- ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਕੈਂਸਰ ਪੌਲੀਪਸ ਦਾ ਪਤਾ ਲਗਾਉਣ ਵਿੱਚ ਮਦਦ ਮਿਲਦੀ ਹੈ: ਡਾ. ਮੋਹੀਨੀਸ਼ ਛਾਬੜਾ
ਚੰਡੀਗੜ੍ਹ, 16 ਮਾਰਚ, 2023: ਕੋਲੋਰੇਕਟਲ ਕੈਂਸਰ ਭਾਰਤ ਵਿੱਚ ਪੰਜਵਾਂ ਮੁੱਖ ਕੈਂਸਰ ਹੈ ਅਤੇ ਹਰ ਸਾਲ ਬਹੁਤ ਸਾਰੀਆਂ ਜਾਨਾਂ ਲੈ ਰਿਹਾ ਹੈ। ਭਾਂਵੇਂ ਇਸ ਬਿਮਾਰੀ ਨੂੰ ਅਸਾਨੀ ਨਾਲ ਰੋਕਿਆ ਜਾ ਸਕਦਾ ਹੈ, ਪਰ ਇਸਦੇ ਬਾਰੇ ਵਿੱਚ ਜਾਗਰੁਕਤਾ ਦੀ ਬਹੁਤ ਘਾਟ ਹੈ। ਲੋਕਾਂ ਨੂੰ ਕੋਲਨ ਕੈਂਸਰ ਅਤੇ ਇਸਦੇ ਬਾਰੇ ਵਿੱਚ ਸੰਵੇਦਨਸ਼ੀਲ ਬਨਾਉਣ ਦੇ ਲਈ ਫੋਰਟਿਸ ਹਸਪਤਾਲ, ਮੋਹਾਲੀ ਦੇ ਗੈਸਟ੍ਰੋਐਂਟਰੋਲੋਜੀ ਦੇ ਡਾਇਰੈਕਟਰ ਡਾ. ਮੋਹੀਨੀਸ਼ ਛਾਬੜਾ ਨੇ ਅੱਜ ਇੱਕ ਪ੍ਰੈਸੱ ਕਾਨਫਰੰਸ ਦੇ ਦੌਰਾਨ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਸ਼ੁਰੂ ਕੀਤੇ ਗਏ ਆਪਣੀ ਤਰ੍ਹਾਂ ਦੇ ਪਹਿਲੇ ਕੋਲਨ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਦੇ ਬਾਰੇ ਵਿੱਚ ਦੱਸਿਆ।
ਯੂਨਿਕ ਕੋਲਨ ਸਕ੍ਰੀਨਿੰਗ ਪ੍ਰੋਗਰਾਮ ਦੋ ਗੁਣਾ ਮਾਤਰਾ ਵਿੱਚ ਪੌਲੀਪਸ/ਐਡੀਨੋਮਾ (ਪ੍ਰੀ–ਕੈਂਸਰ ਸਟੇਜ) ਦਾ ਪਤਾ ਲਗਾਉਣ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ (ਏਆਈ) ਦਾ ਇਸਤੇਮਾਲ ਕਰਦਾ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਕਿਵੇਂ ਕੋਲਨ ਕੈਂਸਰ ਦਾ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ? ਇਹ ਦੱਸਦੇ ਹੋਏ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਵੀਂ ਤਕਨੀਕ ਹੈ ਅਤੇ ਪ੍ਰੀ–ਕੈਂਸਰ ਸਟੇਜ ਵਿੱਚ ਪੌਲੀਪਸ/ਐਡੀਨੋਮਾ ਦਾ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ, ਡਾ. ਛਾਬੜਾ ਨੇ ਕਿਹਾ ਕਿ ਕੈਂਸਰ ਪੌਲੀਪਸ ਵਿੱਚ ਪੈਦਾ ਹੁੰਦਾ ਹੈ ਅਤੇ ਬਿਮਾਰੀ ਨੂੰ ਪੂਰੀ ਤਰ੍ਹਾਂ ਨਾਲ ਵਿਕਸਿਤ ਹੋਣ ਵਿੱਚ ਲਗਭਗ 15 ਸਾਲ ਲਗਦੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਕੋਲੋਨੋਸਕੋਪੀ ਦੇ ਦੌਰਾਨ ਪ੍ਰੀ–ਕੈਂਸਰ ਪੌਲੀਪਸ ਦਾ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ। ਪ੍ਰਭਾਵਿਤ ਪੌਲੀਪਸ ਹਟਾ ਦਿੱਤੇ ਜਾਂਦੇ ਹਨ ਜੋ ਕਿ ਕੋਲਨ ਕੈਂਸਰ ਵਿੱਚ ਵਿਕਸਿਤ ਹੋ ਸਕਦਾ ਹੈ। ਏਆਈ ਸਹੀ ਰੂਪ ਤੋਂ ਪਤਾ ਲਗਾਉਣ ਵਿੱਚ ਸਮਰੱਥ ਹੈ ਅਤੇ ਪੌਲੀਪਸ ਉਸੇ ਦਿਨ ਕੱਢੇ ਜਾਂਦੇ ਹਨ।
ਕੋਲਨ ਕੈਂਸਰ ਕੀ ਹੈ? ਇਸ ਦੇ ਬਾਰੇ ਵਿੱਚ ਡਾ. ਛਾਬੜਾ ਨੇ ਕਿਹਾ ਕਿ ਕੋਲਨ ਕੈਂਸਰ ਵੱਡੀ ਅੰਤੜੀ–ਕੋਲਨ ਅਤੇ ਮਲ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਕੋਲਨ ਕੈਂਸਰ ਆਮ ਤੌਰ ਤੇ ਇੱਕ ਸੁਭਾਵਿਕ ਵਿਕਾਸ ਵਿੱਚ ਸ਼ੁਰੂ ਹੁੰਦਾ ਹੈ। ਇੱਕ ਪੌਲੀਪ ਜੋ ਕੋਲਨ ਦੀ ਸਭ ਤੋਂ ਅੰਦਰਲੀ ਪਰਤ ਵਿੱਚ ਪੈਦਾ ਹੁੰਦਾ ਹੈ ਜਿਸ ਨੂੰ ਮਿਊਕੋਸਾ ਕਿਹਾ ਜਾਂਦਾ ਹੈ। ਪੌਲੀਪਸ ਜੋ ਕੈਂਸਰ ਵਿੱਚ ਬਦਲ ਜਾਂਦੇ ਹਨ, ਨੂੰ ਏਡੀਨੋਮਾ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਪੌਲੀਪਸ ਨੂੰ ਹਟਾਉਣ ਨਾਲ ਕੋਲੋਰੇਕਟਲ ਕੈਂਸਰ ਦੇ ਵਿਕਾਸ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।
ਡਾ. ਛਾਬੜਾ ਨੇ ਕਿਹਾ ਕਿ ਕੋਲੋਰੇਕਟਲ ਕੈਂਸਰ ਦਾ ਕੋਈ ਲੱਛਣ ਨਹੀਂ ਹੁੰਦਾ ਹੈ। ਹਾਲਾਂਕਿ, ਹਾਲ ਹੀ ਵਿੱਚ ਬੋਵਲ ਹੈਬਿਟ ਵਿੱਚ ਕੋਈ ਬਦਲਾਅ, ਕਬਜ਼, ਮਲ ਵਿੱਚ ਖੂਨ ਆਉਣਾ, ਲਗਾਤਾਰ ਪੇਟ ਦੀ ਪਰੇਸ਼ਾਨੀ, ਕੜਵੱਲ, ਗੈਸ ਜਾਂ ਦਰਦ, ਕਮਜ਼ੋਰੀ ਜਾਂ ਥਕਾਵਟ ਅਤੇ ਅਜਿਹਾ ਮਹਿਸੂਸ ਹੋਣਾ ਕਿ ਅੰਤੜੀ ਖਾਲੀ ਨਹੀਂ ਹੈ, ਨੂੰ ਨਜ਼ਰ–ਅੰਦਾਜ਼ ਨਹੀਂ ਕਰਨਾ ਚਾਹੀਦਾ ਹੈ।
ਡਾ. ਛਾਬੜਾ ਨੇ ਕਿਹਾ ਕਿ ਇਸ ਕਿਸਮ ਦਾ ਕੈਂਸਰ ਮਰਦਾਂ ਅਤੇ ਔਰਤਾਂ ਦੋਵਾਂ ਨੂੰ 20 ਵਿੱਚੋਂ 1 ਦਾ ਜੀਵਨ ਭਰ ਜੋਖਮ ਦੇ ਨਾਲ ਪ੍ਰਭਾਵਿਤ ਕਰਦਾ ਹੈ। ਜੇਕਰ ਉਹ ਲੰਬੇ ਸਮੇਂ ਤੱਕ ਜੀਉਂਦੇ ਹਨ ਤਾਂ ਹਰੇਕ ਵਿਅਕਤੀ ਨੂੰ ਖਤਰਾ ਹੈ। ਕੋਲੋਰੈਕਟਲ ਕੈਂਸਰ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਸਭ ਤੋਂ ਆਮ ਹੁੰਦਾ ਹੈ, ਜੋ ਕਿ ਸਭ ਤੋਂ ਮਹੱਤਵਪੂਰਨ ਜੋਖਮ ਦਾ ਕਾਰਕ ਹੈ। ਹੋਰ ਕਾਰਕਾਂ ਵਿੱਚ ਕੋਲੋਰੇਕਟਲ ਕੈਂਸਰ ਜਾਂ ਐਡੀਨੋਮਾ ਦੇ ਪਰਿਵਾਰਕ ਇਤਿਹਾਸ ਵਾਲੇ ਵਿਅਕਤੀ, 50 ਸਾਲ ਦੀ ਉਮਰ ਤੋਂ ਪਹਿਲਾਂ ਗਰੱਭਾਸ਼ਯ ਜਾਂ ਅੰਡਕੋਸ਼ ਦੇ ਕੈਂਸਰ ਦੀ ਤਸ਼ਖ਼ੀਸ ਵਾਲੇ ਵਿਅਕਤੀ, ਸੋਜਸ਼ ਅੰਤੜੀ ਰੋਗ ਜਾਂ ਪਿੱਤੇ ਦੀ ਥੈਲੀ ਨੂੰ ਹਟਾਉਣ ਵਾਲੇ ਮਰੀਜ਼, ਘੱਟ ਸਰੀਰਕ ਗਤੀਵਿਧੀ, ਤੰਬਾਕੂ ਨਾਲ ਸਬੰਧਿਤ ਉਤਪਾਦਾਂ ਦੀ ਵਰਤੋਂ, ਮੋਟਾਪੇ ਵਾਲੇ ਵਿਅਕਤੀ ਸ਼ਾਮਿਲ ਹਨ। ਕਈ ਵਾਰੀ, ਲੱਛਣ ਬਾਅਦ ਦੀ ਸਟੇਜ ਤੇ ਪ੍ਰਗਟ ਹੁੰਦੇ ਹਨ ਕਿਉਂਕਿ ਮਰੀਜ਼ ਲੱਛਣ ਰਹਿਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਕ੍ਰੀਨਿੰਗ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਕੈਂਸਰ ਨੂੰ ਜਲਦੀ ਤੋਂ ਜਲਦੀ ਰੋਕਣ ਵਿੱਚ ਮਦਦ ਕਰਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਲੱਛਣ ਨਾ ਹੋਣ ਤੇ ਵੀ ਸਕਰੀਨਿੰਗ, ਟੈਸਟ ਕਰਵਾਉਣਾ ਚਾਹੀਦਾ ਹੈ। ਕੋਲੋਨੋਸਕੋਪੀ ਇੱਕੋ ਇੱਕ ਪ੍ਰਕਿਰਿਆ ਹੈ ਜੋ ਪੌਲੀਪਸ ਦੀ ਪਛਾਣ ਅਤੇ ਹਟਾਉਣ ਦੀ ਇਜਾਜ਼ਤ ਦਿੰਦੀ ਹੈ। ਇਹਨਾਂ ਪੌਲੀਪਸ ਨੂੰ ਹਟਾਉਣ ਨਾਲ ਕੋਲੋਰੇਕਟਲ ਕੈਂਸਰ ਨੂੰ 90 ਪ੍ਰਤੀਸ਼ਤ ਤੱਕ ਰੋਕਿਆ ਜਾ ਸਕਦਾ ਹੈ ਅਤੇ ਢੁਕਵੀਂ ਜਾਂਚ ਕੈਂਸਰ ਕਾਰਨ ਮੌਤ ਦੀ ਸੰਭਾਵਨਾ ਨੂੰ ਘਟਾਉਂਦੀ ਹੈ।
ਪੌਲੀਪਸ/ਐਡੀਨੋਮਾ ਦਾ ਪਤਾ ਲਗਾਉਣ ਦੀ ਦਰ ਨੂੰ ਕੰਪਿਊਟਰ-ਏਡਿਡ ਡਿਟੇਕਸ਼ਨ ਦੀ ਵਰਤੋਂ ਕਰਕੇ ਸੁਧਾਰਿਆ ਜਾ ਸਕਦਾ ਹੈ ਜਿਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਸਿਸਟਿਡ ਕੋਲੋਨੋਸਕੋਪੀ ਕਿਹਾ ਜਾਂਦਾ ਹੈ ਜੋ ਪੌਲੀਪਸ/ਐਡੀਨੋਮਾ ਦਾ ਪਤਾ ਲਗਾਉਂਦੀ ਹੈ। ਇਹ ਪਤਾ ਲਗਾਉਣ ਦੀ ਦਰ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ।