ਗੈਂਗਸਟਰ ਅੰਮ੍ਰਿਤਪਾਲ ਹੇਅਰ ਨੂੰ ਫਿਲੀਪੀਨਜ਼ ਤੋਂ ਡਿਪੋਰਟ, ਲਿਆਂਦਾ ਭਾਰਤ

ਨਵੀਂ ਦਿੱਲੀ, 19 ਮਈ 2023 – ਵਿਦੇਸ਼ ‘ਚ ਬੈਠੇ ਗੈਂਗਸਟਰ ਅਰਸ਼ ਡੱਲਾ ਅਤੇ ਸੁੱਖਾ ਦੂਨੀ ਦੇ ਕੈਨੇਡਾ ‘ਚ ਕਰੀਬੀ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਫਿਲਪੀਨਜ਼ ‘ਚ ਗ੍ਰਿਫਤਾਰ ਕਰਕੇ ਉਥੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਹੈ। ਅੰਮ੍ਰਿਤਪਾਲ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜਿਆ ਹੋਇਆ ਹੈ। ਅਰਸ਼ ਡੱਲਾ ਦੇ ਕਰੀਬੀ ਦੋਸਤ ਅੰਮ੍ਰਿਤਪਾਲ ਨੂੰ ਦੇਰ ਰਾਤ ਫਿਲੀਪੀਨਜ਼ ਤੋਂ ਭਾਰਤ ਲਿਆਂਦਾ ਗਿਆ।

ਗੈਂਗਸਟਰ ਮਨਪ੍ਰੀਤ ਅਤੇ ਅੰਮ੍ਰਿਤਪਾਲ ਫਿਲੀਪੀਨਜ਼ ਵਿੱਚ ਬੈਠੇ ਅਰਸ਼ ਡੱਲਾ ਦੀ ਸਾਰੀ ਕਾਰਵਾਈ ਨੂੰ ਸੰਭਾਲ ਰਹੇ ਸਨ। ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਅੰਮ੍ਰਿਤਪਾਲ ਕਾਫੀ ਸਮੇਂ ਤੋਂ ਫਿਲੀਪੀਨਜ਼ ‘ਚ ਮੌਜੂਦ ਸੀ ਅਤੇ ਉਸ ਦੇ ਇਸ਼ਾਰੇ ‘ਤੇ ਪੰਜਾਬ ‘ਚ ਕਈ ਖੂਨੀ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ ਸੀ। ਇੰਟਰਪੋਲ ਅਤੇ ਕੇਂਦਰੀ ਏਜੰਸੀ ਅਤੇ ਅੰਤਰਰਾਸ਼ਟਰੀ ਏਜੰਸੀ ਦੀ ਮਦਦ ਨਾਲ ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ। NIA ਨੇ ਅੰਮ੍ਰਿਤਪਾਲ ਨੂੰ ਦਿੱਲੀ ਏਅਰਪੋਰਟ ‘ਤੇ ਪਹੁੰਚਦੇ ਹੀ ਗ੍ਰਿਫਤਾਰ ਕਰ ਲਿਆ।

ਅੰਮ੍ਰਿਤਪਾਲ ਸਿੰਘ ਹੇਅਰ ਮੂਲ ਰੂਪ ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਵਸਨੀਕ ਹੈ, ਜੋ ਕਿ ਲੰਬੇ ਸਮੇਂ ਤੋਂ ਫਿਲੀਪੀਨਜ਼ ਵਿੱਚ ਮੌਜੂਦ ਸੀ ਅਤੇ ਉਸ ਦੇ ਇਸ਼ਾਰੇ ’ਤੇ ਪੰਜਾਬ ਵਿੱਚ ਕਈ ਖੂਨੀ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ ਸੀ। ਇੰਟਰਪੋਲ ਅਤੇ ਕੇਂਦਰੀ ਏਜੰਸੀ ਅਤੇ ਅੰਤਰਰਾਸ਼ਟਰੀ ਏਜੰਸੀ ਦੀ ਮਦਦ ਨਾਲ ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਫਿਰੌਤੀ, ਕਤਲ ਅਤੇ ਹੋਰ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਗੈਂਗਸਟਰਾਂ ਦਾ ਨੈੱਟਵਰਕ ਚਲਾਉਂਦਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਸ਼ੇ ਲਈ ਪੈਸੇ ਮੰਗ ਰਿਹਾ ਸੀ, ਨਾ ਦੇਣ ‘ਤੇ ਮਾਂ ਨੂੰ ਵੀ ਕੁੱਟਿਆ, ਇਹ ਦੇਖ ਦੂਜੇ ਭਰਾ ਨੇ ਤਲਵਾਰ ਨਾਲ ਵੱਢਿਆ

ਡੇਰਾਬੱਸੀ ਦੀ ਕੈਮੀਕਲ ਫੈਕਟਰੀ ‘ਚ ਗੈਸ ਲੀਕ: ਮਜ਼ਦੂਰਾਂ ਦੀ ਸਿਹਤ ਵਿਗੜੀ ਸਿਹਤ, ਸਾਹ ਲੈਣ ‘ਚ ਆ ਰਹੀ ਦਿੱਕਤ