ਪੰਜਾਬ ਦੇ ਨਾਮੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੇ ਘਰ ‘ਤੇ ਗੋ+ਲੀਬਾਰੀ, ਮਾਂ ਦੀ ਮੌ+ਤ, ਖਿਡਾਰੀ ਜ਼ਖ਼ਮੀ

  • ਇੰਟਰਨੈਸ਼ਨਲ ਕਬੱਡੀ ਖਿਡਾਰੀ ਕੁਲਵਿੰਦਰ ਸਿੰਘ ਕਿੰਦਾ ਬੱਧਨੀ ਗੰਭੀਰ ਰੂਪ ਨਾਲ ਜ਼ਖਮੀ
  • ਹਮਲੇ ‘ਚ ਖਿਡਾਰੀ ਦੀ ਮਾਤਾ ਦੀ ਮੌ+ਤ

ਮੋਗਾ, 22 ਜੂਨ 2023 – ਮੋਗਾ ਦੇ ਪਿੰਡ ਬੱਧਨੀ ‘ਚ ਇੱਕ ਨਾਮੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੇ ਘਰ ‘ਚ ਵੜ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ‘ਚ ਕਬੱਡੀ ਖਿਡਾਰੀ ਦੀ ਮਾਂ ਦੀ ਮੌਤ ਹੋ ਗਈ ਹੈ ਅਤੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਕੁਲਵਿੰਦਰ ਸਿੰਘ ਕਿੰਦਾ ਬੱਧਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਇੰਟਰਨੈਸ਼ਨਲ ਕਬੱਡੀ ਖਿਡਾਰੀ ਕਿੰਦਾ ਬੱਧਨੀ ਦੇ ਘਰ ਅੰਦਰ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਗਈ।ਇਸ ਗੋਲੀਬਾਰੀ ‘ਚ ਕਿੰਦਾ ਅਤੇ ਉਸ ਦੀ ਮਾਤਾ ਜ਼ਖ਼ਮੀ ਹੋ ਗਏ। ਇਸ ਹਮਲੇ ਦੌਰਾਨ ਕਬੱਡੀ ਖਿਡਾਰੀ ਕਿੰਦਾ ਦੀ ਬਾਂਹ ‘ਤੇ ਗੋਲੀ ਲੱਗੀ ਹੈ ਅਤੇ ਉਸ ਦੀ ਮਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਕਬੱਡੀ ਖਿਡਾਰੀ ਕਿੰਦਾ ਦੀ ਮਾਤਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਕਬੱਡੀ ਖਿਡਾਰੀ ਕਿੰਦੇ ਦੇ ਘਰ ਉੱਤੇ ਹੋਏ ਹਮਲੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਚੁੱਕੇ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਸਹਾਇਕ ਥਾਣੇਦਾਰ ਜਰਦੇ ਦੀਆਂ ਪੁੜੀਆਂ ਸਮੇਤ ਗ੍ਰਿਫਤਾਰ

ਕੇਂਦਰ ਨੇ ਨੰਦ ਲਾਲ ਸ਼ਰਮਾ ਨੂੰ ਦਿੱਤਾ BBMB ਦੇ ਚੇਅਰਮੈਨ ਦਾ ਐਡੀਸ਼ਨਲ ਚਾਰਜ