ਫਿਰੋਜ਼ਪੁਰ, 31 ਜੁਲਾਈ 2024 – ਫਿਰੋਜ਼ਪੁਰ ਪੁਲਿਸ ਵੱਲੋਂ ਚਾਰ ਤਸਕਰ ਗ੍ਰਿਫਤਾਰ ਤਸਕਰਾਂ ਕੋਲੋਂ ਤਿੰਨ ਨਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ‘ਚ ਦੋ ਬੱਤੀ ਬੋਰ ਦੇ ਪਿਸਟਲ ਅਤੇ ਇੱਕ ਇਮਪੋਰਟੈਂਟ ਇਟਲੀ ਮੇਡ ਪਿਸਟਲ ਵੀ ਬਰਾਮਦ ਹੋਇਆ ਹੈ। ਫੜੇ ਗਏ ਆਰੋਪੀਆਂ ‘ਤੇ ਪਹਿਲਾਂ ਵੀ ਐਨਡੀਪੀਸੀ ਅਤੇ ਨਜਾਇਜ਼ ਅਸਲੇ ਦੇ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ। ਪੁਲਿਸ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲਣ ਵਿੱਚ ਜੁਟ ਗਈ ਹੈ ਕਿ ਕਿੱਥੋਂ ਹਥਿਆਰ ਲਿਆ ਕੇ ਅੱਗੇ ਕਿਥੇ ਵੇਚੇ ਜਾਂਦੇ ਸਨ।
ਫਿਰੋਜ਼ਪੁਰ ਪੁਲਿਸ ਵੱਲੋਂ ਚਾਰ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਹਨਾਂ ਪਾਸੋਂ ਤਿੰਨ ਨਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਚਾਰ ਆਰੋਪੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਦੋ 32 ਬੋਰ ਪਿਸਟਲ ਅਤੇ ਇੱਕ ਬਰੇਟਾ ਪਿਸਟਲ ਜੋ ਕਿ ਇਟਲੀ ਮੇਡ ਇੰਪੋਰਟੈਂਟ ਪਿਸਟਲ ਹੈ ਅਤੇ ਜਿੰਦਾ ਰਾਊਂਡ ਬਰਾਮਦ ਕੀਤੇ ਹਨ।
ਐਸਪੀ ਇਨਵੈਸਟੀਗੇਸ਼ਨ ਰਣਦੀਪ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ‘ਤੇ ਪਹਿਲਾਂ ਵੀ ਐਨਡੀਪੀਸੀ ਐਕਟ ਅਸਲਾ ਐਕਟ ਅਤੇ ਹੋਰ ਕਈ ਅਲੱਗ ਅਲੱਗ ਧਾਰਾਵਾਂ ਦੇ ਵਿੱਚ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ ਅਤੇ ਇਹ ਮੁਲਜ਼ਮ ਹਥਿਆਰ ਅਤੇ ਨਸ਼ੇ ਦੀ ਤਸਕਰੀ ਕਰਦੇ ਹਨ। ਇਹਨਾਂ ਦੀ ਪਹਿਚਾਣ ਇਕਬਾਲ ਸਿੰਘ , ਮੇਵਾ ਸਿੰਘ , ਲਵਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਹਨਾਂ ਦੇ ਖਿਲਾਫ ਅਸਲਾ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਫਾਰਵਰਡ ਅਤੇ ਬੈਕਵਰਡ ਲਿੰਕ ਤਲਾਸ਼ੇ ਜਾ ਰਹੇ ਨੇ ਕੀ ਆਖਿਰਕਾਰ ਇਹ ਹਥਿਆਰ ਕਿੱਥੋਂ ਲਿਆ ਕੇ ਕਿੱਥੇ ਸਮਗਲ ਕਰਦੇ ਸੀ।