- ਡੀਸੀ ਦੀ ਸ਼ਿਕਾਇਤ ‘ਤੇ ਕੀਤੀ ਕਾਰਵਾਈ
ਜਲੰਧਰ, 25 ਅਗਸਤ 2024 – ਜਲੰਧਰ ‘ਚ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਸਰਕਾਰ ਤੋਂ ਇਮੀਗ੍ਰੇਸ਼ਨ ਲਾਇਸੈਂਸ ਲੈਣ ਦੇ ਦੋਸ਼ ‘ਚ ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਇਕ NRI ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਐਨਆਰਆਈ ਕੋਲ ਕੈਨੇਡਾ ਦੀ ਨਾਗਰਿਕਤਾ ਹੈ। ਕੈਨੇਡਾ ਵਾਸੀ ਅਨਮੋਲਦੀਪ ਸਿੰਘ (ਪਹਿਲਾਂ ਮਕਸੂਦਾ, ਵਿਵੇਕਾਨੰਦ ਪਾਰਕ) ਖ਼ਿਲਾਫ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ। ਇਹ ਮਾਮਲਾ ਨਵੀ ਬਾਰਾਦਰੀ ਥਾਣੇ ਵਿੱਚ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਜਲੰਧਰ ਦੇ ਡੀ.ਸੀ. ਕੋਲ ਇੱਕ ਸ਼ਿਕਾਇਤ ਆਈ ਸੀ, ਜਿਸ ਵਿੱਚ ਉਕਤ ਦੋਸ਼ੀਆਂ ਦੇ ਲਾਇਸੈਂਸ ਦੀ ਜਾਂਚ ਕਰਕੇ ਲਾਇਸੰਸ ਰੱਦ ਕਰਨ ਦੀ ਮੰਗ ਕੀਤੀ ਗਈ। ਮਾਮਲੇ ਦੀ ਜਾਂਚ ਕੀਤੀ ਗਈ ਤਾਂ ਰਿਪੋਰਟ ਸਾਹਮਣੇ ਆਈ ਕਿ ਉਕਤ ਵਿਅਕਤੀ ਕੈਨੇਡਾ ਦਾ ਵਸਨੀਕ ਹੈ। ਜਿਸ ਨੇ ਭਾਰਤ ਵਿੱਚ ਇਮੀਗ੍ਰੇਸ਼ਨ ਲਾਇਸੈਂਸ ਪ੍ਰਾਪਤ ਕੀਤਾ ਹੈ। ਜੋ ਕਿ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਜਿਸ ਕਾਰਨ ਮਾਮਲਾ ਦਰਜ ਕੀਤਾ ਗਿਆ। ਦੱਸ ਦੇਈਏ ਕਿ ਇਹ ਸ਼ਿਕਾਇਤ ਪਿਛਲੇ ਸਾਲ ਅਪ੍ਰੈਲ ਮਹੀਨੇ ‘ਚ ਦਿੱਤੀ ਗਈ ਸੀ।
ਦਰਜ ਕਰਵਾਈ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਉਕਤ ਮੁਲਜ਼ਮ ਬੀਐਮਸੀ ਚੌਕ ਅਤੇ ਏਜੀਆਈ ਬਿਜ਼ਨਸ ਸੈਂਟਰ ਦੀ ਦੂਜੀ ਮੰਜ਼ਿਲ ’ਤੇ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨਾਂ ਦੀ ਇਮੀਗ੍ਰੇਸ਼ਨ ਕੰਪਨੀ ਚਲਾਉਂਦਾ ਹੈ। ਉਕਤ ਕੰਪਨੀ ਦਾ ਮਾਲਕ ਅਨਮੋਲਦੀਪ ਸਿੰਘ ਹੈ, ਜੋ ਕੈਨੇਡਾ ਦੀ ਨਾਗਰਿਕਤਾ ਧਾਰਕ ਹੈ। ਮੁਲਜ਼ਮਾਂ ਨੇ ਸਰਕਾਰ ਕੋਲ ਝੂਠੇ ਤੱਥ ਪੇਸ਼ ਕਰਕੇ ਲਾਇਸੈਂਸ ਹਾਸਲ ਕੀਤਾ ਸੀ।
ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਲਗਾਏ ਗਏ ਦੋਸ਼ ਸਹੀ ਪਾਏ ਗਏ। ਜਿਸ ਤੋਂ ਬਾਅਦ ਡੀ.ਏ.ਲੀਗਲ ਤੋਂ ਸਲਾਹ ਲੈ ਕੇ ਮਾਮਲੇ ‘ਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਕੁਝ ਦਿਨ ਪਹਿਲਾਂ ਰਿਪੋਰਟ ਤਿਆਰ ਕਰਕੇ ਪੁਲੀਸ ਨੂੰ ਕਾਰਵਾਈ ਲਈ ਸੌਂਪੀ ਗਈ ਸੀ ਅਤੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ। ਪੁਲਸ ਨੇ ਜਾਂਚ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਮਾਮਲਾ ਦਰਜ ਕਰ ਲਿਆ ਹੈ।