ਨਹੀਂ ਰਹੇ ਉੱਘੇ ਸੁਤੰਤਰਤਾ ਸੇਨਾਨੀ ਅਮਰ ਸਿੰਘ ਸੁਖੀਜ਼ਾ

  • ਦੇਸ਼ ਦੀ ਅਜਾਦੀ ਲਈ ਚਲਾਈ ਪ੍ਰਜਾਮੰਡਲ ਲਹਿਰ ‘ਚ ਨਿਭਾਇਆ ਸੀ ਅਹਿਮ ਰੋਲ
  • ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨਾਲ ਮਿਲ ਰਿਆਸਤਾਂ ਖਿਲਾਫ ਲੜੀ ਸੀ ਲੜਾਈ

ਫਰੀਦਕੋਟ, 2 ਅਗਸਤ 2023 – ਉਘੇ ਸੁਤੰਤਰਤਾ ਸੰਗਰਾਮੀ ਅਮਰ ਸਿੰਘ ਸੁਖੀਜਾ ਕਰੀਬ 97 ਸਾਲ ਦੀ ਉਮਰ ਭੋਗ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਜਿੰਨਾ ਦਾ ਅੰਤਿਮ ਸਸਕਾਰ ਫਰੀਦਕੋਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ਚ ਪੁੱਜੇ ਲੋਕਾਂ ਵੱਲੋਂ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਉਨ੍ਹਾਂ ਨੂੰ ਵਿਦਾਈ ਦਿੱਤੀ।

ਅਮਰ ਸਿੰਘ ਸੁਖੀਜਾ ਜੋ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਬੇਹਦ ਕਰੀਬੀ ਮੰਨੇ ਜਾਂਦੇ ਸਨ, ਜਿਨ੍ਹਾਂ ਨੇ ਗਿਆਨੀ ਜ਼ੈਲ ਸਿੰਘ ਨਾਲ ਮਿਲ ਕੇ ਦੇਸ਼ ਦੀ ਅਜਾਦੀ ਲਈ ਕੀਤੇ ਸੰਘਰਸ਼ ਚ ਅਹਿਮ ਭੂਮਿਕਾ ਨਿਭਾਈ। ਦੇਸ਼ ਦੀਆਂ ਰਿਆਸਤਾਂ ਖਿਲਾਫ ਚੱਲੇ ਪ੍ਰਜਾਮੰਡਲ ਅੰਦਲੋਨ ਦੋਰਾਣ ਗਿਆਨੀ ਜੈਲ ਸਿੰਘ ਵੱਲੋਂ ਉਨ੍ਹਾਂ ਨੂੰ ਬਹੁਤ ਵੱਡੀ ਜਿੰਮੇਦਾਰੀ ਦਿੱਤੀ, ਜਿਨ੍ਹਾਂ ਵੱਲੋਂ ਕੀਤੇ ਸੰਘਰਸ਼ ਦੇ ਚਲਦੇ ਰਿਆਸਤ ਨੂੰ ਅਜ਼ਾਦ ਕਰਵਾਇਆ।

ਇਕ ਵਪਾਰੀ ਪਰਿਵਾਰ ਚ ਜਨਮੇ ਅਮਰ ਸਿੰਘ, ਜਿਨ੍ਹਾਂ ਨੂੰ ਆਪਣੇ ਇਸ ਸੰਘਰਸ਼ ਦੌਰਾਨ ਅਨੇਕਾਂ ਮੁਸੀਬਤਾਂ ਵੀ ਸਹਿਣੀਆ ਪਈਆ ਅਤੇ ਫਰੀਦਕੋਟ ਰਿਆਸਤ ਦੇ ਰਾਜੇ ਨਾਲ ਸਿੱਧੀ ਟੱਕਰ ਦਾ ਖਮਿਆਜਾ ਉਨ੍ਹਾਂ ਨੂੰ ਆਪਣੇ ਪਿਤਾ ਦਾ ਵਧੀਆ ਚਲ ਰਿਹਾ ਵਪਾਰ ਠੱਪ ਕਰਵਾ ਕੇ ਭੁਗਤਣਾ ਪਿਆ, ਪਰ ਉਨ੍ਹਾਂ ਨੇ ਈਨ ਨਹੀਂ ਮੰਨੀ। ਹਾਲਾਂਕਿ ਦੇਸ਼ ਦੀ ਅਜਾਦੀ ਤੋਂ ਬਾਅਦ ਅਮਰ ਸਿੰਘ ਜੀ ਆਪਣੇ ਪਰਿਵਾਰ ਦੀ ਵਧੀਆ ਆਰਥਿਕ ਹਾਲਤ ਦੇ ਚਲਦੇ ਕਿਸੇ ਵੀ ਸਰਕਾਰੀ ਮਦਦ ਲੈਣ ਲਈ ਰਾਜ਼ੀ ਨਹੀਂ ਹੋਏ, ਪਰ ਕਿਸਮਤ ਨੇ ਪਲਟੀ ਮਾਰੀ ਕੇ ਉਨ੍ਹਾਂ ਦੇ ਜਵਾਨ ਪੁੱਤ ਦੀ ਮੌਤ ਹੋ ਗਈ ਜੋ ਸਾਰਾ ਕਾਰੋਬਾਰ ਸੰਭਾਲਦਾ ਸੀ ਅਤੇ ਦੂਜੇ ਪੁੱਤ ਦੀ ਦਿਮਾਗੀ ਹਾਲਤ ਜਿਆਦਾ ਠੀਕ ਨਾ ਹੋਣ ਕਰਕੇ ਦਿਨ ਬ ਦਿਨ ਉਨ੍ਹਾਂ ਦੀ ਆਰਥਿਕ ਹਾਲਤ ਵਿਗੜਦੀ ਗਈ।

ਆਪਣੇ ਅੰਤਿਮ ਸਾਲਾਂ ਦੌਰਾਨ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਪੈਨਸ਼ਨ ਲੱਗ ਸਕੇ ਪਰ ਕਿਸੇ ਵਲੋਂ ਵੀ ਉਨ੍ਹਾਂ ਦੀ ਮਦਦ ਨਾ ਕਿਤੇ ਜਾਣ ਕਰਕੇ ਉਨ੍ਹਾਂ ਦੇ ਪੈਨਸ਼ਨ ਵੀ ਨਹੀਂ ਲੱਗ ਸਕੀ ਅਤੇ ਔਖੇ-ਸੌਖੇ ਆਪਣਾ ਜੀਵਨ ਨਿਰਵਾਹ ਕਰਦੇ ਰਹੇ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਪੁੱਜੇ ਸਮਾਜ ਸੇਵੀ ਲੋਕਾਂ ਵੱਲੋਂ ਸਰਕਾਰ ਨੂੰ ਅਤੇ ਹੋਰ ਸੰਸਥਾਵਾਂ ਨੂੰ ਅੱਗੇ ਆ ਕੇ ਉਨਾ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁਕਤਸਰ ‘ਚ ਬਜ਼ੁਰਗ ਨੂੰ ਕਾਰ ‘ਚੋਂ ਕੱਢ ਮਾ+ਰੀਆਂ 6 ਗੋ+ਲੀਆਂ, ਪੁਲਿਸ ਜਾਂਚ ‘ਚ ਜੁਟੀ

ਸਿੱਧੂ ਮੂਸੇਵਾਲਾ ਕ+ਤ+ਲਕਾਂਡ: ਪੁਲਿਸ ਹਿਰਾਸਤ ‘ਚ ਗੈਂਗਸਟਰ ਸਚਿਨ ਨੇ ਕੀਤੇ ਨਵੇਂ ਖੁਲਾਸੇ