ਅੰਮ੍ਰਿਤਸਰ, 28 ਜੁਲਾਈ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ Monkey-pox ਨੇ ਦਸਤਕ ਦੇ ਦਿੱਤੀ ਹੈ। ਬੁੱਧਵਾਰ ਨੂੰ, ਇੱਕ ਸ਼ੱਕੀ ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਸਦੇ ਨਮੂਨੇ ਜਾਂਚ ਲਈ ਮੈਡੀਕਲ ਕਾਲਜ ਦੀ ਵਾਇਰਲ ਰਿਸਰਚ ਐਂਡ ਡਾਇਗਨੌਸਟਿਕ ਲੈਬਾਰਟਰੀ ਵਿੱਚ ਭੇਜੇ ਗਏ ਹਨ। ਫਿਲਹਾਲ ਸਿਹਤ ਵਿਭਾਗ ਉਕਤ ਮਰੀਜ਼ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਹੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ Monkey-pox ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਸੀ। ਮੰਗਲਵਾਰ ਨੂੰ ਦਿੱਲੀ ਤੋਂ ਆਉਣ ਵਾਲੀ ਫਲਾਈਟ ਦੇ ਯਾਤਰੀਆਂ ਦੀ ਵੀ ਜਾਂਚ ਕੀਤੀ ਗਈ, ਜਿਸ ‘ਚ ਦਿੱਲੀ ਤੋਂ ਆਏ ਇਕ ਯਾਤਰੀ ‘ਚ Monkey-pox ਦੇ ਲੱਛਣ ਦਿਖਾਈ ਦਿੱਤੇ। ਵਿਅਕਤੀ ਨੂੰ ਤੁਰੰਤ ਹੋਰ ਯਾਤਰੀਆਂ ਤੋਂ ਵੱਖ ਕਰ ਕੇ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਗਿਆ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਮਰੀਜ਼ ਦੇ ਸੈਂਪਲ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜੇਕਰ ਉਕਤ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਇਹ ਸੂਬੇ ਦਾ ਪਹਿਲਾ ਮਰੀਜ਼ ਹੋਵੇਗਾ। ਇਸ ਸਮੇਂ Monkey-pox ਦੇ ਸ਼ੱਕੀ ਮਰੀਜ਼ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ।
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ.ਕੇ.ਡੀ.ਸਿੰਘ ਨੇ ਦੱਸਿਆ ਕਿ Monkey-pox ਇੱਕ ਵਾਇਰਲ ਬਿਮਾਰੀ ਹੈ। ਇਹ ਇੱਕ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਫੈਲਦਾ ਹੈ। ਸਰੀਰ ‘ਤੇ ਲਾਲ ਧੱਫੜ, ਨਿਮੋਨੀਆ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਠੰਢ, ਬਹੁਤ ਜ਼ਿਆਦਾ ਥਕਾਵਟ, ਤੇਜ਼ ਬੁਖਾਰ, ਊਰਜਾ ਦੀ ਕਮੀ, ਚਮੜੀ ਦੇ ਲਾਲ ਧੱਫੜ ਆਦਿ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਕਿਸੇ ਵਿੱਚ ਦਿਖਾਈ ਦੇਣ ਤਾਂ ਉਸ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।