- ਕਿਹਾ ਗਾਇਕ ਗਿੱਪੀ ਗਰੇਵਾਲ ਦੇ ਘਰ ‘ਤੇ ਅਸੀਂ ਚਲਾਈਆਂ ਗੋ+ਲੀਆਂ,
- ਨਾਲੇ ਕਿਹਾ ਮੌ+ਤ ਨੂੰ ਵੀਜ਼ੇ ਦੀ ਲੋੜ ਨਹੀਂ, ਸਲਮਾਨ ਖਾਨ ਨੂੰ ਵੀ ਦਿੱਤੀ ਚੇਤਾਵਨੀ
ਚੰਡੀਗੜ੍ਹ, 26 ਨਵੰਬਰ 2023 – ਕੈਨੇਡਾ ਦੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਮਸ਼ਹੂਰ ਗਿੱਪੀ ਗਰੇਵਾਲ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਗਿੱਪੀ ਕੁਝ ਸਮਾਂ ਪਹਿਲਾਂ ਹੀ ਇਸ ਨਵੇਂ ਘਰ ‘ਚ ਸ਼ਿਫਟ ਹੋਏ ਹਨ। ਹਮਲੇ ਤੋਂ ਕੁਝ ਦੇਰ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕੀਤੀ ਗਈ। ਇਸ ‘ਚ ਲਾਰੈਂਸ ਨੇ ਪੂਰੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ।
ਲਾਰੈਂਸ ਦੇ ਨਾਂ ‘ਤੇ ਫੇਸਬੁੱਕ ‘ਤੇ ਪਾਈ ਗਈ ਇਕ ਪੋਸਟ ਵਿਚ ਗੈਂਗਸਟਰ ਨੇ ਗੋਲੀਬਾਰੀ ਦੀ ਸਾਜ਼ਿਸ਼ ਵਿਚ ਆਪਣੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਹੈ। ਪੋਸਟ ‘ਚ ਲਾਰੈਂਸ ਨੇ ਗਰੇਵਾਲ ਨੂੰ ਸਿੱਧਾ ਕਿਹਾ- ਤੂੰ ਸਲਮਾਨ ਖਾਨ ਨੂੰ ਬਹੁਤ ਭਾਈ-ਭਾਈ ਕਹਿੰਦਾ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਤੇਰਾ ਭਰਾ ਆਵੇ ਅਤੇ ਤੈਨੂੰ ਬਚਾਵੇ। ਇਹ ਸੰਦੇਸ਼ ਸਲਮਾਨ ਖਾਨ ਲਈ ਵੀ ਹੈ। ਉਹ ਕਿਸੇ ਭੁਲੇਖੇ ਵਿੱਚ ਨਾ ਰਹਿਣ ਕਿ ਦਾਊਦ ਉਨ੍ਹਾਂ ਨੂੰ ਬਚਾ ਲਵੇਗਾ। ਤੁਹਾਨੂੰ ਕੋਈ ਨਹੀਂ ਬਚਾ ਸਕਦਾ।
ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਤੂੰ ਕਿੰਨੀ ਓਵਰ-ਐਕਟਿੰਗ ਕੀਤੀ, ਪਤਾ ਹੈ ਕਿ ਉਹ ਕਿਸ ਤਰ੍ਹਾਂ ਦਾ ਵਿਅਕਤੀ ਸੀ ਅਤੇ ਉਸ ਦੇ ਕਿਸ-ਕਿਸ ਕ੍ਰਿਮੀਨਲ ਬੰਦਿਆਂ ਨਾਲ ਸਬੰਧ ਸਨ।” “ਜਦੋਂ ਵਿੱਕੀ ਮਿੱਡੂਖੇੜਾ ਜਿਊਂਦਾ ਸੀ ਤਾਂ ਤੂੰ ਉਸ ਦੇ ਆਲੇ-ਦੁਆਲੇ ਘੁੰਮਦਾ ਸੀ ਅਤੇ ਬਾਅਦ ਵਿੱਚ ਤੈਨੂੰ ਸਿੱਧੂ ਦਾ ਜ਼ਿਆਦਾ ਦੁੱਖ ਹੋਇਆ। ਹੁਣ ਤੂੰ ਵੀ ਸਾਡੇ ਰਾਡਾਰ ‘ਤੇ ਆ ਗਿਆ, ਹੁਣ ਤੈਨੂੰ ਦੱਸਦੇ ਆ ਕਿ ਧੱਕਾ ਕੀ ਹੁੰਦਾ ਹੈ। ਇਸ ਨੂੰ ਇੱਕ ਟ੍ਰੇਲਰ ਸਮਝੋ, ਜਲਦੀ ਹੀ ਪੂਰੀ ਫਿਲਮ ਰਿਲੀਜ਼ ਹੋਵੇਗੀ। ਕਿਸੇ ਵੀ ਮੁਲਕ ਭੱਜੋ, ਪਰ ਯਾਦ ਰੱਖੋ, ਮੌਤ ਨੂੰ ਕਿਸ ਵੀ ਵੀਜ਼ੇ ਦੀ ਲੋੜ ਨਹੀਂ ਹੁੰਦੀ, ਇਸ ਨੇ ਜਿੱਥੇ ਆਉਣਾ ਹੈ ਆ ਹ ਹੀ ਜਾਂਦੀ ਹੈ।
ਇਸ ਘਟਨਾ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਚਿੰਤਾ ਵਧ ਗਈ ਹੈ ਅਤੇ ਸਾਰਿਆਂ ਨੂੰ ਸਦਮੇ ‘ਚ ਛੱਡ ਦਿੱਤਾ ਹੈ। ਪ੍ਰਸ਼ੰਸਕਾਂ ਅਤੇ ਮਿਊਜ਼ਿਕ ਇੰਡਸਟਰੀ ਨੇ ਗਿੱਪੀ ਗਰੇਵਾਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।