ਆਈਸਕ੍ਰੀਮ ਖਾਣ ਨੂੰ ਲੈ ਕੇ ਚੱਲੀ ਗੋ+ਲੀ ‘ਚ ਮਹਿਲਾ ਗਾਹਕ ਤੇ ਆਈਸਕ੍ਰੀਮ ਪਾਰਲਰ ਮਾਲਕ ਜ਼ਖ਼ਮੀ, ਪੁਲਿਸ ਜਾਂਚ ‘ਚ ਜੁਟੀ

ਆਪਸੀ ਝਗੜੇ ਤੋਂ ਬਾਅਦ ਦੋਵਾਂ ਪਾਸੇ ਤੋਂ ਚੱਲੀ ਗੋਲੀ,
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਫਿਰੋਜ਼ਪੁਰ, 26 ਅਕਤੂਬਰ 2023 – ਫ਼ਿਰੋਜ਼ਪੁਰ ਸ਼ਹਿਰ ‘ਚ ਬੀਤੀ ਰਾਤ ਕਰੀਬ 11.30 ਵਜੇ ਆਈਸਕ੍ਰੀਮ ਖਾਣ ਨੂੰ ਲੈ ਕੇ ਦੁਕਾਨਦਾਰ ਅਤੇ ਗਾਹਕ ਵਿਚਕਾਰ ਝਗੜਾ ਹੋ ਗਿਆ। ਇਹ ਝਗੜਾ ਗੋਲੀਬਾਰੀ ਵਿੱਚ ਬਦਲ ਗਿਆ। ਗੋਲੀਬਾਰੀ ਦੀ ਘਟਨਾ ਵਿੱਚ ਇੱਕ ਔਰਤ ਸਮੇਤ ਦੋ ਲੋਕਾਂ ਨੂੰ ਗੋਲੀ ਲੱਗੀ ਹੈ।

ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਔਰਤ ਨੂੰ ਫ਼ਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂਕਿ ਵਿਅਕਤੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਦੇਰ ਰਾਤ ਫ਼ਿਰੋਜ਼ਪੁਰ ਦੇ ਮਾਲਵਾ ਰੋਡ ‘ਤੇ ਇਕ ਪਰਿਵਾਰ ਆਈਸ ਕਰੀਮ ਖਾਣ ਲਈ ਖੁੱਲ੍ਹੇ ਆਈਸ ਪਾਰਲਰ ‘ਤੇ ਪਹੁੰਚਿਆ ਸੀ, ਜਿੱਥੇ ਆਈਸਕ੍ਰੀਮ ਨੂੰ ਲੈ ਕੇ ਦੁਕਾਨਦਾਰ ਅਤੇ ਗਾਹਕ ਵਿਚਕਾਰ ਝਗੜਾ ਹੋ ਗਿਆ, ਝਗੜਾ ਇੰਨਾ ਵੱਧ ਗਿਆ ਕਿ ਗੋਲੀ ਚੱਲ ਗਈ। ਦੋਵਾਂ ਪਾਸਿਆਂ ਤੋਂ ਗੋਲੀ ਚੱਲਣ ਦੀ ਖ਼ਬਰ ਹੈ।

ਇਸ ਘਟਨਾ ਵਿੱਚ ਆਈਸਕ੍ਰੀਮ ਖਾਣ ਆਈ ਪਰਿਵਾਰ ਦੀ ਇੱਕ ਔਰਤ ਅਤੇ ਇੱਕ ਆਈਸਕ੍ਰੀਮ ਵੇਚਣ ਵਾਲਾ ਗੰਭੀਰ ਜ਼ਖ਼ਮੀ ਹੋ ਗਿਆ। ਫਿਲਹਾਲ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਝਗੜਾ ਆਈਸਕ੍ਰੀਮ ਆਰਡਰ ਕਰਨ ‘ਚ ਦੇਰੀ ਨੂੰ ਲੈ ਕੇ ਹੋਇਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ ਦਾ ਮਾਮਲਾ: SGPC ਪ੍ਰਧਾਨ ਅਤੇ ਸੁਖਬੀਰ ਬਾਦਲ ਨੇ ਕੀਤਾ ਵਿਰੋਧ

ਰਾਜਸਥਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਘਰ ‘ਤੇ ED ਦਾ ਛਾਪਾ