ਡੇਰਾਬੱਸੀ, 28 ਜੂਨ 2022 – ਡੇਰਾਬੱਸੀ ਵਿਚ 26 ਜੂਨ ਨੂੰ ਪੰਜਾਬ ਪੁਲਿਸ ਦੇ ਏਐਸਆਈ ਵਲੋਂ ਨਾਕੇ ਦੌਰਾਨ ਹੋਏ ਝਗੜੇ ਦੌਰਾਨ ਇਕ ਨੌਜਵਾਨ ਦੇ ਪੱਟ ਵਿਚ ਗੋਲੀ ਮਾਰਨ ਦੇ ਮਾਮਲੇ ਵਿਚ ਏਐਸਆਈ ਬਲਵਿੰਦਰ ਸਿੰਘ ਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ ਅਤੇ ਏਐਸਆਈ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਸਲ ‘ਚ ਪੰਜਾਬ ਦੇ ਮੋਹਾਲੀ ਦੇ ਡੇਰਾਬੱਸੀ ‘ਚ ਇਕ ਪੁਲਿਸ ਮੁਲਜ਼ਮ ਨੇ ਇੱਕ ਨਿਹੱਥੇ ਨੌਜਵਾਨ ‘ਤੇ ਗੋਲੀ ਚਲਾ ਦਿੱਤੀ ਸੀ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਗੋਲੀ ਲੱਗਣ ਵਾਲੇ ਨੌਜਵਾਨ ਦਾ ਨਾਂ ਹਿਤੇਸ਼ ਹੈ।
ਇਸ ਵਾਇਰਲ ਵੀਡੀਓ ‘ਚ ਦੋ ਨੌਜਵਾਨਾਂ ਅਤੇ ਇੱਕ ਲੜਕੀ ਦੀ ਇੱਕ ਪੁਲਿਸ ਮੁਲਾਜ਼ਮ ਨਾਲ ਲੜਾਈ ਹੁੰਦੀ ਨਜ਼ਰ ਆ ਰਹੀ ਹੈ। ਪੁਲਿਸ ਮੁਲਾਜ਼ਮ ਦੇ ਹੱਥ ਵਿੱਚ ਰਿਵਾਲਵਰ ਹੈ ਜਦਕਿ ਬਾਕੀ ਤਿੰਨ ਨਿਹੱਥੇ ਹਨ। ਝਗੜਾ ਇੰਨਾ ਵੱਧ ਗਿਆ ਕਿ ਤਿੰਨੋਂ ਪੁਲਿਸ ਵਾਲੇ ਨੂੰ ਧੱਕਾ ਮਾਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਉਦੋਂ ਹੀ ਪੁਲਿਸ ਮੁਲਜ਼ਮ ਗੋਲੀ ਚਲਾ ਦਿੰਦਾ ਹੈ।
ਅਸਲ ‘ਚ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਪੁਲਿਸ ਦੀ ਚੈਕਿੰਗ ਚੱਲ ਰਹੀ ਸੀ। ਇਸ ਦੌਰਾਨ ਦੋਵਾਂ ਧਿਰਾਂ ‘ਚ ਗਰਮਾ-ਗਰਮ ਬਹਿਸ ਸ਼ੁਰੂ ਹੋ ਗਈ ਅਤੇ ਪੁਲਿਸ ਵਾਲੇ ਨੇ ਕੁੜੀ ਨੂੰ ਥੱਪੜ ਮਾਰ ਦਿੱਤਾ। ਗੱਲ ਇੱਥੋਂ ਤੱਕ ਵਧ ਗਈ। ਭੈਣ ਨਾਲ ਬਦਸਲੂਕੀ ਦੇਖ ਕੇ ਭਰਾ ਪੁਲਿਸ ਮੁਲਾਜ਼ਮ ਨੂੰ ਲਲਕਾਰਨ ਲੱਗਾ। ਹੌਲੀ-ਹੌਲੀ ਮਾਮਲਾ ਇੰਨਾ ਵੱਧ ਗਿਆ ਕਿ ਪੁਲਸ ਵਾਲੇ ਨੇ ਗੋਲੀ ਚਲਾ ਦਿੱਤੀ।