ਲੁਧਿਆਣਾ ਰੇਲਵੇ ਸਟੇਸ਼ਨ ਤੇ ਲੜਕੀ ਕਿਡਨੈਪ ਮਾਮਲਾ: ਆਪਣੇ ਆਪ ਨੂੰ ਭਰਾ ਦੱਸਣ ਨਿਕਲਿਆ ਲੜਕੀ ਦਾ ਆਸ਼ਿਕ

  • ਲੁਧਿਆਣਾ ਰੇਲਵੇ ਸਟੇਸ਼ਨ ਤੇ ਲੜਕੀ ਕਿਡਨੈਪ ਮਾਮਲੇ ਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ
  • ਆਪਣੇ ਆਪ ਨੂੰ ਭਰਾ ਦੱਸਣ ਵਾਲਾ ਹੀ ਨਿਕਲਿਆ ਆਸ਼ਿਕ
  • ਬਿਹਾਰ ਤੋਂ ਨਬਾਲਿਕ ਲੜਕੀ ਨੂੰ ਭਜਾ ਲਿਆਇਆ ਸੀ ਲੁਧਿਆਣਾ
  • ਗੁੰਮ ਹੋਣ ਤੇ ਪੁਲਿਸ ਨੂੰ ਦਿੱਤੀ ਸੀ ਸ਼ਿਕਾਇਤ

ਲੁਧਿਆਣਾ 24 ਨਵੰਬਰ 2023 – ਮਾਮਲਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੇ ਕੱਲ ਇੱਕ ਸ਼ਖਸ ਵੱਲੋਂ ਆਪਣੀ ਭੈਣ ਦੇ ਕਿਡਨੈਪਿੰਗ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਉਸ ਨੇ ਕਿਹਾ ਕਿ ਉਹ ਬਿਨ ਮਾਂ ਬਾਪ ਦੇ ਬੱਚੇ ਨੇ ਅਤੇ ਲੁਧਿਆਣਾ ਕੰਮ ਦੀ ਤਲਾਸ਼ ਵਿੱਚ ਆਏ ਸਨ ਪਰ ਉਸਦੀ ਭੈਣ ਨੂੰ ਕੋਈ ਨਾਮਲੂਮ ਵਿਅਕਤੀ ਕਿਡਨੈਪ ਕਰਕੇ ਲੈ ਗਿਆ ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਇੱਥੇ ਵੀ ਦੱਸ ਦਈਏ ਕਿ ਉਕਤ ਮੁਦਈ ਹੀ ਨਬਾਲਿਕ ਲੜਕੀ ਦਾ ਆਸ਼ਿਕ ਨਿਕਲਿਆ ਹੈ। ਜਿਸ ਵਿੱਚ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਉਕਤ ਆਰੋਪੀ ਬਿਹਾਰ ਤੋਂ ਲੜਕੀ ਨੂੰ ਭਜਾ ਕੇ ਲੈ ਕੇ ਆਇਆ ਹੈ ਅਤੇ ਉੱਥੇ ਵੀ ਉਸਦੇ ਖਿਲਾਫ ਮਾਮਲਾ ਦਰਜ ਹੈ। ਕਿਹਾ ਕਿ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲੜਕੀ ਵੀ ਸਹੀ ਸਲਾਮਤ ਢੋਲੇਵਾਲ ਨਜ਼ਦੀਕ ਤੋਂ ਬਰਾਮਦ ਕੀਤੀ ਗਈ ਹੈ

ਉਧਰ ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਬਲਰਾਮ ਸਿੰਘ ਰਾਣਾ ਨੇ ਦੱਸਿਆ ਕਿ ਕੱਲ ਕਰੀਬ 11 ਵਜੇ ਉਹਨਾਂ ਨੂੰ ਸੂਚਨਾ ਮਿਲੀ ਸੀ ਅਵਿਨਾਸ਼ ਨਾਮਕ ਨੌਜਵਾਨ ਜਿਸ ਵੱਲੋਂ ਆਪਣੀ ਭੈਣ ਦੇ ਗੁਮ ਹੋ ਜਾਣ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਜਾਂਚ ਪੜਤਾਲ ਦੇ ਵਿੱਚ ਖੁਲਾਸਾ ਹੋਇਆ ਕੀ ਉਕਤ ਮੁਦਾਈ ਹੀ ਆਰੋਪੀ ਹੈ ਜਿਸ ਵੱਲੋਂ ਇਸ ਲੜਕੀ ਨੂੰ ਬਿਹਾਰ ਤੋਂ ਬਹਿਲਾਫ ਸਲਾਹ ਕੇ ਆਪਣੇ ਨਾਲ ਲਿਆਂਦਾ ਗਿਆ ਹੈ ਅਤੇ ਉਸ ਦੇ ਨਾਲ ਰੇਲਵੇ ਸਟੇਸ਼ਨ ਤੇ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਲੜਕੀ ਇਥੋਂ ਚਲੀ ਗਈ ਸੀ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਲੜਕੀ ਨੂੰ ਭਜਾਉਣ ਦੇ ਚਲਦਿਆਂ ਉਕਤ ਆਰੋਪੀ ਖਿਲਾਫ ਬਿਹਾਰ ਵਿੱਚ ਮਾਮਲਾ ਵੀ ਦਰਜ ਹੈ। ਜਿਸ ਦਾ ਉਹਨਾਂ ਨੂੰ ਹੁਣ ਪਤਾ ਚੱਲਿਆ ਹੈ। ਕਿਹਾ ਕਿ ਆਰੋਪੀ ਦੀ ਗਿਰਿਫਤਾਰੀ ਹੋ ਚੁੱਕੀ ਹੈ ਅਤੇ ਬਿਹਾਰ ਪੁਲਿਸ ਦੀ ਉਡੀਕ ਕਰਨ ਤੋਂ ਬਾਅਦ ਨਬਾਲਿਕ ਲੜਕੀ ਨੂੰ ਸੌਂਪ ਦਿੱਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ ਭਲਕੇ 25 ਨਵੰਬਰ ਨੂੰ ਪਾਕਿਸਤਾਨ ਜਾਵੇਗਾ ਜਥਾ

ਬਾਗ਼ਬਾਨੀ ਬਣੇਗੀ ਪੰਜਾਬ ਦੇ ਕਿਸਾਨਾਂ ਦਾ ਅਗਲਾ ਟੀਚਾ, ਸਰਕਾਰ ਦੇਵੇਗੀ ਹਰ ਮਦਦ: ਜੌੜਾਮਾਜਰਾ