ਚੰਡੀਗੜ੍ਹ, 4 ਜੁਲਾਈ 2022 – ਗੌਰਵ ਯਾਦਵ ਨੂੰ ਪੰਜਾਬ ਦੇ ਡੀਜੀਪੀ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਗੌਰਵ ਯਾਦਵ 1992 ਬੈਚ ਦੇ ਆਈ.ਪੀ.ਐਸ ਅਫਸਰ ਹਨ। ਜ਼ਿਕਰਯੋਗ ਹੈ ਕਿ ਵੀਕੇ ਭਾਵਰਾ ਅੱਜ ਸੋਮਵਾਰ ਤੋਂ ਹੀ 2 ਮਹੀਨੇ ਦੀ ਛੁੱਟੀ ‘ਚੇ ਚਲੇ ਗਏ ਸਨ। ਭਾਵਰਾ ਅੱਜ ਉਨ੍ਹਾਂ ਨੂੰ ਡੀ ਜੀ ਪੀ ਦਾ ਚਾਰਜ ਸੌਂਪਣਗੇ।
ਗੌਰਵ ਯਾਦਵ ਦਾ ਪੰਜਾਬ ਪੁਲਿਸ ਵਿੱਚ ਲੰਬਾ ਤਜਰਬਾ ਹੈ। ਉਹ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਵਿੱਚ ਐਸਐਸਪੀ ਤੋਂ ਲੈ ਕੇ ਆਈਜੀ ਤੱਕ ਰਹਿ ਚੁੱਕੇ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚਾਰ ਅਧਿਕਾਰੀਆਂ ਦੇ ਨਾਲ ਏ.ਡੀ.ਜੀ.ਪੀ. ਵੀਕੇ ਭਾਵਰਾ ਦੀ ਛੁੱਟੀ ਦੀ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਤੋਂ ਹੀ ਗੌਰਵ ਯਾਦਵ ਦਾ ਨਾਂ ਪਹਿਲੀ ਕਤਾਰ ਵਿੱਚ ਚੱਲ ਰਿਹਾ ਸੀ।
ਗੌਰਵ ਯਾਦਵ ਪੰਜਾਬ ਦੇ ਸਾਬਕਾ ਡੀਜੀਪੀ ਪੀਸੀ ਡੋਗਰਾ ਦਾ ਜਵਾਈ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਜਾਣਕਾਰਾਂ ਵਿੱਚੋਂ ਵੀ ਹੈ। ਦਰਅਸਲ, ਕੇਜਰੀਵਾਲ ਅਤੇ ਗੌਰਵ ਯਾਦਵ ਨੇ ਇਕੱਠੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਸੀ, ਜਿਸ ਵਿੱਚ ਯਾਦਵ ਪੁਲਿਸ ਸੇਵਾ ਵਿੱਚ ਚਲੇ ਗਏ ਸਨ ਅਤੇ ਕੇਜਰੀਵਾਲ ਆਈਆਰਐਸ ਲਈ ਚੁਣੇ ਗਏ ਸਨ। ਹੁਣ ਗੌਰਵ ਯਾਦਵ ਨੂੰ ਪੰਜਾਬ ਦੇ ਡੀਜੀਪੀ ਦਾ ਚਾਰਜ ਦਿੱਤਾ ਗਿਆ ਹੈ।

