ਚੰਡੀਗੜ੍ਹ ਦੀ ਪਾਰਕ ‘ਚੋਂ ਮਿਲੀ ਜਲੀ ਹੋਈ ਹਾਲਤ ‘ਚ ਲੜਕੀ: PGI ਰੈਫਰ, ਹਾਲਤ ਗੰਭੀਰ

  • ਪ੍ਰੇਮ ਸਬੰਧਾਂ ਦੌਰਾਨ ਵਾਰਦਾਤ ਹੋਣ ਦਾ ਸ਼ੱਕ

ਚੰਡੀਗੜ੍ਹ, 9 ਅਪ੍ਰੈਲ 2024 – ਪੁਲੀਸ ਨੂੰ ਚੰਡੀਗੜ੍ਹ ਦੇ ਸੈਕਟਰ 35 ਦੇ ਪਾਰਕ ਵਿੱਚੋਂ ਅੱਧ ਜਲ਼ੀ ਹੋਈ ਲੜਕੀ ਮਿਲੀ। ਨੇੜਿਓਂ ਲੰਘ ਰਹੇ ਇਕ ਵਿਅਕਤੀ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਦੇਰ ਰਾਤ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲੜਕੀ ਨੂੰ ਚੰਡੀਗੜ੍ਹ ਦੇ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ।

ਅਜੇ ਤੱਕ ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ। ਪਰ ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਲੜਕੀ ਮੁਹਾਲੀ ਦੇ ਪਿੰਡ ਸੋਹਾਣਾ ਦੀ ਵਸਨੀਕ ਹੈ। ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਘਟਨਾ ਤੋਂ ਪਹਿਲਾਂ ਲੜਕੀ ਦੇ ਨਾਲ ਇੱਕ ਲੜਕਾ ਵੀ ਸੀ। ਪਰ ਉਹ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਹੁਣ ਉਸ ਲੜਕੇ ਦੀ ਭਾਲ ਕਰ ਰਹੀ ਹੈ। ਲੜਕੀ ਫਿਲਹਾਲ ਕੁਝ ਵੀ ਦੱਸਣ ਦੀ ਸਥਿਤੀ ਵਿਚ ਨਹੀਂ ਹੈ।

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੜਕੀ ‘ਤੇ ਕੋਈ ਕੈਮੀਕਲ ਪਾ ਕੇ ਅੱਗ ਲਾਈ ਗਈ ਸੀ। ਲੜਕੀ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਪਹਿਲਾਂ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ ਅਤੇ ਉਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿੱਧੇ ਪੀ.ਜੀ.ਆਈ. ਰੈਫਰ ਕੀਤਾ ਗਈ। ਦੱਸਿਆ ਜਾ ਰਿਹਾ ਹੈ ਕਿ ਪਾਰਕ ਵਿੱਚ ਲੜਕੀ ਦੇ ਨਾਲ ਇੱਕ ਨੌਜਵਾਨ ਵੀ ਸੀ, ਜੋ ਫ਼ਰਾਰ ਦੱਸਿਆ ਜਾ ਰਿਹਾ ਹੈ। ਸਵਾਲ ਇਹ ਹੈ ਕਿ ਲੜਕੀ ਨੇ ਆਪਣੇ ਆਪ ਨੂੰ ਅੱਗ ਲਗਾਈ ਹੈ ਜਾਂ ਇਹ ਸਾਰਾ ਕਾਰਾ ਕਿਸੇ ਨੌਜਵਾਨ ਵੱਲੋਂ ਕੀਤਾ ਗਿਆ ਹੈ।ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿਉਂਕਿ ਹਾਲਤ ਗੰਭੀਰ ਹੈ। ਕੁੜੀ ਨਾਜ਼ੁਕ ਹੈ ਅਤੇ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਜਾਣਕਾਰੀ ਅਨੁਸਾਰ ਲੜਕੀ 80 ਫੀਸਦੀ ਤੋਂ ਵੱਧ ਤੁਰ ਚੁੱਕੀ ਹੈ।

ਪੁਲੀਸ ਅਨੁਸਾਰ ਲੜਕੀ ਕੋਲੋਂ ਸਪਰੇਅ ਅਤੇ ਕੁਝ ਸਾਮਾਨ ਬਰਾਮਦ ਕੀਤਾ ਗਿਆ ਹੈ। ਘਟਨਾ ਦੇਰ ਰਾਤ ਕਰੀਬ 2 ਵਜੇ ਦੇ ਕਰੀਬ ਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ CM ਮਾਨ ਤੇ ਸੰਜੇ ਸਿੰਘ ਚੰਡੀਗੜ੍ਹ ‘ਚ ਵਿਧਾਇਕਾਂ ਤੇ ਉਮੀਦਵਾਰਾਂ ਨਾਲ ਕਰਨਗੇ ਮੀਟਿੰਗ

ਸੁਖਬੀਰ ਬਾਦਲ ਦੀ ਵਿਗੜੀ ਸਿਹਤ, ਹੁਣ ਪੰਜਾਬ ਬਚਾਓ ਯਾਤਰਾ ਦਾ ਬਿਕਰਮ ਮਜੀਠੀਆ ਸੰਭਾਲਣਗੇ ਚਾਰਜ