਇੰਦਰਜੀਤ ਕੌਰ (42) ਵਾਸੀ ਸੈਕਟਰ-32 ਏ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਇਮੀਗ੍ਰੇਸ਼ਨ ਦਫ਼ਤਰ ਇਸ਼ਮੀਤ ਚੌਕ ਥਾਣਾ ਮਾਡਲ ਟਾਊਨ ਨੇੜੇ ਹੈ। ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ। ਕਈ ਵਾਰ ਜਦੋਂ ਲੋਕਾਂ ਨੂੰ ਅੰਬੈਸੀ ਵੱਲੋਂ ਵੀਜ਼ਾ ਦੇਣ ਤੋਂ ਨਾਂਹ ਹੋ ਜਾਂਦੀ ਹੈ ਤਾਂ ਉਹ ਉਨ੍ਹਾਂ ਦੇ ਪੂਰੇ ਪੈਸੇ ਵੀ ਵਾਪਸ ਕਰ ਦਿੰਦੀ ਹੈ।

ਮਹਿਲਾ ਟਰੈਵਲ ਏਜੰਟ ਨੇ ਦੋਸ਼ ਲਾਏ ਕਿ ਬਲੌਗਰ ਭਾਨਾ ਸਿੱਧੂ ਅਕਸਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਬੁੱਧਵਾਰ ਨੂੰ ਉਹ ਸੰਗਤ ਦਰਸ਼ਨ ਕਰਕੇ ਟਰੈਵਲ ਏਜੰਟਾਂ ਖਿਲਾਫ ਬੋਲਦਾ ਰਹਿੰਦਾ ਹੈ ਅਤੇ ਕਹਿੰਦਾ ਹੈ ਕਿ ਜੇਕਰ ਤੁਸੀਂ ਪੈਸੇ ਨਾ ਦਿੱਤੇ ਤਾਂ ਮੈਂ ਆ ਕੇ ਟਰੈਵਲ ਏਜੰਟਾਂ ਦੇ ਘਰਾਂ ਦੇ ਬਾਹਰ ਧਰਨਾ ਦੇਵਾਂਗਾ। ਇਸ ਧਮਕੀ ਤੋਂ ਬਾਅਦ ਭਾਨਾ ਸਿੱਧੂ ਨੇ 30 ਅਗਸਤ 2023 ਨੂੰ ਸਵੇਰੇ 8.30 ਵਜੇ ਆਪਣੇ ਮੋਬਾਈਲ ਨੰਬਰ ਤੋਂ ਮੇਰੇ ਮੋਬਾਈਲ ਨੰਬਰ ‘ਤੇ ਕਾਲ ਕੀਤੀ।

ਭਾਨਾ ਨੇ ਉਸ ਨਾਲ ਆਪਣੇ ਮੋਬਾਈਲ ਫੋਨ ’ਤੇ ਗੱਲ ਕਰਦਿਆਂ ਉਸ ਨੂੰ 10 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਜੋ ਉਹ ਧਰਨੇ ਵਾਲੀਆਂ ਗੱਡੀਆਂ ਵਾਪਸ ਲੈ ਸਕੇ।

ਇੰਦਰਜੀਤ ਨੇ ਇਸ ਗੱਲਬਾਤ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਪੇਸ਼ ਕੀਤੀ ਹੈ। ਇੰਦਰਜੀਤ ਅਨੁਸਾਰ ਭਾਨਾ ਨੇ ਉਸ ਦੇ ਘਰ ਬਾਹਰ ਧਰਨਾ ਦਿੱਤਾ ਜਿਸ ਨੂੰ ਉਸ ਨੇ ਪੁਲਿਸ ਕੰਟਰੋਲ 112 ਦੀ ਮਦਦ ਨਾਲ ਹਟਾਇਆ। ਇੰਦਰਜੀਤ ਅਨੁਸਾਰ ਉਸ ਦਾ ਆਪਣੇ ਗਾਹਕਾਂ ਨਾਲ ਲੈਣ-ਦੇਣ ਠੀਕ ਚੱਲ ਰਿਹਾ ਹੈ। ਇੰਦਰਜੀਤ ਅਨੁਸਾਰ 25 ਅਕਤੂਬਰ 2023 ਨੂੰ ਸਵੇਰੇ ਕਰੀਬ 10.30 ਵਜੇ ਭਾਨਾ ਸਿੱਧੂ ਨੇ ਮੇਰੇ ਮੋਬਾਈਲ ‘ਤੇ ਇੱਕ ਨੰਬਰ ਤੋਂ ਫ਼ੋਨ ਕੀਤਾ।

ਭਾਣਾ ਬੋਲਿਆ, ਮੇਰੇ ਲੋਕਾਂ ਨੂੰ ਪੈਸੇ ਵਾਪਸ ਕਰ ਦਿਓ ਜੋ ਤੁਹਾਡੇ ਕੋਲ ਪੈਸੇ ਲੈਣ ਆਉਂਦੇ ਹਨ। ਜੇਕਰ ਤੁਸੀਂ 10 ਦਿਨਾਂ ਦੇ ਅੰਦਰ ਪੈਸੇ ਵਾਪਸ ਨਾ ਕੀਤੇ ਤਾਂ ਮੈਂ ਤੁਹਾਡੇ ਘਰ ਜਾਂ ਤੁਹਾਡੇ ਸਹੁਰੇ ਘਰ ਦੇ ਬਾਹਰ ਤੁਹਾਨੂੰ ਜ਼ਲੀਲ ਕਰਾਂਗਾ। ਇੰਦਰਜੀਤ ਅਨੁਸਾਰ ਭਾਨਾ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਭਾਨਾ ਸਿੱਧੂ ਨਾਲ ਉਸ ਦਾ ਕੋਈ ਲੈਣ-ਦੇਣ ਨਹੀਂ ਹੈ। ਥਾਣਾ ਡਵੀਜ਼ਨ ਨੰਬਰ 7 ਦੇ ਮੁਨਸ਼ੀ ਨੇ ਦੱਸਿਆ ਕਿ ਭਾਨਾ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਰਨਤਾਰਨ ਦੇ ਸੁਖਪ੍ਰੀਤ ਕ+ਤਲ ਮਾਮਲੇ ‘ਚ ਵੱਡਾ ਖੁਲਾਸਾ, ਮਾਮਲੇ ‘ਚ ਲਖਬੀਰ ਲੰਡਾ ਦਾ ਨਾਂਅ ਆਇਆ ਸਾਹਮਣੇ

ਜੱਗੂ ਭਗਵਾਨਪੁਰੀਆ ਬਠਿੰਡਾ ਜੇਲ੍ਹ ‘ਚ ਸ਼ਿਫਟ, ਜੱਗੂ ਦੇ ਵਕੀਲ ਨੇ ਡੀਜੀਪੀ ਨੂੰ ਭੇਜਿਆ ਨੋਟਿਸ, ਦੱਸਿਆ ਜਾ+ਨ ਨੂੰ ਖ਼ਤਰਾ