ਤਿੰਨ ਔਰਤਾਂ ਸਣੇ ਲੁਟੇਰਾ ਗਿਰੋਹ ਦੇ ਪੰਜ ਮੈਂਬਰ ਗ੍ਰਿਫਤਾਰ

ਬਠਿੰਡਾ, 23 ਦਸੰਬਰ 2023: ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-1 ਨੇ ਰਾਹਗੀਰਾਂ ਤੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ 5 ਮੈਂਬਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਗਿਰੋਹ ’ਚ ਤਿੰਨ ਔਰਤਾਂ ਸ਼ਾਮਲ ਹਨ ਜੋ ਲੁੱਟ ਦਾ ਤਾਣਾ ਬਾਣਾ ਬੁਣਦੀਆਂ ਸਨ। ਪੁਲਿਸ ਹੁਣ ਅਗਲੀ ਕਾਰਵਾਈ ਕਰਨ ’ਚ ਜੁਟ ਗਈ ਹੈ। ਪੁਲਿਸ ਨੇ ਗਿਰੋਹ ਕੋਲੋਂ ਲੱਕੜ ਦੀ ਬੇਸਬਾਲ ਅਤੇ ਲੋਹੇ ਦਾ ਛਰਾ ਵੀ ਬਰਾਮਦ ਕੀਤਾ ਹੈ। ਡੀ.ਐੱਸ.ਪੀ ਡਿਟੈਕਟਿਵ ਬਠਿੰਡਾ ਮਨਮੋਹਨ ਸਰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਤ ਸਮੇ ਕੁੱਝ ਔਰਤਾਂ ਆਪਣੀ ਕੋਈ ਮਜਬੂਰੀ ਦੱਸਦਿਆਂ ਰਾਹਗੀਰਾਂ ਨੂੰ ਰੋਕ ਕੇ ਸਹਾਇਤਾ ਦੀ ਮੰਗ ਕਰਦੀਆਂ ਹਨ ਅਤੇ ਕੁੱਝ ਭੋਲੇ ਭਾਲੇ ਲੋਕ ਤਰਸ ਖਾਕੇ ਇਹਨਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-1 ਨੇ ਰਮਨੀਤ ਸ਼ਰਮਾ ਉਰਫ ਰੰਮੂ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਗੁਰੁ ਕੀ ਨਗਰੀ ਬਠਿੰਡਾ, ਰਾਜ ਸ਼ੁਕਲਾ ਪੁੱਤਰ ਸੂਰਜ ਵਾਸੀ ਸੁਰਖਪੀਰ ਰੋਡ ਬਠਿੰਡਾ,ਗੁਰਜੀਤ ਕੌਰ ਉਰਫ ਕਰਮਜੀਤ ਪਤਨੀ ਜਸਵਿੰਦਰ ਸਿੰਘ ਵਾਸੀ ਨੰਨੀ ਛਾਂ ਚੌਂਕ ਬਠਿੰਡਾ,ਸਲੋਨੀ ਵਰਮਾ ਪੁੱਤਰੀ ਤਰਸੇਮ ਲਾਲ ਵਾਸੀ ਆਵਾ ਬਸਤੀ ਬਠਿੰਡਾ,ਮਾਨਸੀ ਦੇਵੀ ਪਤਨੀ ਸ਼ੰਮੀ ਸਿੰਘ ਵਾਸੀ ਨੇੜੇ ਗੁਰੂਦਵਾਰਾ ਸਾਹਿਬ ਫੇਸ-1 ਮਾਡਲ ਟਾਊਨ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਖਿਲਾਫ ਮੁਕੱਦਮਾ ਨੰਬਰ 209 ਧਾਰਾ 379ਬੀ, 386,387 ਆਈ.ਪੀ.ਸੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਠਿੰਡਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌ+ਤ

10000 KM ਤੋਂ ਖਿੱਚ ਕੇ ਲੈ ਆਈ ਮੌ+ਤ, ਦੋ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੀ ਮੌ+ਤ, ਪੱਥਰਾਂ ਨਾਲ ਭਰਿਆ ਟਰੱਕ ਕਾਰ ‘ਤੇ ਪਲਟਿਆ