ਕੈਨੇਡਾ ਵਾਲਾ ਰਿਸ਼ਤੇਦਾਰ ਬਣ ਫੋਨ ਕਾਲ ‘ਤੇ ਮਾਰੀ ਸਾਢੇ ਚਾਰ ਲੱਖ ਦੀ ਠੱਗੀ

  • ਪਿੰਡ ਝਬੇਲਵਾਲੀ ਦਾ ਆਮ ਕਿਸਾਨ ਹੋਇਆ ਠੱਗੀ ਦਾ ਸ਼ਿਕਾਰ 

ਸ੍ਰੀ ਮੁਕਤਸਰ ਸਾਹਿਬ, 26 ਨਵੰਬਰ 2022 – ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਝਬੇਲਵਾਲੀ ਦੇ ਇਕ ਵਿਅਕਤੀ ਨਾਲ ਫੋਨ ‘ਤੇ ਗੱਲਬਾਤ ਕਰਕੇ ਖੁਦ ਨੂੰ ਫੋਨ ਸੁਣਨ ਵਾਲੇ ਦਾ ਰਿਸ਼ਤੇਦਾਰ ਦੱਸ ਕੇ ਸਾਢੇ ਚਾਰ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਕੁਲਦੀਪ ਸਿੰਘ ਅਤੇ ਉਸਦੇ ਚਚੇਰੇ ਭਰਾ ਅਮਨਦੀਪ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦਾ ਮੁੰਡਾ ਕੈਨੇਡਾ ਗਿਆ ਹੈ ਅਤੇ ਕੁਝ ਸਮਾਂ ਆਪਣੇ ਰਿਸ਼ਤੇਦਾਰਾਂ ਕੋਲੇ ਰਹਿੰਦਾ ਰਿਹਾ ਹੈ ਤੇ ਬੀਤੇ ਕਲ ਉਸਦੇ ਫੋਨ ‘ਤੇ ਫੋਨ ਆਇਆ।

ਵਟਸਐਪ ਰਾਹੀਂ ਆਏ ਇਸ ਫੋਨ ‘ਤੇ ਅੱਗੋਂ ਬੋਲਣ ਵਾਲੇ ਨੇ ਖੁਦ ਨੂੰ ਉਸ ਦਾ ਕਨੇਡਾ ਰਹਿੰਦਾ ਰਿਸ਼ਤੇਦਾਰ ਦੱਸਿਆ ਅਤੇ ਉਸ ਨੇ ਕਿਹਾ ਕਿ ਕੁਲਦੀਪ ਆਪਣਾ ਖਾਤਾ ਨੰਬਰ ਦੇ ਦਿਉ ਉਹ ਉਨ੍ਹਾਂ ਨੂੰ ਕਰੀਬ ਪੰਜ ਲੱਖ ਰੁਪਏ ਪਾ ਰਿਹਾ ਹੈ। ਜੋ ਉਸਨੇ ਪੰਜਾਬ ਚ ਕਿਸੇ ਵਿਅਕਤੀ ਨੂੰ ਦੇਣੇ ਹਨ। ਫੋਨ ਕਾਲ ਤੋਂ ਕੁਝ ਸਮੇਂ ਬਾਅਦ ਇਕ ਹੋਰ ਅਣਪਛਾਤੇ ਨੰਬਰ ਤੋਂ ਫੋਨ ਆਇਆ। ਜਿਨ੍ਹਾਂ ਨੇ ਆਪਣੇ ਆਪ ਨੂੰ ਬੈਂਕ ਨਾਲ ਸਬੰਧਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਖਾਤੇ ਵਿੱਚ 5 ਲੱਖ ਰੁਪਏ ਟਰਾਂਸਫਰ ਹੋਏ ਹਨ। ਜੋ 24 ਘੰਟੇ ਬਾਅਦ ਖਾਤੇ ਵਿੱਚ ਆ ਜਾਣਗੇ।

ਕੁਲਦੀਪ ਸਿੰਘ ਅਤੇ ਉਸ ਦੇ ਪਰਿਵਾਰ ਵਾਲੇ ਗੱਲ ਕਰਨ ਵਾਲੇ ਦੀ ਗੱਲਾਂ  ਵਿਚ ਆ ਗਏ ਅਤੇ ਉਨ੍ਹਾਂ ਨੇ ਉਸ ਦੁਆਰਾ ਦਿੱਤੇ ਇੱਕ ਖਾਤੇ ਵਿੱਚ ਸਾਢੇ ਚਾਰ ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਉਨ੍ਹਾਂ ਹੈ ਇਸ ਬਾਬਤ ਅਪਣੇ ਕੈਨੇਡਾ ਰਹਿ ਰਹੇ ਬੇਟੇ ਨਾਲ ਗੱਲ ਨਹੀਂ ਕੀਤੀ ਅਤੇ ਕਿਉਂਕਿ ਫੋਨ ‘ਤੇ ਗੱਲ ਕਰ ਰਿਹਾ ਵਿਅਕਤੀ ਉਹਨਾਂ ਨੂੰ ਇਹ ਗੱਲ ਕਹਿੰਦਾ ਰਿਹਾ ਹੈ ਉਹ ਇਹ ਗੱਲ ਕਿਸੇ ਨਾਲ ਨਾ ਕਰਨ। ਜਦ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਪੁਆ ਦਿੱਤੇ ਪਰ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਕੁਲਦੀਪ  ਦੇ ਖਾਤੇ ਵਿੱਚ ਉਸ ਵਿਅਕਤੀ ਦੁਆਰਾ ਭੇਜੇ ਪੰਜ ਲੱਖ  ਟਰਾਂਸਫ਼ਰ ਨਾ ਆਏ ਤਾਂ ਉਹਨਾਂ ਨੇ ਆਪਣੇ ਬੇਟੇ ਨਾਲ ਗੱਲਬਾਤ ਕੀਤੀ ਹੈ ਤਾਂ ਇਹ ਸਾਹਮਣੇ ਆਇਆ ਕਿ ਉਨ੍ਹਾਂ ਨਾਲ ਸਾਢੇ ਚਾਰ ਲੱਖ ਦੀ ਠੱਗੀ ਵੱਜ ਗਈ ਹੈ।

ਕੁਲਦੀਪ ਸਿੰਘ ਨੇ ਇਸ ਮਾਮਲੇ ਦੇ ਵਿਚ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਬੈਂਕ ਨੂੰ ਵੀ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਕੁਲਦੀਪ ਸਿੰਘ ਨੇ ਇਨਸਾਫ ਦੀ ਮੰਗ ਕਰਦਿਆਂ ਅਜਿਹੇ ਅਨਸਰਾਂ ਨੂੰ ਕਾਬੂ ਕਰ ਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। 

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਦਰਜ ਕੇਸ ਵਾਪਸ ਲੈਣ ਦਾ ਫੈਸਲਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ