ਗਿੱਦੜਬਾਹਾ ਜ਼ਿਮਨੀ ਚੋਣ ਲਈ ਚੋਣ ਕਮਿਸ਼ਨ ਨੇ 3 ਅਬਜ਼ਰਵਰ ਕੀਤੇ ਨਿਯੁਕਤ

  • ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕਰਨਗੇ ਮੀਟਿੰਗਾਂ
  • ਪ੍ਰਸ਼ਾਸ਼ਨ ਵੱਲੋਂ ਅਬਜਰਵਰਾਂ ਦੇ ਫੋਨ ਨੰਬਰ ਕੀਤੇ ਜਨਤਕ

ਸ੍ਰੀ ਮੁਕਤਸਰ ਸਾਹਿਬ 24 ਅਕਤੂਬਰ 2024 – ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਉਪ ਚੋਣ 84 ਗਿੱਦੜਬਾਹਾ ਲਈ 3 ਚੋਣ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ -ਕਮ- ਜਿ਼ਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਪ ਚੋਣ ਕਰਵਾਉਣ ਚੋਣ ਵਿਭਾਗ ਵਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਉਹਨਾ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਇਹ ਅਬਜ਼ਰਵਰ ਸਿਕਾਇਤਾਂ ਦੇ ਤੁਰੰਤ ਨਿਪਟਾਰੇ ਅਤੇ ਹਰ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਘੇਰੇ ਵਿਚ ਰੱਖ ਕੇ ਚੋਣ ਕਰਵਾਉਣ ਲਈ ਪਾਬੰਦ ਹੋਣਗੇ।

ਉਹਨਾ ਦੱਸਿਆ ਕਿ ਇਹਨਾ ਸਾਰੇ ਹੀ ਚੋਣ ਅਬਜਰਵਰਾਂ ਦੇ ਮੋਬਾਇਲ ਨੰਬਰ ਜਨਤਕ ਤੋਰ ਤੇ ਜਾਰੀ ਕੀਤੇ ਗਏ ਹਨ ਤਾਂ ਜੋ ਜਨਤਾ ਜਾਂ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਅਤੇ ਉਮੀਦਵਾਰ ਇਨ੍ਹਾ ਨਾਲ ਸਿਧੇ ਤੋਰ ਤੇ ਰਾਬਤਾ ਕਾਇਮ ਕਰ ਸਕਣਗੇ।

ਮੈਡਮ ਸਮਿਥਾ ਆਰ. (ਆਈ ਏ ਐਸ) (ਮੋਬਾਇਲ ਨੰਬਰ 90565-61854) 84- ਗਿੱਦੜਬਾਹਾ ਲਈ ਜਨਰਲ ਅਬਜਰਵਰ ਨਿਯੁਕਤ ਕੀਤੇ ਗਏ ਹਨ, ਜਿਹਨਾਂ ਨਾਲ ਸ੍ਰੀ ਨਰਿੰਦਰ ਕੁਮਾਰ ਈ.ਟੀ.ਓ ਆਬਕਾਰੀ ਮੋਬਾਇਲ ਨੰ. 96467-10073 ਲਾਇਜਨ ਅਫਸਰ ਨਿਯੁਕਤ ਕੀਤਾ ਗਿਆ ਹੈ। ਅਬਜਰਵਰ ਨਹਿਰੀ ਅਰਾਮ ਘਰ ਗਿੱਦੜਬਾਹਾ ਵਿਖੇ ਠਹਿਰੇ ਹੋਏ ਹਨ।

ਕੋਈ ਵੀ ਨਾਗਰਿਕ ਚੋਣਾ ਨਾਲ ਸਬੰਧਿਤ ਆਪਣੀ ਸਮੱਸਿਆਂ ਜਾਂ ਸੁਝਾਅ ਲਈ ਉਹਨਾ ਨੂੰ ਨਹਿਰੀ ਅਰਾਮ ਘਰ ਨਹਿਰੀ ਅਰਾਮ ਘਰ ਗਿੱਦੜਬਾਹਾ ਵਿਖੇ ਬਾਅਦ ਦੁਪਹਿਰ 3.00 ਵਜੇ ਤੋਂ 4.00 ਵਜੇ ਤੱਕ ਨਿੱਜੀ ਤੌਰ ਤੇ ਮਿਲ ਸਕਦਾ ਹੈ।

ਉਹਨਾ ਦੱਸਿਆ ਕਿ ਮੈਡਮ ਦੀਪਤੀ ਸਚਦੇਵਾ ਆਈ.ਆਰ.ਏ.ਐਸ.ਬਤੋਰ ਐਕਸਪੈਂਡੀਚਰ ਅਬਜਰਵਰ (ਮੋਬਾਇਲ ਨੰਬਰ 86996-35797) ਲਈ ਨਿਯੁਕਤ ਕੀਤੇ ਗਏ ਹਨ, ਜਿਹਨਾਂ ਨਾਲ ਸ੍ਰੀ ਜਗਮੋਹਨ ਸਿੰਘ ਜਿ਼ਲ੍ਹਾ ਭਲਾਈ ਅਫਸਰ ਮੋਬਾਇਲ ਨੰ. 94179-33324 ਲਾਇਜਨ ਅਫਸਰ ਨਿਯੁਕਤ ਕੀਤੇ ਗਏ ਹੈ। ਐਕਸਪੈਂਡੀਚਰ ਅਬਜਰਵਰ ਨਹਿਰੀ ਅਰਾਮ ਘਰ ਗਿੱਦੜਬਾਹਾ ਠਹਿਰੇ ਹਨ।

ਇਸੇ ਤਰ੍ਹਾਂ ਉਡੰਦੀ ਉਦਿਆ ਕਿਰਨ (ਆਈ ਪੀ ਐਸ) ਨੂੰ ਵਿਧਾਨ ਸਭਾ 84- ਗਿੱਦੜਬਾਹਾ ਲਈ ਪੁਲਿਸ ਅਬਜਰਵਰ ਨਿਯੁਕਤ ਕੀਤੇ ਗਏ ਹਨ।ਇਹਨਾਂ ਨਾਲ ਲਾਇਜਨ ਅਫਸਰ ਬੋਹੜ ਸਿੰਘ ਏ.ਐਸ.ਆਈ ਮੋਬਾਇਲ ਨੰ. 80549-23583 ਨਿਯੁਕਤ ਕੀਤਾ ਹੈ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਔਰਤਾਂ ਨੇ ਪੁਲਿਸ ਟੀਮ ’ਤੇ ਕੀਤਾ ਹਮਲਾ, ਮਾਮਲਾ ਦਰਜ

ਪੰਜਾਬ ‘ਚ ਰਜਿਸਟਰੀ ਤੋਂ NOC ਦੀ ਸ਼ਰਤ ਖਤਮ: ਰਾਜਪਾਲ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ