- ਚੰਨੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਕਿਹਾ ਸੀ-ਯੂਪੀ, ਬਿਹਾਰ ਤੇ ਦਿੱਲੀ ਦੇ ਭਰਾ ਭਜਾਉਣਗੇ
ਚੰਡੀਗੜ੍ਹ, 26 ਮਾਰਚ 2024 – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਵਾਸੀ ਭਾਈਚਾਰੇ ਨਾਲ ਹੋਲੀ ਦਾ ਤਿਉਹਾਰ ਮਨਾਇਆ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਹਰ ਸਾਲ ਪ੍ਰਵਾਸੀਆਂ ਨਾਲ ਹੋਲੀ ਮਨਾਉਂਦੇ ਹਨ। ਚਰਨਜੀਤ ਸਿੰਘ ਚੰਨੀ ਸੋਮਵਾਰ ਨੂੰ ਚਮਕੌਰ ਸਾਹਿਬ ਵਿਖੇ ਪ੍ਰੋਗਰਾਮ ‘ਚ ਪੁੱਜੇ ਸਨ। ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਵਿਕਾਸ ਲਈ ਕਈ ਕੰਮ ਕੀਤੇ। ਇੱਥੇ ਗੋਵਰਧਨ ਪੂਜਾ ਲਈ ਮੰਦਰ ਬਣਾਇਆ ਗਿਆ ਸੀ, ਛੱਠ ਪੂਜਾ ਲਈ ਵੀ ਜਗ੍ਹਾ ਦਿੱਤੀ ਗਈ ਸੀ।
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਦਾ ਪ੍ਰਵਾਸੀ ਭਾਈਚਾਰੇ ਵੱਲੋਂ ਤਿਲਕ ਅਤੇ ਗੁਲਾਲ ਲਗਾ ਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਵੀ ਬਾਲੀਵੁੱਡ ਅਤੇ ਭੋਜਪੁਰੀ ਗੀਤਾਂ ‘ਤੇ ਡਾਂਸ ਕਰਦੇ ਨਜ਼ਰ ਆਏ।
ਹਾਲਾਂਕਿ ਇਸ ਤੋਂ ਪਹਿਲਾਂ ਚੰਨੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਕਿਹਾ ਸੀ-ਯੂਪੀ, ਬਿਹਾਰ ਤੇ ਦਿੱਲੀ ਦੇ ਭਰਾ ਭਜਾਵਾਂਗੇ। ਤੁਸੀਂ ਵੀ ‘ਪੰਜਾਬੀ ਬਣੋ, ਯੂਪੀ-ਬਿਹਾਰ ਦੇ ਭਰਾਵਾਂ ਨੂੰ ਪੰਜਾਬ ‘ਚ ਨਾ ਵੜਨ ਦਿਓ’। ਜਿਸ ਤੋਂ ਬਾਅਦ ਕਾਫੀ ਵਿਵਾਦ ਵੀ ਸ਼ੁਰੂ ਹੋ ਗਿਆ ਸੀ।