- ਡਰਾਈਵਰ ਗੁਰਮੇਜ ਨੇ ਸਾਰੇ ਸ਼ੂਟਰਾਂ ਨੂੰ ਪਨਾਹ ਅਤੇ ਮਾਲੀ ਸਹਾਇਤਾ ਵੀ ਦਿੱਤੀ ਸੀ,
- ਸਵਿਫਟ ਡਿਜ਼ਾਇਰ ਕਾਰ ਅਤੇ ਅਪਰਾਧ ‘ਚ ਵਰਤੀ ਗਈ ਇੱਕ ਪਿਸਤੌਲ ਵੀ ਬਰਾਮਦ
ਅੰਮ੍ਰਿਤਸਰ, 9 ਜੂਨ 2023 – ਅੰਮ੍ਰਿਤਸਰ ਦੇ ਸਠਿਆਲਾ ‘ਚ ਗੈਂਗਸਟਰ ਜਰਨੈਲ ਸਿੰਘ ਦਾ ਤਿੰਨ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਜਰਨੈਲ ਕਤਲਕਾਂਡ ਦੇ 4 ਸ਼ੂਟਰਾਂ ਨੂੰ ਗੱਡੀ ‘ਚ ਲਿਜਾਣ ਵਾਲੇ ਡਰਾਈਵਰ ਸਣੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਸ਼ੂਟਰਾਂ ਨੂੰ ਗੱਡੀ ‘ਚ ਲਿਜਾਣ ਵਾਲੇ ਡਰਾਈਵਰ ਦਾ ਨਾਂਅ ਗੁਰਮੇਜ ਸਿੰਘ ਹੈ।
ਵਾਰਦਾਤ ਤੋਂ ਬਾਅਦ ਗੁਰਮੇਜ ਨੇ ਕਾਰ ਨੂੰ ਕ੍ਰਾਈਮ ਵਾਲੀ ਥਾਂ ਤੋਂ ਭਜਾ ਕੇ ਸ਼ੂਟਰਾਂ ਨੂੰ ਵੱਖ-ਵੱਖ ਥਾਵਾਂ ‘ਤੇ ਛੱਡ ਦਿੱਤਾ ਸੀ। ਇਸ ਤੋਂ ਬਿਨਾਂ ਗੁਰਮੇਜ ਨੇ ਸਾਰੇ ਸ਼ੂਟਰਾਂ ਨੂੰ ਪਨਾਹ ਅਤੇ ਮਾਲੀ ਸਹਾਇਤਾ ਪ੍ਰਦਾਨ ਕੀਤੀ ਸੀ, ਮੁਲਜ਼ਮਾਂ ਕੋਲੋਂ ਸਵਿਫਟ ਡਿਜ਼ਾਇਰ ਕਾਰ ਅਤੇ ਅਪਰਾਧ ਵਿੱਚ ਵਰਤੀ ਗਈ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਪਿੰਡ ਸਠਿਆਲਾ ਵਿਖੇ ਹੋਏ ਜਰਨੈਲ ਸਿੰਘ ਦੇ ਕਤਲ ’ਚ ਸ਼ਾਮਲ ਮੁਲਜ਼ਮ ਗੁਰਵੀਰ ਸਿੰਘ ਉਰਫ਼ ਗੁਰੀ ਨੂੰ ਗ੍ਰਿਫ਼ਤਾਰ ਕੀਤਾ ਸੀ।