ਮੁਕੇਰੀਆਂ ‘ਚ ਰੇਡ ਕਰਨ ਗਈ ਪੁਲਿਸ ਟੀਮ ‘ਤੇ ਗੈਂਗਸਟਰ ਨੇ ਚਲਾਈ ਗੋ+ਲੀ, ਇਕ ਪੁਲਿਸ ਮੁਲਾਜ਼ਮ ਦੀ ਮੌ+ਤ

ਮੁਕੇਰੀਆਂ, 17 ਮਾਰਚ 2024 – ਮੁਕੇਰੀਆ ਦੇ ਪਿੰਡ ਮਨਸੂਰਪੁਰ ਵਿਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੋਲੀਬਾਰੀ ਵਿਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਹੈਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਵੱਜੋਂ ਹੋਈ ਹੈ।

ਗੈਂਗਸਟਰ ਵਲੋਂ ਉਸ ਵੇਲੇ ਪੁਲਿਸ ਮੁਲਾਜ਼ਮ ਉੱਪਰ ਗੋਲੀ ਚਲਾ ਦਿੱਤੀ ਗਈ ਜਦੋਂ ਪੁਲਿਸ ਇਕ ਸੂਚਨਾ ਦੇ ਆਧਾਰ ‘ਤੇ ਉਸਦੇ ਘਰ ਰੇਡ ਕਰਨ ਲਈ ਪਹੁੰਚੀ ਸੀ। ਪੁਲਿਸ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਜੋ ਸੀ ਆਈ ਏ ਸਟਾਫ ਨਾਲ ਸੰਬੰਧਿਤ ਸੀ, ਦੀ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ। ਸੀਆਈਏ ਸਟਾਫ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇੱਕ ਗੈਂਗਸਟਰ ਕੋਲ ਹਥਿਆਰਾਂ ਦਾ ਜ਼ਖੀਰਾ ਹੈ।

ਫਿਲਹਾਲ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੁਲਿਸ ਨੇ ਸਾਰਾ ਇਲਾਕਾ ਘੇਰਿਆ ਹੋਇਆ ਹੈ ਅਤੇ ਸਰਚ ਅਪ੍ਰੇਸ਼ਨ ਚੱਲ ਰਿਹਾ ਹੈ, ਹਾਲਾਂਕਿ ਪੁਲਿਸ ਇਸ ਮਾਮਲੇ ‘ਚ ਖੁੱਲ੍ਹ ਕੇ ਬੋਲ ਨਹੀਂ ਰਹੀ ਹੈ। ਮੁਕੇਰੀਆਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਵਰਲਡ ਕੱਪ ਫਾਈਨਲ ‘ਚ ਪਿੱਚ ਨਾਲ ਹੋਈ ਛੇੜਛਾੜ ਸੀ’, ਮੁਹੰਮਦ ਕੈਫ ਨੇ ਹਾਰ ਲਈ ਰੋਹਿਤ-ਦ੍ਰਾਵਿੜ ਨੂੰ ਠਹਿਰਾਇਆ ਜ਼ਿੰਮੇਵਾਰ !

7 ਪੜਾਵਾਂ ‘ਚ ਹੋਣ ਵਾਲੀਆਂ ਚੋਣਾਂ ‘ਤੇ ਵਿਰੋਧੀ ਧਿਰ ਨੇ ਚੁੱਕੇ ਸਵਾਲ: ਖੜਗੇ ਨੇ ਕਿਹਾ- ਮੋਦੀ ਨੂੰ ਪ੍ਰਚਾਰ ਕਰਨ ਦਾ ਹੋਰ ਮੌਕਾ ਮਿਲੇਗਾ