ਜਲੰਧਰ ‘ਚ ਚਾਰ ਕੁੜੀਆਂ ਨੇ ਇੱਕ ਨੌਜਵਾਨ ਨੂੰ ਕੀਤਾ ਅਗਵਾ, ਕਿਸੇ ਗੁਪਤ ਜਗ੍ਹਾ ਲਿਜਾ ਕੀਤਾ ਰੇਪ

ਜਲੰਧਰ, 22 ਨਵੰਬਰ 2022 – ਜਲੰਧਰ ਸ਼ਹਿਰ ਵਿੱਚੋਂ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿਸ ’ਚ ਇਕ ਨੌਜਵਾਨ ਦਾ ਕੁਝ ਕਾਰ ਸਵਾਰ ਲੜਕੀਆਂ ਨੇ ਅਗਵਾ ਕਰ ਉਸ ਦਾ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ, ਨੌਜਵਾਨ ਨੂੰ ਅਗਵਾ ਕਰਕੇ ਉਸ ਨਾਲ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ ਹਨ।

ਜਾਣਕਾਰੀ ਮੁਤਾਬਕ ਇਹ ਘਟਨਾ ਜਲੰਧਰ-ਕਪੂਰਥਲਾ ਰੋਡ ’ਤੇ ਲੈਦਰ ਕੰਪਲੈਕਸ ਨੇੜੇ ਦੀ ਦੱਸੀ ਜਾ ਰਹੀ ਹੈ, ਜਿਥੇ ਇਕ ਨੌਜਵਾਨ ਨੂੰ ਕੁਝ ਕਾਰ ਸਵਾਰ ਲੜਕੀਆਂ ਨੇ ਅਗਵਾ ਕਰ ਲਿਆ ਅਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ।

ਫੈਕਟਰੀ ’ਚ ਕੰਮ ਕਰਨ ਵਾਲੇ ਪੀੜਤ ਨੌਜਵਾਨ ਨੇ ਦੱਸਿਆ ਕਿ ਕਾਰ ’ਚ ਮੌਜੂਦ 4 ਲੜਕੀਆਂ ਨੇ ਉਸ ਤੋਂ ਪਤਾ ਪੁੱਛਿਆ ਅਤੇ ਜਦੋਂ ਉਹ ਪਤਾ ਦੱਸਣ ਲੱਗਾ ਤਾਂ ਇਸ ਦੌਰਾਨ ਉਸ ਨੂੰ ਜ਼ਬਰਦਸਤੀ ਕਾਰ ’ਚ ਬਿਠਾਇਆ ਤੇ ਬੇਹੋਸ਼ ਕਰ ਆਪਣੇ ਨਾਲ ਲੈ ਗਈਆਂ। ਬਾਅਦ ’ਚ ਉਸ ਦਾ ਸਰੀਰਕ ਸ਼ੋਸ਼ਣ ਕਰ ਛੱਡ ਦਿੱਤਾ।

ਹਾਲਾਂਕਿ ਖ਼ਬਰਸਾਰ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ ਹੈ ਇਹ ਖ਼ਬਰ ਬਾਕੀ ਹੋਰ ਮੀਡੀਆ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝ ਕੀਤੀ ਜਾ ਰਹੀ ਹੈ ਅਤੇ ਨਾ ਹੀ ਇਸ ਘਟਨਾ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਪੁਲਸ ਕੇਸ ਦਰਜ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਂ ਤੋਂ ਡਰਦੀ ਬੱਚੀ ਪੇਟੀ ‘ਚ ਲੁਕੀ, ਦੋ ਦਿਨਾਂ ਬਾਅਦ ਪੇਟੀ ਚੋਂ ਬੇਸ਼ੁਧ ਹਾਲਤ ਵਿੱਚ ਮਿਲੀ

ਅੱਤਵਾਦੀ ਰਿੰਦਾ ਦੀ ਮੌਤ ‘ਤੇ ਸਸਪੈਂਸ ਬਰਕਰਾਰ ! ਮੀਡੀਆ ਤੋਂ ਪਤਾ ਲੱਗਿਆ, ਕੋਈ ਆਫੀਸ਼ੀਅਲ ਜਾਣਕਾਰੀ ਨਹੀਂ – DGP ਪੰਜਾਬ