- 2 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਾਬੂ ਪਾਇਆ ਗਿਆ
ਲੁਧਿਆਣਾ, 14 ਜੂਨ 2023 – ਲੁਧਿਆਣਾ ਦੇ ਭਾਈਬਾਲਾ ਚੌਕ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਅੱਗ ਲੱਗ ਗਈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬੁੱਧਵਾਰ ਸਵੇਰੇ ਕਰਮਚਾਰੀ ਡਿਊਟੀ ‘ਤੇ ਪਹੁੰਚਿਆ। ਉਸ ਨੇ ਤੁਰੰਤ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਿਤ ਕੀਤਾ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਕੁਝ ਸਮੇਂ ਵਿੱਚ ਅੱਗ ਵਧਦੀ ਗਈ ਅਤੇ ਧੂੰਆਂ ਹੀ ਧੂੰਆਂ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਗੱਡੀਆਂ ਸਮੇਤ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਪੂਰੀ ਇਮਾਰਤ ‘ਚ ਧੂੰਆਂ ਫੈਲ ਗਿਆ ਸੀ। ਜਿਸ ਕਾਰਨ ਉਹ ਇਮਾਰਤ ਵਿੱਚ ਦਾਖਲ ਨਹੀਂ ਹੋ ਸਕੇ।
ਆਖਰਕਾਰ ਉਨ੍ਹਾਂ ਨੇ ਇਮਾਰਤ ਦੇ ਬਾਹਰ ਲੱਗੇ ਸ਼ੀਸ਼ੇ ਤੋੜ ਦਿੱਤੇ, ਜਿਸ ਨਾਲ ਧੂੰਆਂ ਬਾਹਰ ਨਿਕਲਣ ਲੱਗਾ ਸੀ ਅਤੇ ਫਿਰ ਕਰਮਚਾਰੀ ਅੰਦਰ ਵੜ ਗਏ। ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ। ਇਸ ਦੇ ਨਾਲ ਹੀ ਬੈਂਕ ਸ਼ਾਖਾ ਨੂੰ ਹੋਏ ਨੁਕਸਾਨ ਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ।