Public Toilet ‘ਚ ਮੰਦਬੁੱਧੀ ਲੜਕੀ ਨਾਲ ਗੈਂਗਰੇਪ

ਬੁਢਲਾਡਾ, 25 ਅਗਸਤ 2022 – ਬੁਢਲਾਡਾ ਸ਼ਹਿਰ ਅੰਦਰ ਦਿਨ ਦਿਹਾੜੇ ਜਨਤਕ ਪਖਾਨੇ (ਇਸਤਰੀ) ‘ਚ ਮੰਦ ਬੁੱਧੀ ਲੜਕੀ ਨਾਲ ਗੈਂਗਰੇਪ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਗੋਲ ਚੱਕਰ ਦੇ ਨਜਦੀਕ ਮਾਰਕਿਟ ਕਮੇਟੀ ਦੇ ਬਣੇ ਪਖਾਨਿਆਂ ਚ ਇੱਕ ਮੰਦਬੁੱਧੀ ਲੜਕੀ (31 ਸਾਲ) ਜਦੋਂ ਇਸਤਰੀ ਪਖਾਨੇ ਚ ਗਈ ਤਾਂ ਮੰਦਬੁੱਧੀ ਲੜਕੀ ਦੀ ਲਾਚਾਰੀ ਦਾ ਫਾਇਦਾ ਉਠਾਉਂਦਿਆਂ ਕੁਝ ਨੌਜਵਾਨਾਂ ਨੇ ਇਸਤਰੀ ਪਖਾਨੇ ਚ ਦਾਖਲ ਹੋ ਕੇ ਗੈਂਗਰੇਪ ਕਰ ਦਿੱਤਾ। ਜਿਸ ਤੋਂ ਬਾਅਦ ਲੜਕੀ ਵੱਲੋਂ ਰੌਲਾ ਪਾਉਣ ਤੇ ਆਸ ਪਾਸ ਦੇ ਲੋਕਾਂ ਨੇ ਲੜਕੀ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਲੜਕੀ ਰੇਪ ਦਾ ਸ਼ਿਕਾਰ ਹੋ ਚੁੱਕੀ ਸੀ।

ਮੌਕੇ ਤੇ ਲੋਕਾਂ ਨੇ ਪੁਲਿਸ ਗਸਤ ਪਾਰਟੀ ਨੂੰ ਸੂਚਿਤ ਕੀਤਾ ਜਿਸ ਤੇ ਪੁਲਿਸ ਨੇ ਦੋ ਨੌਜਵਾਨ ਸ਼ਿਕੰਦਰ (ਸ਼ਿਕਾਰੀ) ਅਤੇ ਰਵਿੰਦਰ (ਕਾਲਾ) ਖਿਲਾਫ ਗੈਂਗਰੇਪ ਦੀ ਧਾਰਾ 376 ਡੀ ਤਹਿਤ ਮਾਮਲਾ ਦਰਜ ਕਰਕੇ ਲੜਕੀ ਨੂੰ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਲਈ ਭੇਜ ਦਿੱਤਾ ਗਿਆ ਹੈ। ਐਸ.ਐਚ.ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੌਕੇ ਤੇ ਲੋਕਾਂ ਮੁਤਾਬਿਕ ਗੈਂਗਰੇਪ ਦੌਰਾਨ 3-4 ਵਿਅਕਤੀਆਂ ਦੀ ਸਮੂਹਲੀਅਤ ਦੱਸੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ‘ਤੇ ਜਾਂਚ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੋਟਕਪੂਰਾ ਗੋਲੀਕਾਂਡ ‘ਚ SIT ਨੇ ਸੁਖਬੀਰ ਬਾਦਲ ਨੂੰ ਕੀਤਾ ਤਲਬ, ਚੰਡੀਗੜ੍ਹ ਬੁਲਾਇਆ

ਨਰਸਿੰਗ ਹੋਸਟਲ ‘ਚ ਤੇਜ਼ਧਾਰ ਹਥਿਆਰਾਂ ਨਾਲ ਨਰਸ ਦਾ ਕਤਲ: ਇਕ ਹੋਰ ਨਰਸ ਗੰਭੀਰ ਜ਼ਖਮੀ