ਚੋਣ ਹਾਰੇ ਸਾਬਕਾ ਸਰਪੰਚ ਨੇ ਨਵੀਂ ਪੰਚਾਇਤ ਨੂੰ ਘਰ ਬੁਲਾ ਕੇ ਕੀਤਾ ਸਨਮਾਨਿਤ

  • ਕਿਹਾ ਮਿਲ ਜੁਲ ਕੇ ਪਿੰਡ ਦੇ ਵਿਕਾਸ ਲਈ ਕਰਾਂਗੇ ਕੰਮ

ਗੁਰਦਾਸਪੁਰ, 31 ਅਕਤੂਬਰ 2024 – ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪੰਚਾਇਤੀ ਚੋਣਾਂ ਵਿੱਚ ਸਾਬਕਾ ਸਰਪੰਚ ਜੇਕਰ ਸਰਪੰਚੀ ਦੀ ਚੋਣ ਹਾਰ ਜਾਂਦੇ ਹਨ ਤਾਂ ਨਵੇਂ ਬਣੇ ਸਰਪੰਚ ਦੇ ਦੁਸ਼ਮਣ ਬਣ ਜਾਂਦੇ ਹਨ ਅਤੇ ਇਹ ਰਾਜਨੀਤਿਕ ਦੁਸ਼ਮਣੀ ਲੰਬੀ ਚਲਦੀ ਹੈ। ਪਰ ਪਿੰਡ ਵਰਸੋਲੇ ਦੇ ਸਾਬਕਾ ਸਰਪੰਚ ਨੇ ਨਵੀਂ ਹੀ ਰਿਵਾਇਤ ਸ਼ੁਰੂ ਕਰ ਦਿੱਤੀ ਹੈ।

ਸਾਬਕਾ ਸਰਪੰਚ ਹਰਪ੍ਰੀਤ ਸਿੰਘ ਗੋਲਡੀ ਨੂੰ ਇਸ ਵਾਰ ਸਰਪੰਚੀ ਚੋਣਾਂ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਪਰ ਚੋਣਾਂ ਦੇ ਲਗਭਗ 15 ਦਿਨ ਗੁਜਰ ਜਾਣ ਦੇ ਬਾਅਦ ਗੋਲਡੀ ਨੇ ਨਵੀਂ ਬਣੀ ਪੰਚਾਇਤ ਦੇ ਸਾਰੇ ਪੰਚਾਂ ਨੂੰ ਆਪਣੇ ਘਰ ਬੁਲਾ ਕੇ ਸਨਮਾਨਿਤ ਕੀਤਾ ਤੇ ਪਿੰਡ ਦੇ ਵਿਕਾਸ ਲਈ ਮਿਲ ਜੁਲ ਕੇ ਕੰਮ ਕਰਨ ਅਤੇ ਹਰ ਕੰਮ ਵਿੱਚ ਸਹਿਯੋਗ ਦੇਣ ਦਾ ਨਵੇਂ ਪੰਚਾ ਨਾਲ ਵਾਇਦਾ ਵੀ ਕੀਤਾ।

ਇੱਕ ਹੋਰ ਕਾਬਲੇ ਜ਼ਿਕਰ ਗੱਲ ਇਹ ਹੈ ਕਿ ਇਸ ਮੌਕੇ ਚੋਣ ਹਾਰੇ ਹੋਏ ਪੰਚ ਵੀ ਮੌਜੂਦ ਸਨ ਅਤੇ ਸਾਰਿਆਂ ਨੇ ਪਿੰਡ ਦੇ ਵਿਕਾਸ ਲਈ ਨਵੀਂ ਪੰਚਾਇਤ ਦਾ ਸਹਿਯੋਗ ਕਰਨ ਦਾ ਐਲਾਨ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਵੱਲੋਂ ਸਾਲ 2024 ਦੌਰਾਨ 153 ਵੱਡੀਆਂ ਮੱਛੀਆਂ ਸਮੇਤ 10 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ, 790 ਕਿਲੋ ਹੈਰੋਇਨ ਅਤੇ 208 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਭਾਰਤ ਨਾਲ ਜਾਰੀ ਤਣਾਅ ਦਰਮਿਆਨ ਕੈਨੇਡਾ ਨੇ ਲਗਾਏ ਨਵੇਂ ਦੋਸ਼, ਪੜ੍ਹੋ ਵੇਰਵਾ