ਜਗਰਾਓਂ, 23 ਜਨਵਰੀ 2021 – ਜਗਰਾਓਂ ਦੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਇਕ ਲੇਡੀ ਟੀਚਰ ਤਜਿੰਦਰ ਕੌਰ ਦੀ ਕੋਰੋਨਾ ਨਾਲ ਮੌਤ ਹੋ ਗਈ। ਕੁੱਝ ਦਿਨ ਪਹਿਲਾਂ ਟੀਚਰਾਂ ਦੇ ਟੈਸਟ ਕੀਤੇ ਗਏ ਸੀ ਜਿਨ੍ਹਾਂ ਵਿੱਚੋ 9 ਟੀਚਰ ਕੋਰੋਨਾ ਪਾਜ਼ੀਟਿਵ ਆਏ ਸੀ। ਜਿਸ ਵਿੱਚੋ ਇਕ ਟੀਚਰ ਦੀ ਕੋਰੋਨਾ ਕਰਕੇ ਮੌਤ ਹੋ ਗਈ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ ਸੀ ਲੁਧਿਆਣਾ ਵਲੋਂ ਸਕੂਲ ਨੂੰ 4 ਫਰਵਰੀ ਤਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਕੂਲ ਵਿਚ ਹੁਣ ਤਕ 14 ਅਧਿਆਪਕ ਅਤੇ 6 ਵਿਦਿਆਰਥੀ ਕੋਰੋਨਾ ਦੀ ਬਿਮਾਰੀ ਨਾਲ ਪੀੜਤ ਦੱਸੇ ਜਾ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੀ ਸਿਹਤ ਵਿਭਾਗ ਵਲੋਂ ਟੈਸਟ ਕੀਤੇ ਜਾ ਰਹੇ ਹਨ ਅਤੇ ਪ੍ਰਸ਼ਾਸਨ ਇਹ ਅਪੀਲ ਕਰ ਰਿਹਾ ਹੈ ਕਿ ਜਿਹੜੇ ਲੋਕ ਵੀ ਇੰਨ੍ਹਾਂ ਕੋਰੋਨਾ ਪੀੜਤਾਂ ਦੇ ਸੰਪਰਕ ਵਿਚ ਆਏ ਹੋਣ ਉਹ ਸਿਹਤ ਵਿਭਾਗ ਕੋਲ ਆਕੇ ਆਪਣੇ ਆਪਣੇ ਟੈਸਟ ਜਰੂਰ ਕਰਵਾਉਣ।