ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ

  • ਵੱਖ-ਵੱਖ ਧਾਰਮਿਕ ਸਥਾਨਾਂ ਤੇ ਵੀ ਹੋਏ ਨਤਮਸਤਕ

ਬਠਿੰਡਾ, 25 ਜਨਵਰੀ 2023: ਅੱਜ ਆਪਣੇ ਦੌਰੇ ਦੇ ਦੂਜੇ ਦਿਨ ਭਾਰਤ ਸਰਕਾਰ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਬਠਿੰਡਾ ਲੋਕਸਭਾ ਹਲਕੇ ਦੇ ਇੰਚਾਰਜ ਜਿਲ੍ਹਾ ਬਠਿੰਡਾ ਵਿਖੇ ਵੱਖ ਵੱਖ ਜਗ੍ਹਾ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਸਵੇਰ ਵੇਲੇ ਉਹ ਢਿੱਲੋਂ ਕਾਲੋਨੀ ਵਿਖੇ ਵਾਲਮੀਕਿ ਸਮਾਜ ਦੇ ਅਰਜੁਨ ਕੁਮਾਰ ਦੇ ਘਰ ਪੁੱਜੇ।
ਇਸ ਤੋਂ ਬਾਅਦ ਸ਼੍ਰੀ ਸ਼ੇਖਾਵਤ ਤਲਵੰਡੀ ਸਾਬੋ ਵਿਖੇ ਪਹੁੰਚੇ। ਇਥੇ ਉਹਨਾਂ ਨੇ ਅਕਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਮਸਲਿਆਂ ਤੇ ਚਰਚਾ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਅਕਾਲ ਤਖ਼ਤ ਸ਼੍ਰੀ ਦਮਦਮਾ ਸਹਿਬ ਵਿਖੇ ਮੱਥਾ ਟੇਕ ਅਰਦਾਸ ਕੀਤੀ।

ਇਸ ਉਪਰੰਤ ਸ਼ ਸ਼ੇਖਾਵਤ ਤਲਵੰਡੀ ਵਿਖੇ ਹੀ ਰਵੀ ਪ੍ਰੀਤ ਸਿੱਧੂ ਵਲੋਂ ਰਖੀ ਮੀਟਿੰਗ ਵਿੱਚ ਵਰਕਰਾਂ ਦੇ ਰੂਬਰੂ ਹੋਏ ਅਤੇ ਉਹਨਾਂ ਨਾਲ ਗੱਲਬਾਤ ਕੀਤੀ।
ਇਸ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਨੇ ਗੁਰੂਦਵਾਰਾ ਮਸਤੂਆਣਾ ਸਾਹਿਬ ਵਿਖੇ ਵੀ ਮੱਥਾ ਟੇਕਿਆ।

ਗੁਰੂਦਵਾਰਾ ਸਾਹਿਬ ਤੋਂ ਬਾਅਦ ਸ਼ੇਖਾਵਤ ਪਿੰਡ ਮਾਹੀਨੰਗਲ ਵਿਖੇ ਗਰੀਬ ਪਰਿਵਾਰ ਨਾਲ ਸਬੰਧਤ ਪਿੰਡ ਦੇ ਸਾਬਕਾ ਸਰਪੰਚ ਹਰਦੀਪ ਸਿੰਘ ਦੇ ਘਰ ਦੋਪਹਿਰ ਦਾ ਭੋਜਨ ਕੀਤਾ।
ਇਸ ਦੌਰਾਨ ਸ਼ੇਖਾਵਤ ਨਾਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪ ਸਿੰਗਲਾ, ਰਵੀ ਪ੍ਰੀਤ ਸਿੱਧੂ, ਸਟੇਟ ਮੀਡੀਆ ਦੇ ਸਕੱਤਰ ਸੁਨੀਲ ਸਿੰਗਲਾ, ਸਟੇਟ ਜਨਰਲ ਸਕੱਤਰ ਗੁਰਪ੍ਰੀਤ ਕਾਂਗੜ, ਜੀਵਨ ਗੁਪਤਾ,ਸਟੇਟ ਉਪਪ੍ਰਧਾਨ ਸੁਭਾਸ਼ ਸ਼ਰਮਾ,ਦਿਆਲ ਸੋਢੀ, ਜਗਦੀਪ ਨਕਈ, ਸ਼ਿਵਰਾਜ ਗੋਇਲ, ਰਾਜ ਨੰਬਰਦਾਰ,ਅਸ਼ੋਕ ਭਾਰਤੀ ਐਡਵੋਕੇਟ ਅਤੇ ਸਮੂਹ ਲੀਡਰ ਅਤੇ ਵਰਕਰ ਸ਼ਾਮਿਲ ਹੋਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨ ਸਰਕਾਰ ਨੇ ਗਾਵਾਂ ਨੂੰ ਲੰਪੀ ਸਕਿਨ ਬੀਮਾਰੀ ਤੋਂ ਬਚਾਉਣ ਲਈ ਖ਼ਰੀਦੀਆਂ 25 ਲੱਖ ਖ਼ੁਰਾਕਾਂ: ਲਾਲਜੀਤ ਭੁੱਲਰ

ਜ਼ਿਲ੍ਹਾ ਫ਼ਾਜ਼ਿਲਕਾ ਦੇ ਤਿੰਨ ਪ੍ਰਿੰਸੀਪਲ ਸਿਖਲਾਈ ਲਈ ਜਾਣਗੇ ਸਿੰਗਾਪੁਰ