ਗੈਂਗਸਟਰ ਪਹਿਲਾਂ ਵੀ ਆਏ ਸੀ ਮੂਸੇਵਾਲੇ ਦਾ ਕਤਲ ਕਰਨ, ਪਰ AK-47 ਵਾਲੇ ਕਮਾਂਡਰ ਦੇਖ ਕੇ ਪਰਤੇ ਸੀ ਵਾਪਸ

ਮਾਨਸਾ, 30 ਮਈ 2022 – ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਤਿਹਾੜ ਜੇਲ੍ਹ ਵਿੱਚ ਰਚੀ ਗਈ ਸੀ। ਇਹ ਉਹ ਥਾਂ ਹੈ ਜਿੱਥੇ ਗੈਂਗਸਟਰ ਲਾਰੈਂਸ ਬੰਦ ਹੈ। ਉਸ ਨੇ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਇਸ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਮੈਨੇਜਰ ਵੀ ਸ਼ਾਮਲ ਹੈ। ਮੂਸੇਵਾਲਾ ਨੂੰ ਪਹਿਲਾਂ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਹਾਲਾਂਕਿ ਜਦੋਂ ਗੈਂਗਸਟਰਾਂ ਦੇ ਗੁਰਗੇ ਪਿੰਡ ਮੂਸੇਵਾਲਾ ਪਹੁੰਚੇ ਤਾਂ ਉਹ ਏਕੇ 47 ਵਾਲੇ ਕਮਾਂਡੋਜ਼ ਨੂੰ ਦੇਖ ਕੇ ਵਾਪਸ ਪਰਤ ਗਏ ਸਨ। ਬਾਅਦ ਉਹਨਾਂ ਨੇ ਸਿੱਧੂ ਦੇ ਕਤਲ ਲਈ ਗੋਲਡੀ ਬਰਾੜ ਤੋਂ ਰੂਸੀ ਏਐਨ 94 (ਐਵਟੋਮੈਟ ਨਿਕੋਨੋਵ) ਮੰਗਵਾਈਆਂ ਸੀ। ਜਿਹਨਾਂ ਨਾਲ ਕੱਲ੍ਹ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਦੇ ਨਾਲ ਹੀ ਮਾਨਸਾ ਵਿੱਚ ਅਜੇ ਤੱਕ ਮੂਸੇਵਾਲਾ ਦਾ ਪੋਸਟਮਾਰਟਮ ਨਹੀਂ ਹੋਇਆ ਹੈ। ਸਖ਼ਤ ਸੁਰੱਖਿਆ ਵਿਚਕਾਰ ਮੂਸੇਵਾਲਾ ਦੇ ਪ੍ਰਸ਼ੰਸਕ ਇੱਥੇ ਲਗਾਤਾਰ ਇਕੱਠੇ ਹੋ ਰਹੇ ਹਨ।

ਸੂਤਰਾਂ ਦੀ ਮੰਨੀਏ ਤਾਂ ਇਸ ਗੱਲ ਦਾ ਖੁਲਾਸਾ ਸ਼ਾਹਰੁਖ ਨੇ ਕੀਤਾ ਹੈ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਦਿੱਲੀ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਸ਼ਾਹਰੁਖ ਨੇ ਦੱਸਿਆ ਸੀ ਕਿ ਗੋਲਡੀ ਬਰਾੜ ਅਤੇ ਲਾਰੈਂਸ ਕੋਈ ਵੱਡੀ ਸਾਜ਼ਿਸ਼ ਰਚ ਰਹੇ ਹਨ। ਸ਼ਾਹਰੁਖ ਨੇ ਖੁਦ ਮੂਸੇਵਾਲਾ ਦੀ ਰੇਕੀ ਕੀਤੀ ਸੀ। ਹੁਣ ਕਤਲ ਕਾਂਡ ਵਿੱਚ ਵਰਤੀ ਗਈ ਬੋਲੈਰੋ ਉਹੀ ਹੈ ਜਿਸਦੀ ਵਰਤੋਂ ਸ਼ਾਹਰੁਖ ਨੇ ਆਪਣੇ ਸਾਥੀਆਂ ਸਮੇਤ ਮੂਸੇਵਾਲਾ ਦੀ ਰੇਕੀ ਲਈ ਕੀਤੀ ਸੀ। ਇਸ ਮਾਮਲੇ ਵਿੱਚ ਹਰਿਆਣਾ ਦੇ ਕੁਝ ਗੁਰਗਿਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਸਵਾਲ ਇਹ ਵੀ ਉਠ ਰਿਹਾ ਹੈ ਕਿ ਕੀ ਦਿੱਲੀ ਪੁਲਿਸ ਨੇ ਇਹ ਇਨਪੁਟ ਪੰਜਾਬ ਪੁਲਿਸ ਨਾਲ ਸਾਂਝੇ ਕੀਤੇ ਹਨ ਜਾਂ ਨਹੀਂ ? ਜੇਕਰ ਹਾਂ ਤਾਂ ਪੰਜਾਬ ਪੁਲਿਸ ਨੇ ਉਸਦੀ ਸੁਰੱਖਿਆ ਵਿੱਚ ਕਟੌਤੀ ਕਿਉਂ ਕੀਤੀ ?

ਸ਼ਾਹਰੁਖ ਤੋਂ ਪੁੱਛਗਿੱਛ ਤੋਂ ਬਾਅਦ ਮੂਸੇਵਾਲਾ ਕਤਲ ਕਾਂਡ ‘ਚ 8 ਲੋਕਾਂ ਦੀ ਭੂਮਿਕਾ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਜਿਸ ਵਿੱਚ ਗੋਲਡੀ ਬਰਾੜ, ਲਾਰੈਂਸ, ਜੱਗੂ ਭਗਵਾਨਪੁਰੀਆ, ਮਨਪ੍ਰੀਤ ਔਲਖ ਦੇ ਮੈਨੇਜਰ ਸਚਿਨ, ਅਜੇ ਗਿੱਲ, ਸਤਿੰਦਰ ਕਾਲਾ, ਸੋਨੂੰ ਕਾਜਲ ਅਤੇ ਅਮਿਤ ਕਾਜਲਾ ਸ਼ਾਮਲ ਹਨ। ਸ਼ਾਹਰੁਖ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਗੋਲਡੀ ਬਰਾੜ ਨਾਲ ਸਿਗਨਲ ਐਪ ‘ਤੇ ਗੱਲ ਕਰਦਾ ਸੀ। ਸ਼ਾਹਰੁਖ ਦਾ ਫ਼ੋਨ ਹੁਣ ਦਿੱਲੀ ਪੁਲਿਸ ਨੇ ਜ਼ਬਤ ਕਰ ਲਿਆ ਹੈ। ਲਾਰੈਂਸ ‘ਤੇ ਸਿਗਨਲ ਐਪ ‘ਤੇ ਗੱਲ ਕਰਨ ਦਾ ਵੀ ਸ਼ੱਕ ਹੈ।

ਹੁਣ ਮੂਸੇਵਾਲਾ ਕਤਲ ਕੇਸ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕਰਨਗੇ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਮੰਗ ਕੀਤੀ ਸੀ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਐਨਆਈਏ ਤੋਂ ਇਲਾਵਾ ਜਿਸ ਵੀ ਜਾਂਚ ਏਜੰਸੀ ਦੀ ਲੋੜ ਹੋਵੇਗੀ, ਸਰਕਾਰ ਉਸ ਵਿੱਚ ਮਦਦ ਕਰੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਪੁਲਿਸ ਵੀ ਜਾਂਚ ਵਿੱਚ ਪੂਰਾ ਸਹਿਯੋਗ ਕਰੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਮੂਸੇਵਾਲਾ ਨੂੰ ਮੈਂ ਕਦੇ ਗੈਂਗਸਟਰ ਨਹੀਂ ਕਿਹਾ- ਡੀਜੀਪੀ ਪੰਜਾਬ

ਮਾਨ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਹਾਈਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਨਿਆਇਕ ਕਮਿਸ਼ਨ ਦੇ ਗਠਨ ਦਾ ਐਲਾਨ