ਡਾਕ ਪਾਰਸਲ ਰਾਹੀਂ ਵਿਦੇਸ਼ਾਂ ਵਿੱਚ ਅਫੀਮ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

  • ਕੈਨੇਡਾ ਅਤੇ ਇਟਲੀ ਭੇਜੇ 2 ਪਾਰਸਲ ਕਸਟਮ ਵਿਭਾਗ IG1 ਏਅਰਪੋਰਟ ਨਵੀਂ ਦਿੱਲੀ ਵਿਖੇ ਹੋਏ ਬ੍ਰਾਮਦ

ਨਵਾਂਸ਼ਹਿਰ 5 ਫਰਵਰੀ 2022- ਪੰਜਾਬ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਦਾ ਜੜ੍ਹ ਤੋਂ ਸਫਾਇਆ ਕਰਨ ਲਈ ਚਲਾਈ ਮੁਹਿੰਮ ਤਹਿਤ ਗੌਰਵ ਯਾਦਵ , ਆਈ.ਪੀ.ਐਸ , ਡਾਇਰੈਕਟਰ ਜਨਰਲ ਪੁਲਿਸ , ਪੰਜਾਬ , ਕੌਸਤੁਭ ਸ਼ਰਮਾ , ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ , ਲੁਧਿਆਣਾ ਰੇਂਜ ਅਤੇ ਭਾਗੀਰਥ ਸਿੰਘ ਮੀਨਾ , ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ , ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸਦਰ ਨਵਾਂਸ਼ਹਿਰ ਪੁਲਿਸ ਵੱਲੋਂ ਵਿਦੇਸ਼ਾਂ ਵਿੱਚ ਡਾਕ ਪਾਰਸਲ ਰਾਹੀਂ ਅਫੀਮ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦਿਆਂ ਆਈ.ਪੀ.ਐਸ. ਸੀਨੀਅਰ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਿਤੀ 01-ਫਰਵਰੀ 2023 ਨੂੰ ਐਸ.ਆਈ ਸਤਨਾਮ ਸਿੰਘ ਥਾਣਾ ਸਦਰ ਨਵਾਂਸ਼ਹਿਰ ਸਮੇਤ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਮੱਲਪੁਰ ਅੜਕਾਂ ਬੱਸ ਅੱਡਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਭੁਪਿੰਦਰ ਸਿੰਘ ਉਰਫ ਭੂਰੀ ਪੁੱਤਰ ਅਜੀਤ ਸਿੰਘ ਵਾਸੀ ਬੰਸਾਂ ਅਫੀਮ ਵੇਚਣ ਦਾ ਧੰਦਾ ਕਰਦਾ ਹੈ, ਜੋ ਡਾਕਖਾਨਾ ਨਵਾਂਸ਼ਹਿਰ ਵਿੱਚ ਲੱਗੇ ਕਰਮਚਾਰੀ ਬਰਜਿੰਦਰ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਲਧਾਣਾ ਉੱਚਾ ਥਾਣਾ ਸਦਰ ਬੰਗਾ ਨਾਲ ਰਲ ਕੇ ਅਫੀਮ ਦੀ ਤਸਕਰੀ ਕੋਰੀਅਰ ਰਾਹੀਂ ਕਰਦਾ ਹੈ।

ਜਿਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਵੀ ਇਸੇ ਤਰੀਕੇ ਨਾਲ ਅਫੀਮ ਕੋਰੀਅਰ ਰਾਹੀਂ ਸਪਲਾਈ ਕੀਤੀ ਹੈ, ਜੇਕਰ ਇਹਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਕੋਰੀਅਰ ਰਾਹੀਂ ਭੇਜੀ ਅਫੀਮ ਬ੍ਰਾਮਦ ਹੋ ਸਕਦੀ ਹੈ , ਜਿਸ ਤੇ ਮੁਖਬਰ ਖਾਸ ਦੀ ਇਤਲਾਹ ਤੇ ਮੁਕੱਦਮਾ ਨੰਬਰ 14 ਮਿਤੀ 01-02-2023 ਅ / ਧ 18-61-85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਦਰ ਨਵਾਂਸ਼ਹਿਰ ਵਿਖੇ ਉਕਤ ਦੋਸ਼ੀਆਂ ਖਿਲਾਫ ਦਰਜ ਰਜਿਸਟਰ ਕੀਤਾ ਗਿਆ।

ਜਿਸਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ ਡਾਕਖਾਨਾ ਨਵਾਂਸ਼ਹਿਰ ਵਿਖੇ ਕੰਮ ਕਰਦੇ ਬਰਜਿੰਦਰ ਕੁਮਾਰ ਉਕਤ ( ਉਮਰ 37 ਸਾਲ ) ਨੂੰ ਮਿਤੀ 01-ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ , ਜਿਸ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਭੁਪਿੰਦਰ ਸਿੰਘ ਉਰਫ ਭੂਰੀ ਦੇ ਕਹਿਣ ਤੇ ਮਿਤੀ 31-ਜਨਵਰੀ ਨੂੰ ਅਫੀਮ ਦੇ 450/450 ਗ੍ਰਾਮ ਦੇ ( 2 ਪਾਰਸਲ ਡਾਕਖਾਨਾ ਕਾਹਮਾ ਤੋਂ ਕੈਨੇਡਾ ਅਤੇ ਇਟਲੀ ਲਈ ਕੋਰੀਅਰ ਕੀਤੇ ਸਨ ਅਤੇ ਇਸ ਕੰਮ ਦੇ ਬਦਲੇ ਭੁਪਿੰਦਰ ਸਿੰਘ ਉਰਫ ਭੂਰੀ ਨੇ ਵਿਦੇਸ਼ ਤੋਂ ਉਸਦੇ ਬੈਂਕ ਖਾਤੇ ਵਿੱਚ 60,000 / – ਰੁਪਏ ਪੁਆਏ ਸਨ, ਜਿਸ ਤੇ ਪੁਲਿਸ ਵੱਲੋਂ ਤੁਰੰਤ ਕਸਟਮ ਵਿਭਾਗ, IGI ਏਅਰਪੋਰਟ, ਨਵੀਂ ਦਿੱਲੀ ਨਾਲ ਤਾਲਮੇਲ ਕੀਤਾ ਗਿਆ ਅਤੇ ਜਿਸਦੇ ਅਧਾਰ ਤੇ ਕਸਟਮ ਵਿਭਾਗ, IGI ਏਅਰਪੋਰਟ, ਨਵੀਂ ਦਿੱਲੀ ਵੱਲੋਂ ਦੋ ਕੋਰੀਅਰ 450/450 ਗ੍ਰਾਮ ਅਫੀਮ ਨੂੰ ਜਬਤ ਕੀਤਾ ਹੈ।

ਗ੍ਰਿਫਤਾਰ ਦੋਸ਼ੀ ਬਰਜਿੰਦਰ ਸਿੰਘ ਨੂੰ ਮਿਤੀ 02 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ( 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ , ਦੋਰਾਨੇ ਤਫਤੀਸ਼ ਦੋਸ਼ੀ ਬਰਜਿੰਦਰ ਸਿੰਘ ਦੀ ਪੁੱਛਗਿੱਛ ਤੋਂ ਇਸ ਕੇਸ ਸਬੰਧੀ ਹੋਰ ਖੁਲਾਸੇ ਹੋ ਸਕਦੇ ਹਨ। ਭੁਪਿੰਦਰ ਸਿੰਘ ਉਰਫ ਭਰੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਵਿਸ ਰਿਵਾਲਵਰ ਸਾਫ਼ ਕਰਦਿਆਂ ਟਰੈਫਿਕ ਸਬ-ਇੰਸਪੈਕਟਰ ਦੇ ਜਬਾੜੇ ਵਿਚ ਲੱਗੀ ਗੋਲੀ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ