- ਸਾਰੇ ਮਰੀਜ਼ ਦੂਜੇ ਪਾਸੇ ਕੀਤੇ ਗਏ ਸ਼ਿਫਟ
ਚੰਡੀਗੜ੍ਹ, 10 ਅਕਤੂਬਰ 2023 – ਚੰਡੀਗੜ੍ਹ ਦੇ ਪੀਜੀਆਈ ਵਿੱਚ ਰਾਤ ਸਮੇਂ ਅੱਗ ਲੱਗ ਗਈ। ਇਹ ਅੱਗ ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ ਲੱਗੀ ਸੀ। ਇਸ ਨਾਲ ਉਥੇ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਅੱਗ ਲੱਗਣ ਦੀ ਸੂਚਨਾ ਪੀਜੀਆਈ ਦੇ ਫਾਇਰ ਵਿਭਾਗ ਨੂੰ ਦਿੱਤੀ ਗਈ। ਪੀਜੀਆਈ ਦੇ ਫਾਇਰ ਵਿਭਾਗ ਨੇ ਅੱਗ ’ਤੇ ਕਾਬੂ ਪਾਇਆ ਗਿਆ। ਮਰੀਜਾਂ ਨੂੰ ਉਥੋਂ ਕਿਸੇ ਹੋਰ ਥਾਂ ‘ਤੇ ਸ਼ਿਫਟ ਕੀਤਾ ਗਿਆ। ਇਸ ਅੱਗ ਕਾਰਨ ਕਿਸੇ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੰਪਿਊਟਰ ਦੇ ਸੀਪੀਯੂ ‘ਚ ਸ਼ਾਰਟ ਸਰਕਟ ਹੋ ਗਿਆ। ਇਸ ਕਾਰਨ ਅੱਗ ਲੱਗ ਗਈ। ਕੁਝ ਦੇਰ ਵਿੱਚ ਹੀ ਉੱਥੇ ਪਏ ਕਾਗਜ਼ਾਂ ਨੂੰ ਅੱਗ ਲੱਗ ਗਈ। ਇਸ ਕਾਰਨ ਅੱਗ ਐਮਰਜੈਂਸੀ ਵਾਰਡ ਵੱਲ ਵੀ ਫੈਲ ਗਈ। ਪੀਜੀਆਈ ਦਾ ਆਪਣਾ ਫਾਇਰ ਯੂਨਿਟ ਹੋਣ ਕਾਰਨ ਉਹ ਤੁਰੰਤ ਮੌਕੇ ’ਤੇ ਪਹੁੰਚ ਗਿਆ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਗੱਡੀਆਂ ਵੀ ਉਥੇ ਪਹੁੰਚ ਗਈਆਂ।
ਪੀਜੀਆਈ ਦੇ ਡਾਇਰੈਕਟਰ ਡਾ: ਵਿਵੇਕ ਲਾਲ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਪੀਜੀਆਈ ਦੇ ਸੁਰੱਖਿਆ ਗਾਰਡਾਂ, ਨਰਸਿੰਗ ਸਟਾਫ਼ ਅਤੇ ਡਾਕਟਰਾਂ ਨੇ ਮਿਲ ਕੇ ਬਚਾਅ ਅਭਿਆਨ ਚਲਾਇਆ ਅਤੇ ਮਰੀਜ਼ਾਂ ਨੂੰ ਅੱਗ ਲੱਗਣ ਵਾਲੀ ਥਾਂ ਤੋਂ ਸੁਰੱਖਿਅਤ ਦੂਜੇ ਪਾਸੇ ਪਹੁੰਚਾਇਆ ਗਿਆ। ਇਸ ਅਪਰੇਸ਼ਨ ਦੌਰਾਨ ਅੱਗ ਕਾਰਨ ਕਿਸੇ ਵੀ ਮਰੀਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਕੁਝ ਮਰੀਜ਼ ਵੈਂਟੀਲੇਟਰ ‘ਤੇ ਸਨ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਹੀ ਕਿਸੇ ਹੋਰ ਪਾਸੇ ਸਿਫਤ ਕਰ ਦਿੱਤਾ ਗਿਆ।