ਹਸਪਤਾਲ ‘ਚੋਂ ਇਲਾਜ ਦੌਰਾਨ ਫਰਾਰ ਹੋਏ ਗੈਂਗਸਟਰ ਨੇ ਕੀਤਾ ਆਤਮ ਸਮਰਪਣ

  • ਬੰਬੀਹਾ ਗੈਂਗ ਨਾਲ ਸੰਬੰਧ ਰੱਖਦਾ ਹੈ ਗੈਂਗਸਟਰ ਸੁਰਿੰਦਰਪਾਲ ਉਰਫ਼ ਬਿੱਲਾ,
  • ਪੁਲਿਸ ਨੇ ਗੈਂਗਸਟਰ ਨੂੰ ਮੁਕਾਬਲੇ ਦੌਰਾਨ ਕੀਤਾ ਸੀ ਕਾਬੂ,
  • ਗੈਂਗਸਟਰ ਦੀ ਲੱਤ ‘ਚ ਲੱਗੀ ਸੀ ਗੋਲੀ,
  • ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਫਰੀਦਕੋਟ, 20 ਜੁਲਾਈ 2023 – ਚਾਰ ਦਿਨ ਪਹਿਲਾਂ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਤੋਂ ਫ਼ਰਾਰ ਹੋਏ ਬੰਬੀਹਾ ਗੈਂਗ ਦੇ ਮੈਂਬਰ ਸੁਰਿੰਦਰਪਾਲ ਸਿੰਘ ਉਰਫ਼ ਬਿੱਲਾ ਬੁੱਧਵਾਰ ਸ਼ਾਮ ਨੂੰ ਖ਼ੁਦ ਪੁਲਿਸ ਸਾਹਮਣੇ ਪੇਸ਼ ਹੋ ਕੇ ਆਤਮ ਸਮਰਪਣ ਕਰ ਦਿੱਤਾ। ਗੈਂਗਸਟਰ ਬਿੱਲਾ ਪੁਲਿਸ ਦੀ ਅਣਗਹਿਲੀ ਕਾਰਨ ਚਾਰ ਦਿਨ ਪਹਿਲਾਂ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਤੋਂ ਇਲਾਜ ਦੌਰਾਨ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸ ਨੂੰ ਮੁਕਾਬਲੇ ਦੌਰਾਨ ਕਾਬੂ ਕੀਤਾ ਸੀ ਅਤੇ ਉਸ ਦੀ ਲੱਤ ‘ਚ ਗੋਲੀ ਲੱਗੀ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਬਿੱਲਾ ਨੂੰ ਦੁਬਾਰਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ 15 ਜੁਲਾਈ ਨੂੰ ਸਵੇਰੇ 4 ਵਜੇ ਦੇ ਕਰੀਬ ਬੰਬੀਹਾ ਗਿਰੋਹ ਦਾ ਮੈਂਬਰ ਸੁਰਿੰਦਰਪਾਲ ਸਿੰਘ ਬਿੱਲਾ ਸਥਾਨਕ ਹਸਪਤਾਲ ਵਿੱਚੋਂ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਟੀਮ ਬਣਾ ਕੇ ਉਸ ਦੀ ਭਾਲ ਕਰ ਰਹੀ ਸੀ। ਇਸ ਸਬੰਧੀ ਪੁਲਿਸ ਵੀ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਵਿੱਚ ਸੀ। ਪੁਲਿਸ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਉਸਦੀ ਲੱਤ ਵਿੱਚ ਗੋਲ਼ੀ ਲੱਗੀ ਹੈ ਅਤੇ ਉਸਦਾ ਇਲਾਜ ਜ਼ਰੂਰੀ ਹੈ ਅਤੇ ਇਲਾਜ ਨਾ ਹੋਣ ਦੀ ਸੂਰਤ ਵਿੱਚ ਉਸਦੀ ਲੱਤ ਕੱਟਣੀ ਪੈ ਸਕਦੀ ਹੈ। ਜਿਸ ਕਾਰਨ ਜਿਵੇਂ ਹੀ ਫ਼ਰਾਰ ਮੁਲਜ਼ਮ ਬਿੱਲਾ ਕੋਟਕਪੂਰਾ ਸਥਿਤ ਆਪਣੇ ਜਾਣਕਾਰ ਬਾਬਾ ਲਖਵੀਰ ਸਿੰਘ ਕੋਲ ਪੁੱਜਾ ਤਾਂ ਉਸ ਨੇ ਪਰਿਵਾਰ ਨਾਲ ਸੰਪਰਕ ਕਰਕੇ ਬੁੱਧਵਾਰ ਸ਼ਾਮ ਨੂੰ ਉਸ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਇੱਕ ਵਾਰ ਫਿਰ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।

ਮੁਲਜ਼ਮ ਸੁਰਿੰਦਰਪਾਲ ਬਿੱਲਾ ਜ਼ਿਲ੍ਹਾ ਪੁਲਿਸ ਨੂੰ ਜੈਤੋ ਵਿਖੇ ਇੱਕ ਵਪਾਰੀ ਤੋਂ ਫਿਰੌਤੀ ਮੰਗਣ ਅਤੇ ਫਿਰ ਜੈਤੋ ਦੇ ਰਾਮਲੀਲਾ ਮੈਦਾਨ ਵਿੱਚ ਹਵਾ ਵਿੱਚ ਗੋਲ਼ੀਆਂ ਚਲਾ ਕੇ ਦਿਨ-ਦਿਹਾੜੇ ਆਪਣੇ ਸਾਥੀਆਂ ਸਮੇਤ ਫਰਾਰ ਹੋਣ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਨੂੰ ਲੋੜੀਂਦਾ ਸੀ।

ਬਿੱਲਾ ਦੇ ਫ਼ਰਾਰ ਹੋਣ ਦੇ ਮਾਮਲੇ ‘ਚ ਜ਼ਿਲ੍ਹਾ ਪੁਲਿਸ ਨੇ ਉਸ ਸਮੇਂ ਡਿਊਟੀ ’ਤੇ ਤਾਇਨਾਤ ਏਐੱਸਆਈ ਨਾਨਕ ਚੰਦ, ਕਾਂਸਟੇਬਲ ਗੁਰਤੇਜ ਸਿੰਘ, ਹੋਮ ਗਾਰਡ ਹਰਜਿੰਦਰ ਸਿੰਘ, ਹੋਮ ਗਾਰਡ ਹਰਪਾਲ ਸਿੰਘ ਅਤੇ ਹੋਮ ਗਾਰਡ ਰਜਿੰਦਰ ਸਿੰਘ ਖ਼ਿਲਾਫ਼ ਡਿਊਟੀ ਦੀ ਅਣਗਹਿਲੀ ਵਰਤਣ ਲਈ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡੱਡੂ ਮਾਜਰਾ ਸਿਹਤ ਸੰਕਟ ਲਈ ‘ਆਪ’ ਪਹੁੰਚੀ ਅਦਾਲਤ ‘ਚ

ਕਰਤਾਰਪੁਰ ਲਾਂਘੇ ਨੇੜੇ ਪਾਣੀ ‘ਚ ਡੁੱਬੀ ਕੰਡਿਆਲੀ ਤਾਰ: ਮਾਝੇ ਦੇ 3 ਜ਼ਿਲਿਆਂ ‘ਚ ਅਲਰਟ ਜਾਰੀ